ਅੰਮ੍ਰਿਤਸਰ (ਨੀਰਜ)-ਸੜਕ ਸੁਰੱਖਿਆ ਸਬੰਧੀ ਕੀਤੀ ਗਈ ਉੱਚ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਦੇ ਸਕੂਲ ਮੁਖੀਆਂ ਨੂੰ ਮੁਖਾਤਿਬ ਹੁੰਦੇ ਸਪੱਸ਼ਟ ਕੀਤਾ ਕਿ ਹਰ ਸਕੂਲ ਮੁਖੀ ਸੁਰੱਖਿਆ ਸਕੂਲ ਵਾਹਨ ਨਿਯਮਾਂ ਦੀ ਪਾਲਣਾ ਲਈ ਪਾਬੰਦ ਹੈ। ਹਰੇਕ ਸਕੂਲ ਮੁਖੀ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਸਕੂਲ ਵਿਚ ਆਉਂਦੇ ਬੱਚਿਆਂ ਦੇ ਵਾਹਨਾਂ ਦੀ ਜਾਂਚ ਕਰੇ ਤਾਂ ਕਿ ਉਹ ਵਾਹਨ ਬੱਚਿਆਂ ਦੀ ਸੁਰੱਖਿਆ ਲਈ ਯੋਗ ਹੈ ਅਤੇ ਕੀ ਉਹ ਸਰਕਾਰ ਵੱਲੋਂ ਸੁਰੱਖਿਆ ਲਈ ਤੈਅ ਕੀਤੇ ਹੋਏ ਨਿਯਮਾਂ ਨੂੰ ਪੂਰੇ ਕਰ ਰਿਹਾ ਹੈ?
ਇਹ ਵੀ ਪੜ੍ਹੋ- ਪੰਜਾਬ 'ਚ ਫਿਰ ਪ੍ਰਾਈਵੇਟ ਸਕੂਲ ਦੇ ਅਧਿਆਪਕ ਵੱਲੋਂ ਮਾਸੂਮ ਬੱਚੇ 'ਤੇ ਤਸ਼ੱਦਦ, ਮਾਪਿਆਂ ਦਾ ਨਿਕਲਿਆ ਤ੍ਰਾਹ
ਉਨ੍ਹਾਂ ਜ਼ਿਲਾ ਸਿੱਖਿਆ ਅਧਿਕਾਰੀ ਨੂੰ ਹਦਾਇਤ ਕੀਤੀ ਕਿ ਉਹ ਸਾਰੇ ਸਕੂਲ ਮੁਖੀਆਂ ਨੂੰ ਇਸ ਸਬੰਧੀ ਹਦਾਇਤਾਂ ਕਰਨ ਅਤੇ ਉਨ੍ਹਾਂ ਕੋਲੋਂ ਸਰਟੀਫਿਕੇਟ ਲੈਣ ਕਿ ਉਨ੍ਹਾਂ ਦੇ ਸਕੂਲ ਵਿਚ ਆ ਰਹੀਆਂ ਬੱਸਾਂ ਬੱਚਿਆਂ ਦੀ ਸੁਰੱਖਿਆ ਲਈ ਬਿਲਕੁਲ ਸੁਰੱਖਿਅਤ ਹਨ। ਸੜਕਾਂ ’ਤੇ ਹੋ ਰਹੇ ਹਾਦਸੇ ਘੱਟ ਕਰਨ ਲਈ ਉਨ੍ਹਾਂ ਨੇ ਜਿੱਥੇ ਸੜਕਾਂ ਦੇ ਆਲੇ-ਦੁਆਲੇ ਲੱਗੀ ਹੋਈ ਬੂਟੀ ਨੂੰ ਸਾਫ ਕਰਨ ਦੀ ਹਦਾਇਤ ਕੀਤੀ, ਉੱਥੇ ਹਰ ਲੋੜ ਵਾਲੇ ਥਾਂ ’ਤੇ ਚਿੱਟੀ ਪੱਟੀ, ਰਿਫਲੈਕਟਰ ਲਗਾਉਣ ਅਤੇ ਟ੍ਰੈਫਿਕ ਲਾਈਟਾਂ ਚਾਲੂ ਕਰਨ ਲਈ ਕਿਹਾ। ਉਨ੍ਹਾਂ ਸੈਕਟਰੀ ਆਰ. ਟੀ. ਏ. ਨੂੰ ਓਵਰਲੋਡਿੰਗ ਵਾਹਨ ਮੁਕੰਮਲ ਤੌਰ ’ਤੇ ਰੋਕਣ ਦੀ ਹਦਾਇਤ ਕਰਦੇ ਲੋਕ ਨਿਰਮਾਣ ਵਿਭਾਗ ਅਤੇ ਨੈਸ਼ਨਲ ਹਾਈਵੇ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਹਰੇਕ ਸੜਕ ’ਤੇ ਸੜਕ ਬਣਾਉਣ ਵਾਲੇ ਠੇਕੇਦਾਰ ਦਾ ਨਾਂ ਦਰਸਾਉਂਦੇ ਹੋਏ ਬੋਰਡ ਅਤੇ ਬਣਨ ਦੀ ਤਰੀਕ ਜ਼ਰੂਰ ਲਗਾਉਣ।
ਇਹ ਵੀ ਪੜ੍ਹੋ- ਪੰਜਾਬ ਤੋਂ ਵੱਡੀ ਖ਼ਬਰ, ਭਾਖੜਾ ਨਹਿਰ 'ਚੋਂ ਮਿਲੀ ਮਾਡਲ ਕੁੜੀ ਦੀ ਲਾਸ਼
ਡੀ. ਸੀ. ਨੇ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਹਰੇਕ ਵਿਭਾਗ ਜੋ ਸੜਕ ਬਣਾ ਰਿਹਾ ਹੈ ਉਹ ਸੜਕ ਦੀ ਕੁਆਲਿਟੀ ਚੈੱਕ ਕਰਨ ਵਿਚ ਕੁਤਾਹੀ ਨਾ ਕਰੇ। ਉਨ੍ਹਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣੀ ਅਤੇ ਟਰੈਫਿਕ ਵਿੱਚ ਆਉਂਦੀਆਂ ਰੁਕਾਵਟਾਂ ਦੂਰ ਕਰਨੀਆਂ ਬੇਸ਼ਕੀਮਤੀ ਜਾਨਾਂ ਬਚਾਉਣ ਲਈ ਬੇਹੱਦ ਜ਼ਰੂਰੀ ਹਨ ਅਤੇ ਇਸ ਲਈ ਜੇਕਰ ਕਿਸੇ ਵਿਭਾਗ ਨੂੰ ਵੀ ਕੰਮ ਕਰਾਉਣ ਲਈ ਪੈਸੇ ਦੀ ਲੋੜ ਹੈ ਤਾਂ ਡਿਪਟੀ ਕਮਿਸ਼ਨਰ ਦਫਤਰ ਪੈਸੇ ਦਾ ਪ੍ਰਬੰਧ ਕਰੇਗਾ। ਮੈਡੀਕਲ ਕਾਲਜ ਵਿਚ ਸੜਕੀ ਹਾਦਸਿਆਂ ਦੌਰਾਨ ਜ਼ਖਮੀ ਹੋਣ ਵਾਲੇ ਲੋਕਾਂ ਦੇ ਇਲਾਜ ਲਈ ਵਿਸ਼ੇਸ਼ ਕੇਂਦਰ ਬਣਾਉਣ ਵਾਸਤੇ ਫੰਡ ਦਿੱਤੇ ਗਏ ਹਨ ਅਤੇ ਇਹ ਕੇਂਦਰ ਛੇਤੀ ਹੀ ਚਾਲੂ ਹੋਵੇਗਾ। ਇਸ ਮੌਕੇ ਸੈਕਟਰੀ ਆਰ. ਟੀ. ਏ. ਖੁਸ਼ਦਿਲ ਸਿੰਘ, ਡੀ. ਡੀ. ਪੀ. ਓ. ਸੰਦੀਪ ਮਲਹੋਤਰਾ, ਜ਼ਿਲੇ ਵਿੱਚ ਕੰਮ ਕਰ ਰਹੀਆਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਕੇ. ਸੀ. ਵੀਨੂੰਗੋਪਾਲ ਨਾਲ ਕੀਤੀ ਮੀਟਿੰਗ
NEXT STORY