ਮਜੀਠਾ/ਕੱਥੂਨੰਗਲ (ਸਰਬਜੀਤ)- ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਵਿਧਾਨ ਸਭਾ ਹਲਕਾ ਮਜੀਠਾ ਦੇ ਕੱਥੂਨੰਗਲ ਰੋਡ ’ਤੇ ਸਥਿਤ ਪਿੰਡ ਅਜਾਇਬ ਵਾਲੀ ਵਿਖੇ ਡਰੇਨ ਪੁਲ ਦੀ ਜੋ ਕਿ ਪਿਛਲੇ ਸਮੇਂ ਤੋਂ ਕਾਫੀ ਸੁਰਖੀਆਂ ਵਿਚ ਰਿਹਾ। ਇੱਥੋਂ ਤੱਕ ਕਿ ਇਸ ਖਸਤਾ ਹਾਲਤ ਪੁਲ ਦਾ ਮੁੱਦਾ ਵਿਧਾਨ ਸਭਾ ਅੰਦਰ ਵੀ ਗੂੰਜਿਆ, ਜਿਸ ਤੋਂ ਬਾਅਦ ਸਰਕਾਰ ਵੱਲੋਂ ਇਸ ਡਰੇਨ ਪੁਲ ਦੀ ਸਾਰ ਲੈਂਦਿਆਂ ਕਰੀਬ 2 ਕਰੋੜ ਦੀ ਗ੍ਰਾਂਟ ਰਾਸ਼ੀ ਜਾਰੀ ਕੀਤੀ ਗਈ। ਇਸ ਤੋਂ ਬਾਅਦ ਇਸ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ ਪਰ ਮੱਠੀ ਰਫਤਾਰ ਨਾਲ ਚਾਲ ਚੱਲ ਰਹੇ ਕੰਮ ਕਾਰਨ ਆਏ ਦਿਨ ਵਾਪਰ ਰਹੇ ਹਾਦਸਿਆਂ ਕਰਕੇ ਲਾਗਲੇ ਪਿੰਡਾਂ ਦੇ ਲੋਕਾਂ ਅੰਦਰ ਸਬੰਧਤ ਵਿਭਾਗ, ਪ੍ਰਸ਼ਾਸਨ ਤੇ ਠੇਕੇਦਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਪੁੱਤ ਬਣਾ ਕੇ ਠੱਗੇ ਲੱਖਾਂ ਰੁਪਏ, ਫਿਰ ਪੁੱਤ ਨੇ ਹੀ ਚੁੱਕ ਲਿਆ ਖੌਫ਼ਨਾਕ ਕਦਮ
ਇਸ ਸਬੰਧੀ ਗੱਲਬਾਤ ਕਰਦਿਆਂ ਸਾਬਕਾ ਸਰਪੰਚ ਸਰਬਜੀਤ ਸਿੰਘ, ਹਨੀ, ਸੁਖਦੀਪ ਸਿੰਘ ਪੰਚ, ਮਨਦੀਪ ਸਿੰਘ, ਬਲਜੀਤ ਸਿੰਘ ਤੇ ਗੁਰਜੀਤ ਸਿੰਘ ਨੇ ਦੱਸਿਆ ਕਿ ਇਸ ਪੁਲ ਨੂੰ 9 ਮਹੀਨੇ ਵਿਚ ਤਿਆਰ ਕਰਕੇ ਲੋਕਾਂ ਨੂੰ ਸਮਰਪਿਤ ਕਰ ਦੇਣਾ ਸੀ, ਜਿਸ ਦਾ ਕੰਮ ਪਿਛਲੇ ਕਰੀਬ 2 ਸਾਲ ਤੋਂ ਚੱਲ ਰਿਹਾ ਹੈ ਪਰ ਅਜੇ ਤੱਕ ਵੀ ਪੁਲ ਦਾ ਕੰਮ ਅਧੂਰਾ ਪਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਵਾਰ-ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸਬੰਧਤ ਠੇਕੇਦਾਰ ਨੂੰ ਸਮੇਂ-ਸਮੇਂ ’ਤੇ ਕੰਮ ਵਿਚ ਤੇਜ਼ੀ ਲਿਆਉਣ ਲਈ ਕਿਹਾ ਜਾਂਦਾ ਰਿਹਾ ਹੈ ਪਰ ਉਕਤ ਅਧਿਕਾਰੀਆਂ ਤੇ ਠੇਕੇਦਾਰ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਿਰਕੀ, ਜਿਸ ਦਾ ਖਮਿਆਜ਼ਾ ਰਾਹਗੀਰਾਂ ਨੂੰ ਆਪਣੀ ਜਾਨ ਮਾਲ ਦਾ ਨੁਕਸਾਨ ਕਰਕੇ ਚੁੱਕਾਉਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ-14 ਦਿਨਾਂ ਤੋਂ ਤੇਲੰਗਾਨਾ ਦੀ ਸੁਰੰਗ 'ਚ ਫਸੇ ਪੰਜਾਬੀ ਨੌਜਵਾਨ ਦਾ ਨਹੀਂ ਲੱਗ ਸਕਿਆ ਕੋਈ ਪਤਾ, ਮਾਪੇ ਰੋ-ਰੋ ਬੇਹਾਲ
ਜ਼ਿਕਰਯੋਗ ਹੈ ਕਿ ਇਸ ਡਰੇਨ ’ਤੇ ਮਿੱਟੀ ਪਾ ਕੇ ਬਣੇ ਆਰਜ਼ੀ ਰਸਤੇ ’ਤੇ ਆਏ ਦਿਨ ਹਾਦਸੇ ਵਾਪਰਦੇ ਰਹਿੰਦੇ ਹਨ ਅਤੇ ਓਵਰਲੋਡ ਵਾਹਨ ਇਸ ਆਰਜ਼ੀ ਰਸਤੇ ਤੋਂ ਆਉਂਦੇ ਜਾਂਦੇ ਹਨ, ਜਿਸ ਕਰਕੇ ਇਹ ਪੂਰੇ ਟੁੱਟਣੇ ਸ਼ੁਰੂ ਹੋ ਚੁੱਕੇ ਹਨ ਤੇ ਹਾਦਸਿਆਂ ਦੇ ਸ਼ਿਕਾਰ ਲੋਕ ਸਰਕਾਰ ਤੇ ਪ੍ਰਸ਼ਾਸ਼ਨ ਨੂੰ ਕੋਸਦੇ ਹੋਏ ਆਮ ਦੇਖਣ ਤੇ ਸੁਣਨ ਨੂੰ ਮਿਲਦੇ ਹਨ। ਹੋਰ ਤਾਂ ਹੋਰ ਇਸ ਸਿੰਗਲ ਰਸਤੇ ’ਤੇ ਰੋਜ਼ਾਨਾ ਲੰਬਾ ਸਮਾਂ ਗੱਡੀਆਂ ਦਾ ਜਾਮ ਲੱਗਾ ਰਹਿੰਦਾ ਹੈ, ਜਿਸ ਵੱਲ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਉਸਾਰੀ ਅਧੀਨ ਪੁਲ ਦੇ ਦੋਵਾਂ ਸਾਈਡਾਂ ’ਤੇ ਕੋਈ ਵੀ ਚਿਤਾਵਨੀ ਬੋਰਡ ਨਹੀਂ ਲੱਗਾ ਹੋਇਆ, ਜਿਸ ਕਰਕੇ ਬੀਤੇ ਦਿਨੀਂ ਇਸ ਪੁਲ ਤੋਂ ਕਾਰ ਹੇਠਾਂ ਡਿੱਗ ਗਈ, ਜਿਸ ਨਾਲ ਕਾਰ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਕਾਰ ਪੁਰੀ ਤਰ੍ਹਾਂ ਨਾਲ ਨੁਕਸਾਨੀ ਗਈ।
ਇਹ ਵੀ ਪੜ੍ਹੋ- ਗ੍ਰੰਥੀ ਦਾ ਹੈਰਾਨ ਕਰ ਦੇਣ ਵਾਲਾ ਕਾਰਾ, 18 ਦਿਨਾਂ 'ਚ ਕੀਤਾ ਅਜਿਹਾ ਕਾਂਡ ਕਿ...
ਇਸ ਸਬੰਧੀ ਜਦੋਂ ਬਲਦੇਵ ਸਿੰਘ ਐੱਸ. ਡੀ. ਓ. (ਪੀ. ਡਬਲਯੂ. ਡੀ.) ਨਾਲ ਉਸਾਰੀ ਦੇ ਲੇਟ ਹੋ ਰਹੇ ਕੰਮ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਜਿੱਥੇ ਇਸ ਪੁਲ ਨੂੰ ਕੰਪਲੀਟ ਕਰਨ ਦਾ ਟਾਈਮ 9 ਮਹੀਨੇ ਦੱਸਿਆ ਗਿਆ ਤੇ ਉਥੇ ਹੀ ਇਸ ਦੇ ਲੇਟ ਹੋਣ ਦੀ ਵਜ੍ਹਾ ਪਾਣੀ ਜ਼ਿਆਦਾ ਹੋਣ ਦੀ ਦੱਸੀ ਗਈ। ਜਦੋਂ ਉਨ੍ਹਾਂ ਨੂੰ ਉਸਾਰੀ ਅਧੀਨ ਪੁਲ ਦੇ ਦੋਵਾਂ ਪਾਸੇ ਕੋਈ ਵਾਰਨਿੰਗ ਬੋਰਡ ਨਾ ਹੋਣ ਬਾਰੇ ਕਿਹਾ ਗਿਆ ਤਾਂ ਉਨ੍ਹਾਂ ਕਿਹਾ ਕਿ ਬੋਰਡ ਲਾਏ ਗਏ ਸੀ ਕੋਈ ਪੁੱਟ ਕੇ ਲੈ ਗਿਆ ਹੋਣਾ। ਇਸ ਸਬੰਧੀ ਜਦੋਂ ਜਰਨੈਲ ਸਿੰਘ ਠੇਕੇਦਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲ ਦਾ ਕੰਮ ਬਾਰਿਸ਼ ਹੋਣ ਕਰਕੇ ਲੋਟ ਹੋ ਗਿਆ ਸੀ ਜੋ ਕਿ ਕੱਲ ਤੋਂ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਆਉਣ ਵਾਲੇ 20 ਦਿਨਾਂ ਵਿਚ ਪੁਲ ਮੁਕੰਮਲ ਹੋ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁੱਤ ਬਣਾ ਕੇ ਠੱਗੇ ਲੱਖਾਂ ਰੁਪਏ, ਫਿਰ ਪੁੱਤ ਨੇ ਹੀ ਚੁੱਕ ਲਿਆ ਖੌਫ਼ਨਾਕ ਕਦਮ
NEXT STORY