ਜਲੰਧਰ- ਫਰਦ ਕੇਂਦਰ ਕੰਪਿਊਟਰ ਅਪਰੇਟਰ ਐਸੋਸੀਏਸ਼ਨ ਪੰਜਾਬ ਰਜਿ. (132) ਵੱਲੋਂ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਇਸੜੂ ਭਵਨ ਲੁਧਿਆਣਾ ਵਿਖੇ 26 ਅਕਤੂਬਰ ਨੂੰ ਸੂਬਾ ਪੱਧਰੀ ਮੀਟਿੰਗ ਕੀਤੀ ਸੀ ਅਤੇ ਜੋ ਮੀਟਿੰਗ ਵਿਚ ਮਤੇ ਪਾਸ ਕੀਤੇ ਗਏ, ਉਸ ਬਾਰੇ ਸਾਰੀ ਵਿਚਾਰ ਚਰਚਾ ਕੀਤੀ ਗਈ।
ਇਹ ਵੀ ਪੜ੍ਹੋ: IPS ਅਫ਼ਸਰ ਧਨਪ੍ਰੀਤ ਕੌਰ ਨੂੰ ਹਾਈਕੋਰਟ ਨੇ ਲਗਾਇਆ 1 ਲੱਖ ਦਾ ਜੁਰਮਾਨਾ, ਜਾਣੋ ਕੀ ਹੈ ਪੂਰਾ ਮਾਮਲਾ
ਮੀਟਿੰਗ ਵਿੱਚ ਫਰਦ ਕੇਂਦਰ ਕੰਪਿਊਟਰ ਅਪਰੇਟਰ ਐਸੋਸੀਏਸ਼ਨ ਪੰਜਾਬ ਰਜਿ (132) ਦੁਆਰਾ ਆਪਣੇ ਸਾਰੇ ਅਪਰੇਟਰ ਸਾਥੀਆਂ ਨਾਲ ਵਿਚਾਰ-ਵਟਾਦਰਾਂ ਕੀਤਾ ਗਿਆ। ਐਸੋਸੀਏਸ਼ਨ ਵੱਲੋਂ ਸੰਯੁਕਤ ਠੇਕਾ ਸੰਘਰਸ਼ ਮੋਰਚਾ ਯੂਨੀਅਨ ਨੂੰ ਖੁੱਲ੍ਹਾ ਸਮਰਥਨ ਦੇਣ ਅਤੇ ਸਾਰੇ ਅਪਰੇਟਰ ਸਾਥੀਆਂ ਵੱਲੋਂ ਸੰਯੁਕਤ ਠੇਕਾ ਸੰਘਰਸ਼ ਮੋਰਚਾ ਯੂਨੀਅਨ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਗਿਆ ਹੈ। ਆਉਣ ਵਾਲੇ ਸਮੇਂ ਵਿੱਚ ਸੰਯੁਕਤ ਠੇਕਾ ਸੰਘਰਸ਼ ਮੋਰਚਾ ਦੁਆਰਾ ਜੋ ਵੀ ਗਤੀਵਿਧੀਆਂ ਸਾਡੀਆਂ ਸਾਂਝੀਆਂ ਮੰਗਾਂ ਨੂੰ ਲੈ ਕੇ ਕੀਤੀਆਂ ਜਾਣਗੀਆਂ, ਉਸ ਵਿੱਚ ਅਸੀਂ ਵੱਧ ਚੜ੍ਹ ਕੇ ਹਿੱਸਾ ਲਵਾਂਗੇ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਅਮਰੀਕਾ ਜਾ ਰਹੇ ਪੰਜਾਬੀ ਸਣੇ 2 ਨੌਜਵਾਨਾਂ ਦਾ ਡੌਂਕਰਾਂ ਨੇ ਗੋਲ਼ੀਆਂ ਮਾਰ ਕੀਤਾ ਕਤਲ
ਅਸੀਂ ਸਮੂਹ ਆਪਰੇਟਰ ਨੇ ਮਿਤੀ 9 ਨਵੰਬਰ ਨੂੰ ਸੰਯੁਕਤ ਠੇਕਾ ਸੰਘਰਸ਼ ਮੋਰਚਾ ਵੱਲੋਂ ਜੋ ਝੰਡਾ ਰੋਸ ਮਾਰਚ ਤਰਨਤਾਰਨ ਸਾਹਿਬ ਵਿਖੇ ਕੱਢਿਆ ਜਾ ਰਿਹਾ ਹੈ, ਉਸ ਵਿੱਚ ਆਪਣੀ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਲਈ ਵਚਨਬੱਧ ਹਾਂ। ਅਸੀਂ ਸਮੂਹ ਫਰਦ ਕੇਂਦਰ ਅਪਰੇਟਰ ਆਪਣੀ ਫਰਦ ਕੇਂਦਰ ਕੰਪਿਊਟਰ ਅਪਰੇਟਰ ਐਸੋਸੀਏਸ਼ਨ ਪੰਜਾਬ ਰਜਿ (132) ਰਾਹੀਂ ਸੰਯੁਕਤ ਠੇਕਾ ਸੰਘਰਸ਼ ਮੋਰਚਾ ਨਾਲ ਭਵਿਖ ਵਿੱਚ ਜੋ ਵੀ ਸਾਂਝੀਆਂ ਮੰਗਾਂ ਅਤੇ ਗਤੀਵਿਧੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਵਿੱਚ ਵੱਧ ਚੜ੍ਹ ਕੇ ਹੀ ਹਿੱਸਾ ਲਿਆ ਜਾਵੇਗਾ। 9 ਨਵੰਬਰ 2025 ਨੂੰ ਤਰਨਤਾਰਨ ਵਿਖ਼ੇ ਜ਼ਿਮਨੀ ਚੋਣਾਂ ਲਈ ਸਰਕਾਰ ਦੇ ਝੂਠੇ ਵਾਦਿਆਂ ਦੀ ਅਸਲ ਹਕੀਕਤ ਆਮ ਲੋਕਾਂ ਨੂੰ ਦੱਸਣ ਲਈ ਝੰਡਾ ਮਾਰਚ ਦੀ ਤਿਆਰੀ ਕੀਤੀ ਗਈ ਹੈ। ਅਸੀਂ ਆਪਣੇ ਸਾਥੀਆਂ ਸਮੇਤ ਹਾਜ਼ਰੀ ਯਕੀਨੀ ਬਣਾਵਾਂਗੇ।
ਇਹ ਵੀ ਪੜ੍ਹੋ: ਪੰਜਾਬ 'ਚ 4 ਨਵੰਬਰ ਨੂੰ ਸਰਕਾਰੀ ਛੁੱਟੀ ਦੀ ਉੱਠੀ ਮੰਗ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਵਿੱਤਰ ਵੇਈਂ 'ਤੇ 2 ਕਰੋੜ ਦੀ ਲਾਗਤ ਨਾਲ ਪੱਕਾ ਹੋਵੇਗਾ ਰਸਤਾ ਤੇ ਲੱਗੇਗੀ ਗਰਿੱਲ, ਸੀਚੇਵਾਲ ਨੇ ਕੀਤੀ ਰਸਮੀ ਸ਼ੁਰੂਆਤ
NEXT STORY