ਤਰਨਤਾਰਨ, (ਰਾਜੂ)- ਥਾਣਾ ਸਦਰ ਪੱਟੀ ਦੀ ਪੁਲਸ ਨੇ ਦਾਜ ਖਾਤਰ ਨੂੰਹ ਦੀ ਕੁੱਟ-ਮਾਰ ਕਰ ਕੇ ਘਰੋਂ ਕੱਢਣ ਦੇ ਦੋਸ਼ ਹੇਠ ਪਤੀ ਅਤੇ ਸਹੁਰੇ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਮੁੱਦਈ ਅਮਿਤਾ ਪੁੱਤਰੀ ਹਰੀਸ਼ ਕੁਮਾਰ ਵਾਸੀ ਮਕਾਨ ਨੰਬਰ- 1130/9 ਹਨੂਮਾਨ ਗੇਟ ਮਹਾਵੀਰ ਕਾਲੋਨੀ ਜਗਾਧਰੀ (ਜ਼ਿਲਾ ਯਮੁਨਾ ਨਗਰ ਹਰਿਆਣਾ) ਨੇ ਆਪਣੇ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਸ ਦਾ ਵਿਆਹ ਸਾਲ 2013 ’ਚ ਰਾਜਵੰਤ ਸਿੰਘ ਪੁੱਤਰ ਬਲਵੰਤ ਸਿੰਘ ਨਾਲ ਹੋਇਆ ਸੀ। ਰਾਜਵੰਤ ਸਿੰਘ ਅਤੇ ਉਸ ਦਾ ਪਿਤਾ ਬਲਵੰਤ ਸਿੰਘ ਪੁੱਤਰ ਬੱਗਾ ਸਿੰਘ ਵਾਸੀਆਨ ਝੁੱਗੀਆਂ ਕਾਲੂ ਉਸ ਨੂੰ ਹੋਰ ਦਾਜ ਲਿਆਉਣ ਲਈ ਤੰਗ-ਪ੍ਰੇਸ਼ਾਨ ਕਰਦੇ ਸਨ ਅਤੇ ਉਸ ਨੂੰ ਕੁੱਟ-ਮਾਰ ਕਰ ਕੇ ਘਰੋਂ ਬਾਹਰ ਕੱਢ ਦਿੱਤਾ ਸੀ ਤੇ ਮੇਰਾ ਇਕ 4 ਸਾਲ ਦਾ ਲਡ਼ਕਾ ਹੈ, ਜਿਸ ਦਾ ਉਹ ਖੁਦ ਹੀ ਪਾਲਣ ਪੋਸ਼ਣ ਕਰਦੀ ਹੈ। ਉਸ ਦੇ ਪਤੀ ਨੇ ਉਸ ਤੋਂ ਚੋਰੀ ਸਪਨਾ ਨਾਮ ਦੀ ਲਡ਼ਕੀ ਨਾਲ ਵਿਆਹ ਕਰਵਾ ਲਿਆ ਅਤੇ ਉਸ ਨਾਲ ਧੋਖਾ ਕੀਤਾ ਹੈ। ਇਸ ਸਬੰਧੀ ਤਫਤੀਸ਼ੀ ਅਫਸਰ ਏ. ਐੱਸ. ਆਈ. ਕੇਵਲ ਸਿੰਘ ਨੇ ਉਕਤ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
30 ਕਿਲੋ ਲਾਹਣ ਤੇ 750 ਐੱਮ. ਐੱਲ. ਨਾਜਾਇਜ਼ ਸ਼ਰਾਬ ਬਰਾਮਦ
NEXT STORY