ਰਾਜਾਤਾਲ (ਨੀਰਜ)-ਬੀ.ਐੱਸ.ਐੱਫ ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਇਕ ਵਾਰ ਫਿਰ ਪਾਕਿਸਤਾਨੀ ਡਰੋਨ ਦੀ ਮਦਦ ਨਾਲ ਭੇਜੇ ਗਏ ਨਸ਼ੇ ਅਤੇ ਹਥਿਆਰ ਬਰਾਮਦ ਕੀਤੇ ਹਨ। ਜਾਣਕਾਰੀ ਅਨੁਸਾਰ, ਸਰਹੱਦੀ ਪਿੰਡ ਰਾਜਾਤਾਲ ਅਤੇ ਮੁਲਾਕੋਟ ਦੇ ਖੇਤਰ ਵਿਚੋਂ ਇੱਕ ਮਿੰਨੀ ਡਰੋਨ, ਲਗਭਗ 3 ਕਰੋੜ ਰੁਪਏ ਦੀ ਕੀਮਤ ਦੀ ਹੈਰੋਈਨ ਅਤੇ ਇੱਕ ਪਿਸਤੌਲ ਜ਼ਬਤ ਕੀਤੀ ਗਈ ਹੈ। ਸੁਰੱਖਿਆ ਏਜੰਸੀਆਂ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦੋ ਹਫ਼ਤਿਆਂ ਤੋਂ ਭਾਰਤ-ਪਾਕਿਸਤਾਨ ਸਰਹੱਦ 'ਤੇ ਡਰੋਨ ਦੀ ਹਿਲਜੁਲ ਲਗਾਤਾਰ ਜਾਰੀ ਹੈ।
ਕਹਿਰ ਓ ਰੱਬਾ: ਅੰਮ੍ਰਿਤਸਰ 'ਚ ਕੰਡਿਆਂ 'ਤੇ ਸੁੱਟਿਆ ਮਿਲਿਆ ਨਵਜੰਮਿਆ ਬੱਚਾ
NEXT STORY