ਬਟਾਲਾ (ਸਾਹਿਲ) : ਨਜ਼ਦੀਕੀ ਪਿੰਡ ਬੂੜੇਨੰਗਲ ਵਿਖੇ ਪਿੰਡ ਦੇ ਕੁਝ ਵਿਅਕਤੀਆਂ ਵਲੋਂ ਪੁਰਾਣੀ ਰੰਜਿਸ਼ ਤਹਿਤ ਇਕ ਵਿਅਕਤੀ ਦੀ ਕੁੱਟਮਾਰ ਕਰਨ ਦਾ ਸਮਾਚਾਰ ਮਿਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਜ਼ੇਰੇ ਇਲਾਜ ਪਰਮਜੀਤ ਪੁੱਤਰ ਪਾਲ ਨੇ ਦੱਸਿਆ ਕਿ ਇਕ ਹਫਤਾ ਪਹਿਲਾਂ ਪਿੰਡ 'ਚ ਗੁਆਂਢੀਆਂ ਦੇ ਨਾਲ ਕਿਸੇ ਗੱਲ ਨੂੰ ਲੈ ਲੜਾਈ-ਝਗੜਾ ਹੋਇਆ ਸੀ ਤੇ ਉਸ ਸਮੇਂ ਪਿੰਡ ਦੇ ਮੋਹਤਬਰ ਵਿਅਕਤੀਆਂ ਵਲੋਂ ਲੜਾਈ ਨੂੰ ਸ਼ਾਂਤ ਕਰਵਾਇਆ ਗਿਆ ਸੀ। ਅੱਜ ਫਿਰ ਉਕਤ ਵਿਅਕਤੀਆਂ ਨੇ ਉਸ ਰੰਜਿਸ਼ ਤਹਿਤ ਮੈਨੂੰ ਘਰੋਂ ਲੈ ਕੇ ਮੇਰੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਜ਼ਖ਼ਮੀ ਕਰ ਦਿੱਤਾ ਅਤੇ ਫਿਰ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦਾਖਲ ਕਰਵਾਇਆ। ਇਸ ਮੌਕੇ ਥਾਣਾ ਰੰਗੜ ਨੰਗਲ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਮੋਟਰਸਾਈਕਲ 'ਤੇ ਸਵਾਰ ਪਰਿਵਾਰ ਦੇ 6 ਜੀਆਂ 'ਚੋਂ 3 ਦੀ ਸੜਕ ਹਾਦਸੇ 'ਚ ਮੌਤ
NEXT STORY