ਅੱਚਲ ਸਾਹਿਬ (ਗੋਰਾ ਚਾਹਲ)-ਥਾਣਾ ਰੰਗੜ ਨੰਗਲ ਦੀ ਪੁਲਸ ਨੇ ਦਿਨ ਦਿਹਾੜੇ ਘਰ ’ਚ ਚੋਰੀ ਕਰਨ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੌਰਾਨ ਥਾਣਾ ਰੰਗੜ ਨੰਗਲ ਦੇ ਐੱਸ. ਐੱਚ. ਓ. ਗਗਨਦੀਪ ਸਿੰਘ ਨੇ ਦੱਸਿਆ ਕਿ ਪਿੰਡ ਸੰਗਤਪੁਰ ਦੇ ਮੇਜਰ ਸਿੰਘ ਪੁੱਤਰ ਮਲਕੀਤ ਸਿੰਘ ਨੇ ਕਿਹਾ ਕਿ ਉਹ ਕੰਮ ਲਈ ਕਿਤੇ ਬਾਹਰ ਗਿਆ ਹੋਇਆ ਸੀ ਅਤੇ ਉਸ ਦੀ ਪਤਨੀ ਗੁਰਦੁਆਰਾ ਸਾਹਿਬ ਵਿਖੇ ਗਈ ਸੀ, ਦਿਨ ਦੇ ਸਮੇਂ ਕਿਸੇ ਨੇ ਘਰ ਵਿਚ ਵੜ ਕੇ 5 ਹਜ਼ਾਰ ਰੁਪਏ ਅਤੇ ਸੋਨੇ ਦੇ ਟੋਪਸ ਚੋਰੀ ਕਰ ਲਏ ਹਨ।
ਇਹ ਵੀ ਪੜ੍ਹੋ- ਗੁਰਦਾਸਪੁਰ ਦੀ ਮੁਰਗੀ ਨੇ ਬਣਾ 'ਤਾ ਰਿਕਾਰਡ, ਕਾਰਨਾਮਾ ਸੁਣ ਨਹੀਂ ਹੋਵੇਗਾ ਯਕੀਨ
ਉਨ੍ਹਾਂ ਕਿਹਾ ਏ. ਐੱਸ. ਆਈ. ਰਸ਼ਪਾਲ ਸਿੰਘ ਨੇ ਅਣਪਛਾਤੇ ਨੌਜਵਾਨ ਵਿਰੁੱਧ ਮੁਕੱਦਮਾ ਦਰਜ ਕਰ ਕੇ 12 ਘੰਟਿਆਂ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਦਿਆਂ ਹੋਇਆਂ ਘਰ ’ਚ ਚੋਰੀ ਕਰਨ ਵਾਲੇ ਵਿਕਰਮ ਉਰਫ ਵਿੱਕੀ ਵਾਸੀ ਝੁੱਗੀਆਂ ਢਾਇਆ (ਰਾਮਪੁਰ ਤਲਵਾੜਾ) ਥਾਣਾ ਸ੍ਰੀ ਹਰਗੋਬਿੰਦਪੁਰ ਨੂੰ ਗ੍ਰਿਫਤਾਰ ਕਰ ਕੇ ਉਸ ਵਿਰੁੱਧ ਕਾਰਵਾਈ ਆਰੰਭ ਦਿੱਤੀ ਹੈ। ਐੱਸ. ਐੱਚ. ਓ. ਗਗਨਦੀਪ ਨੇ ਦੱਸਿਆ ਕਿ ਚੋਰੀ ਸਮੇਂ ਵਰਤਿਆ ਗਿਆ ਪਲਟੀਨਾ ਮੋਟਰਸਾਈਕਲ ਬਰਾਮਦ ਕੀਤਾ ਹੈ। ਇਸ ਮੌਕੇ ਗੁਰਸ਼ਰਨਜੀਤ ਸਿੰਘ, ਕੁਲਦੀਪ ਸਿੰਘ, ਰਣਜੋਧ ਸਿੰਘ ਆਦਿ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਧੀਕ ਡਿਪਟੀ ਕਮਿਸ਼ਨਰ ਬੇਦੀ ਤੇ SDM ਨੇ ਨਗਰ ਕੌਂਸਲ ਤੇ ਰੈਣ ਬਸੇਰੇ ਦਾ ਅਚਨਚੇਤ ਕੀਤਾ ਨਿਰੀਖਣ
NEXT STORY