ਅੰਮ੍ਰਿਤਸਰ- ਲਾਹੌਰ 'ਚ ਅਜੇ ਵੀ ਕਈ ਪੁਰਾਣੀ ਹਵੇਲੀਆਂ ਦੇਖਣ ਨੂੰ ਮਿਲਦੀਆਂ ਹਨ। ਜਿਸ ਦੇ ਚੱਲਦੇ ਇਕ ਖ਼ਬਰ ਸਾਹਮਣੇ ਆਈ ਹੈ ਕਿ ਲਾਹੌਰ ਦੇ ਸ਼ਾਹੀ ਕਿਲ੍ਹੇ ਦੇ ਅੰਦਰ ਸਥਿਤ ਮਹਾਰਾਜਾ ਖੜਕ ਸਿੰਘ ਦੀ ਹਵੇਲੀ ਦੀ ਚਲ ਰਹੀ ਮੁਰੰਮਤ ਅਤੇ ਸੁੰਦਰੀਕਰਨ ਦੀ ਕਾਰਵਾਈ ਦੌਰਾਨ ਉੱਪ ਸਦੀਆਂ ਪੁਰਾਣੇ ਦਸਤਾਵੇਜ਼ ਮਿਲੇ ਹਨ। ਪਾਕਿ ਦੇ ਪੰਜਾਬ ਪੁਰਾਤਤਵ ਵਿਭਾਗ ਅਨੁਸਾਜ ਇਨ੍ਹਾਂ ਦਸਤਾਵੇਜਾਂ 'ਚ ਦੁਰਲੱਭ ਨਕਸ਼ੇ ਅਤੇ ਹੱਥ-ਲਿਖਤ ਖਰੜੇ ਸ਼ਾਮਲ ਸਨ। ਦੱਸਿਆ ਜਾ ਰਿਹਾ ਹੈ ਕਿ ਮਹਾਰਾਜਾ ਖੜਕ ਸਿੰਘ ਦੀ ਹਵੇਲੀ ਦੇ ਅੰਦਰ ਅੰਗਰੇਜ਼ੀ ਰਾਜ ਵੇਲੇ ਫ਼ਾਰਸੀ ਦੇਵਨਾਗਰੀ (ਹਿੰਦੀ), ਬਾਹਮੁਖੀ (ਉਰਦੂ), ਗੁਰਮੁਖੀ (ਪੰਜਾਬੀ) ਅਤੇ ਸੰਸਕ੍ਰਿਤ ਆਦਿ ਭਾਸ਼ਾਵਾਂ 'ਚ ਲਿਖੇ ਉਕਤ ਸਭ ਦਸਤਾਵੇਜ਼ ਸੁਰੱਖਿਅਤ ਰੱਖੇ ਗਏ ਸਨ, ਜਿਨ੍ਹਾਂ ਦੀ ਹੁਣ ਵਾਲਡ ਸਿਟੀ ਅਥਾਰਿਟੀ ਦੇ ਮਾਹਿਰਾਂ ਅਤੇ ਖੋਜਕਰਤਾਵਾਂ ਦੁਆਰਾ ਕਈ ਲੁਕਵੇਂ ਭੇਦ ਪ੍ਰਗਟ ਕਰ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਛੇ ਜ਼ਿਲ੍ਹਿਆਂ 'ਚ ਧੁੰਦ ਦਾ ਕਹਿਰ, 23 ਦਸੰਬਰ ਤੋਂ ਬਾਅਦ ਮੀਂਹ ਪੈਣ ਦੀ ਸੰਭਾਵਨਾ
ਸੂਤਰਾਂ ਅਨੁਸਾਰ ਲਾਹੌਰ ਸ਼ਾਹੀ ਕਿਲ੍ਹੇ ਨੂੰ ਮੌਜੂਦ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਮੇਂ ਤਖ਼ਤਗਾਹ ਵੀ ਕਿਹਾ ਜਾਂਦਾ ਸੀ। ਉਕਤ ਹਵੇਲੀ 'ਚ ਤਖ਼ਤ ਹਥਿਆਉਣ ਦੀ ਹੋੜ 'ਚ ਸ਼ੁਰੂ ਹੋਈਆਂ ਸਾਜਿਸ਼ਾਂ ਦੇ ਚਲਦਿਆਂ ਡੋਗਰਾ ਸਰਦਾਰਾਂ ਦੁਆਰਾ 9 ਅਕਤੂਬਰ 1839 ਨੂੰ ਪਹਿਲੀ ਹੱਤਿਆ ਮਹਾਰਾਜਾ ਖੜਕ ਸਿੰਘ ਦੇ ਨਜ਼ਦੀਕੀ ਰਿਸ਼ਤੇਦਾਰ ਤੇ ਮਿੱਤਰ ਚੇਤ ਸਿੰਘ ਬਾਜਵਾ ਦੀ ਕੀਤੀ ਗਈ ਸੀ।
ਇਹ ਵੀ ਪੜ੍ਹੋ- ਪੰਜਾਬੀ ਨੌਜਵਾਨ ਦੀ ਦੁਬਈ ’ਚ ਮੌਤ, ਮਾਪਿਆਂ ਦਾ ਇਕਲੌਤਾ ਪੁੱਤ ਸੀ ਮ੍ਰਿਤਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੋਰਾਂ ਦੇ ਹੌਂਸਲੇ ਬੁਲੰਦ, ਦੁਕਾਨਾਂ ਦੇ ਬਾਹਰ ਖੜ੍ਹੇ ਤਿੰਨ ਮੋਟਰਸਾਈਕਲ ਚੋਰੀ
NEXT STORY