ਬਾਬਾ ਬਕਾਲਾ ਸਾਹਿਬ, (ਰਾਕੇਸ਼)- ਪੰਜਾਬ ਵਿਚ ਵਿਰੋਧੀ ਧਿਰ ਦੇ ਸਾਬਕਾ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਅੱਜ ਇਕ ਸਤੰਬਰ ਨੂੰ ਦਿੱਤੀ ਗਈ ਕਾਲ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਪੰਜਾਬ ਇਕਾਈ ਦੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਲੰਟੀਅਰਾ ਵੱਲੋਂ ਬਰਗਾਡ਼ੀ ਕਾਂਡ ਅਤੇ ਹੋਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਦੇ ਮਾਮਲੇ ਵਿਚ ਕਥਿਤ ਦੋਸ਼ੀ ਸਮਝੇ ਜਾਂਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਪੰਜਾਬ ਪੁਲਸ ਦੇ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਦੇ ਅਰਥੀ ਫੂਕ ਪੁਤਲਿਆਂ ਨੂੰ ਸਾਡ਼ਿਆ ਗਿਆ। ਇਸ ਮੌਕੇ ਸਰਪੰਚ ਪਰਮਿੰਦਰਜੀਤ ਸਿੰਘ, ਬਲਵਿੰਦਰ ਸਿੰਘ ਫੇਰੂਮਾਨ, ਪ੍ਰਗਟ ਸਿੰਘ ਚੌਗਾਵਾ ਮੈਂਬਰ ਪੀ. ਏ. ਸੀ., ਕੁਲਦੀਪ ਸਿੰਘ ਛੱਜਲਵੱਡੀ, ਅਮਰਜੀਤ ਸਿੰਘ ਕਾਲੇਕੇ, ਬਲਜਿੰਦਰ ਸਿੰਘ ਸੇਰੋਂ, ਮਨਮੋਹਨ ਸਿੰਘ ਸਰਪੰਚ ਕੰਮੋਕੇ, ਬਲਵਿੰਦਰ ਸਿੰਘ ਬਦੇਸ਼ਾ, ਪ੍ਰਤਾਪ ਸਿੰਘ ਸਰਲੀ, ਬਲਦੇਵ ਸਿੰਘ ਜੇ. ਈ., ਡਾ. ਦਵਿੰਦਰ ਸਿੰਘ, ਗੁਰਪਿਆਰ ਸਿੰਘ ਵੈਰੋਵਾਲ, ਬਾਪੂ ਜਗੀਰ ਸਿੰਘ, ਡਾ. ਕੁਲਵੰਤ ਸਿੰਘ, ਹਰਪ੍ਰੀਤ ਸਿੰਘ ਭਿੰਡਰ, ਬਲਕਾਰ ਸਿੰਘ ਬਿਆਸ ਤੇ ਜਗਦੀਪ ਸਿੰਘ ਵੈਰੋਵਾਲ ਆਦਿ ਵਲੰਟੀਅਰ ਹਾਜ਼ਰ ਸਨ।
ਭਕਨਾ ਕਲਾਂ, (ਜਸਬੀਰ)-ਅਟਾਰੀ ਹਲਕੇ ਦੇ ਇਤਿਹਾਸਕ ਪਿੰਡ ਭਕਨਾ ਕਲਾਂ ਦੇ ਮੇਨ ਚੌਕ ਵਿਚ ਨੌਜਵਾਨ ਆਗੂ ਮਨਜੀਤ ਸਿੰਘ ਮੰਨਾ ਭਕਨਾ ਦੀ ਅਗਵਾਈ ਹੇਠ ਸਥਾਨਕ ਚੌਕ ਵਿਖੇ ਬਰਗਾਡ਼ੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕਰਦਿਆ ਬਾਦਲ ਤੇ ਮਜੀਠੀਏ ਦੇ ਪੁਤਲੇ ਸਾਡ਼ੇ ਗਏ ਤੇ ਪਿੱਟ-ਸਿਆਪਾ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਨੌਜਵਾਨ ਆਗੂ ਚਰਨਜੀਤ ਸਿੰਘ ਨੇ ਰੋਸ ਪ੍ਰਦਰਸ਼ਨ ਦੌਰਾਨ ਕਿਹਾ ਕਿ ਵਿਧਾਨ ਸਭਾ ’ਚ ਪੇਸ਼ ਕੀਤੀ ਗਈ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਵਿਚ ਬਰਗਾਡ਼ੀ ਕਾਂਡ ਲਈ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਸ਼ਾਤਮਈ ਤਰੀਕੇ ਨਾਲ ਧਰਨਾ ਦੇ ਰਿਹੇ ਲੋਕਾਂ ਤੇ ਕੀਤੇ ਤਸੱਦਦ ਤੇ ਸ਼ਹੀਦ ਹੋਣ ਵਾਲੇ ਸਿੱਖ ਪਰਿਵਾਰਾਂ ਨੂੰ ਇਨਸਾਫ ਮਿਲ ਸਕੇ। ਇਸ ਮੌਕੇ ਮਨਜੀਤ ਸਿੰਘ ਮੰਨਾ ਭਕਨਾ, ਚਰਨਜੀਤ ਸਿੰਘ ਚੰਦਾ, ਮਨਜੀਤ ਸਿੰਘ ਸੋਨੀ, ਗੁਰਦੇਵ ਸਿੰਘ, ਹਰਪਾਲ ਸਿੰਘ, ਸਰਬਜੀਤ ਸਿੰਘ, ਮਨਜਿੰਦਰ ਸਿੰਘ, ਮਨਪ੍ਰੀਤ ਸਿੰਘ, ਗੁਰਜੰਟ ਸਿੰਘ, ਹੈਰੀ, ਅਰਸ਼ਦੀਪ ਸਿੰਘ, ਪ੍ਗਟ ਸਿੰਘ,ਬਲਵੰਤ ਸਿੰਘ, ਬੱਬਲੂ ਭਕਨਾ ਆਦਿ ਨੌਜਵਾਨ ਹਾਜ਼ਰ ਸਨ।
ਚਵਿੰਡਾ ਦੇਵੀ, (ਬਲਜੀਤ)-ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ’ਚ ਅਕਾਲੀ ਦਲ ਦੀ ਕਥਿਤ ਭੂਮਿਕਾ ਸਾਹਮਣੇ ਆਉਣ ’ਤੇ ਰੋਸ ਵਜੋਂ ਆਮ ਆਦਮੀ ਪਾਰਟੀ (ਖਹਿਰਾ ਧਡ਼ਾ) ਵੱਲੋਂ ਦਿੱਤੇ ਗਏ ਸੱਦੇ ’ਤੇ ਅੱਜ ਹਲਕਾ ਮਜੀਠਾ ਦੀਆਂ ਸੰਗਤਾਂ ਵੱਲੋਂ ਕਸਬਾ ਚਵਿੰਡਾ ਦੇਵੀ ਵਿਖੇ ਜ਼ਿਲਾ ਪੱਧਰੀ ਰੋਸ ਮੁਜ਼ਾਹਰਾ ਕਰਕੇ ਭਾਦਲਾਂ, ਮਜੀਠੀਆ ਤੇ ਸੁਮੇਧ ਸੈਣੀ ਦੇ ਪੁਤਲੇ ਫੂਕੇ ਗਏ। ਆਪ ਦੇ ਜ਼ਿਲਾ ਪ੍ਰਧਾਨ ਅਤੇ ਪੀ. ਏ. ਸੀ. ਮੈਂਬਰ ਪ੍ਰਗਟ ਸਿੰਘ ਚੋਗਾਵਾਂ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਆਗੂ ਤੇ ਵਾਲੰਟੀਅਰ ਅੱਜ ਸ਼ਾਮ ਹਲਕਾ ਮਜੀਠਾ ਦੇ ਕਸਬਾ ਚਵਿੰਡਾ ਦੇਵੀ ਵਿਖੇ ਇਕੱਠੇ ਹੋਏ ਅਤੇ ਬਾਦਲ-ਮਜੀਠੀਆ ਵਿਰੋਧੀ ਬੈਨਰ ਤੇ ਪੋਸਟਰ ਲੈ ਕੇ ਕਸਬੇ ਦੇ ਮੁੱਖ ਬਾਜ਼ਾਰ ਵਿੱਚੋਂ ਰੋਸ ਮਾਰਚ ਕਰਦੇ ਹੋਏ ਮੁੱਖ ਚੌਂਕ ਢੱਡੇ ਰੋਡ ਵਿਖੇ ਆਏ, ਜਿੱਥੇ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਸੁਖਬੀਰ ਸਿੰਘ ਬਾਦਲ, ਵਿਧਾਇਕ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਦੇ ਪੁਤਲੇ ਫੂਕੇ। ਇਸ ਮੌਕੇ ਆਪ ਦੇ ਜ਼ਿਲਾ ਸ਼ਹਿਰੀ ਪ੍ਰਧਾਨ ਸੁਰੇਸ਼ ਸ਼ਰਮਾ, ਅਟਾਰੀ ਦੇ ਹਲਕਾ ਇੰਚਾਰਜ ਜਸਵਿੰਦਰ ਸਿੰਘ ਜਹਾਂਗੀਰ, ਸੁਖਜਿੰਦਰ ਸਿੰਘ ਪੰਨੂੰ, ਬਲਰਾਜ ਸਿੰਘ ਤਰਸਿੱਕਾ, ਬੀਬੀ ਅਮਰਜੀਤ ਕੌਰ ਮੁੱਛਲ, ਬੀਬੀ ਸੁਰਿੰਦਰ ਕੰਵਲ, ਸਵਰਨ ਸਿੰਘ ਭੀਲੋਵਾਲ, ਲਖਵਿੰਦਰ ਸਿੰਘ ਵੇਗੇਵਾਲ, ਸੁਖਵਿੰਦਰ ਸਿੰਘ ਵੇਗੇਵਾਲ, ਸਾਬਕਾ ਸਰਪੰਚ ਅਜੀਤ ਸਿੰਗ ਸਰਹਾਲਾ, ਰਾਜਵਿੰਦਰ ਸਿੰਘ ਨਾਗ, ਭੁਪਿੰਦਰ ਸਿੰਘ ਨਾਗ, ਅਵਤਾਰ ਸਿੰਘ ਬੱਗਾ, ਨਿਸ਼ਾਨ ਸਿੰਘ ਸਿਆਲਕਾ, ਦਲਬੀਰ ਸਿੰਘ ਫੱਤੂਭੀਲਾ, ਹਰਦੀਪ ਸਿੰਘ ਢੱਡੇ, ਕੁਲਵੰਤ ਸਿੰਘ ਸੰਗਰਾਵਾਂ, ਸਾਵਣ ਸਿੰਘ ਗੁੱਜਰਪੁਰਾ, ਰੰਗਾ ਸਿੰਘ ਖਿੱਦੋਵਾਲੀ, ਬਲਬੀਰ ਸਿੰਘ ਭੀਲੋਵਾਲ, ਜਗਦੀਸ਼ ਬਿੱਟੂ ਜੰਡਿਆਲਾ ਆਦਿ ਵੀ ਮੌਜੂਦ ਸਨ।
ਅਜਨਾਲਾ, (ਰਮਨਦੀਪ/ਫਰਿਅਾਦ)-ਸੂਬੇ ’ਚ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਰੋਸ ਵਜੋਂ ਬਰਗਾਡ਼ੀ ਵਿਖੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੀਆਂ ਸੰਗਤਾਂ ਉੱਪਰ ਪੁਲਸ ਵੱਲੋਂ ਚਲਾਈ ਗਈ ਅੰਨੇਵਾਹ ਗੋਲੀ ਅਤੇ ਲਾਠੀਚਾਰਜ ਕਰਵਾਉਣ ਸੰਬੰਧੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਤਿਆਰ ਕੀਤੀ ਜਾਂਚ ਰਿਪੋਰਟ ਨੂੰ ਵਿਧਾਨ ਵਿਚ ਪੇਸ਼ ਕਰਨ ਉਪਰੰਤ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਸ ਸਮੇਂ ਦੇ ਮੌਜੂਦਾ ਡੀ. ਜੀ. ਪੀ. ਸੁਮੇਧ ਸੈਣੀ ਦਾ ਨਾਮ ਰਿਪੋਰਟ ਵਿਚ ਆਉਣ ਦੇ ਰੋਸ ਵਜੋਂ ਅੱਜ ਗੁਰਮਤਿ ਵਿਦਿਆਲਾ ਦੇ ਵਿਦਿਆਰਥੀਆਂ, ਗੁਰਦੁਆਰਾਂ ਸ਼ਹੀਦ ਬਾਬਾ ਦੀਪ ਸਿੰਘ ਪ੍ਰਬੰਧਕ ਕਮੇਟੀ, ਦਸਮੇਸ਼ ਸਹਾਰਾ ਵੈਲਫੇਅਰ ਕਲੱਬ, ਸਿੱਖੀ ਪ੍ਰਚਾਰ ਸੇਵਾ ਸੋਸਾਇਟੀ ਅਤੇ ਹੋਰਨਾਂ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਸਿੱਖ ਸੰਗਤਾਂ ਵੱਲੋਂ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਤੋਂ ਰੋਸ ਮਾਰਚ ਕਰਦਿਆਂ ਮੁੱਖ ਚੌਕ ’ਚ ਪਹੁੰਚ ਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਦਾ ਪੁਤਲਾ ਫੂਕਿਆ।
ਇਸ ਮੌਕੇ ਮੰਗਲ ਸਿੰਘ ਨਿੱਝਰ, ਜੁਗਰਾਜ ਸਿੰਘ ਰਿਆਡ਼, ਡਾ. ਕੁਲਵੰਤ ਸਿੰਘ ਨਿੱਝਰ, ਸੁਰਜੀਤ ਸਿੰਘ ਖੰਡਮਿੱਲ ਵਾਲੇ, ਪਰਮਜੀਤ ਸਿੰਘ ਗੋਰੇਨੰਗਲ, ਭਾਈ ਮਨਪ੍ਰੀਤ ਸਿੰਘ, ਸੁਖਵਿੰਦਰ ਸਿੰਘ ਫੱਤੇਵਾਲ, ਨੰਬਰਦਾਰ ਗੁਲਜ਼ਾਰ ਸਿੰਘ ਕੋਟਲੀ ਕੋਰੋਟਾਣਾਂ, ਆਡ਼ਤੀ ਹਰਜੀਤ ਸਿੰਘ, ਮਹਿਤਾਬ ਸਿੰਘ ਸਿਰਸਾ, ਤੇਜਬੀਰ ਸਿੰਘ ਸਾਹਪੁਰ ਅਤੇ ਹੁਸ਼ਨਪ੍ਰੀਤ ਸਿੰਘ ਨਿੱਝਰ ਆਦਿ ਹਾਜ਼ਰ ਸਨ।
ਰਾਹੁਲ ਗਾਂਧੀ, ਕੈਪਟਨ ਤੇ ਜਾਖੜ ਦੇ ਪੁਤਲੇ ਫੂਕੇ
NEXT STORY