ਬਟਾਲਾ(ਸਾਹਿਲ, ਯੋਗੀ)- ਦੁਕਾਨ ਦੀ ਤੋੜ-ਭੰਨ ਅਤੇ ਦੁਕਾਨਦਾਰ ਨੂੰ ਜ਼ਖਮੀ ਕਰਨ ਵਾਲੇ ਵਿਅਕਤੀ ਵਿਰੁੱਧ ਥਾਣਾ ਫਤਿਹਗੜ੍ਹ ਚੂੜੀਆਂ ਦੀ ਪੁਲਸ ਵਲੋਂ ਕੇਸ ਦਰਜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਆਈ ਪਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਵਿਕਾਸ ਮਹਿੰਦਰੂ ਪੁੱਤਰ ਰਾਜ ਕੁਮਾਰ ਵਾਸੀ ਵਾਰਡ ਨੰ.8 ਫਤਿਹਗੜ੍ਹ ਚੂੜੀਆਂ ਨੇ ਬਿਆਨ ਦਰਜ ਕਰਵਾਇਆ ਕਿ ਬੀਤੀ 9 ਫਰਵਰੀ ਨੂੰ ਸ਼ਾਮ ਸਵਾ ਚਾਰ ਵਜੇ ਦੇ ਕਰੀਬ ਉਹ ਆਪਣੀ ਦੁਕਾਨ ’ਤੇ ਬੈਠਾ ਹੋਇਆ ਸੀ ਕਿ ਨੇੜੇ ਸਥਿਤ ਇਕ ਡੇਅਰੀ ਦਾ ਮਾਲਕ, ਉਸਦੀ ਦੁਕਾਨ ’ਤੇ ਹੱਥ ਵਿਚ ਲੋਹੇ ਦਾ ਖੁਰਪਾ ਲੈ ਕੇ ਆਇਆ ਅਤੇ ਤੋੜ-ਭੰਨ ਕਰਨੀ ਸ਼ੁਰੂ ਕਰ ਦਿੱਤੀ, ਜਿਸ ’ਤੇ ਉਕਤ ਡੇਅਰੀ ਮਾਲਕ ਨੇ ਖੁਰਪੇ ਨਾਲ ਹਮਲਾ ਕਰਦਿਆਂ ਉਸ ਨੂੰ ਜ਼ਖਮੀ ਕਰ ਦਿੰੱਤਾ ਅਤੇ ਦੁਕਾਨ ਦੀ ਤੋੜ-ਭੰਨ ਕਰਨ ਉਪਰੰਤ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਚਲਾ ਗਿਆ। ਐੱਸ.ਆਈ ਪਲਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਸਬੰਧਤ ਡੇਅਰੀ ਮਾਲਕ ਖਿਲਾਫ ਬਣਦੀਆਂ ਧਾਰਾਵਾਂ ਹੇਠ ਥਾਣਾ ਫਤਿਹਗੜ੍ਹ ਚੂੜੀਆਂ ਵਿਖੇ ਕੇਸ ਦਰਜ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਮੈਰਿਜ ਪੈਲੇਸਾਂ ਵਾਲੇ ਪੜ੍ਹ ਲਓ ਇਹ ਖ਼ਬਰ, ਆਬਕਾਰੀ ਵਿਭਾਗ ਨੇ ਸ਼ੁਰੂ ਕੀਤੀ ਕਾਰਵਾਈ
NEXT STORY