ਗੁਰਦਾਸਪੁਰ (ਵਿਨੋਦ)- ਪਤਨੀ ਨਾਲ ਤਲਾਕ ਹੋਣ ਦੇ ਬਾਅਦ ਵੀ ਉਸ ਨਾਲ ਮਾਰਕੁੱਟ ਕਰਨ ਵਾਲੇ ਸਾਬਕਾ ਪਤੀ ਖਿਲਾਫ ਸਿਟੀ ਪੁਲਸ ਗੁਰਦਾਸਪੁਰ ਨੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਏ.ਐੱਸ.ਆਈ. ਜਗਜੀਤ ਸਿੰਘ ਨੇ ਦੱਸਿਆ ਕਿ ਅਨੂਪ ਬਜਾਲਾ ਪੁੱਤਰੀ ਜਨਕ ਰਾਜ ਵਾਸੀ ਰੰਧਾਵਾ ਕਾਲੋਨੀ ਸਾਹਮਣੇ ਵੇਰਕਾ ਮਿਲਕ ਪਲਾਟ ਗੁਰਦਾਸਪੁਰ ਨੇ ਬਿਆਨ ਦਿੱਤਾ ਕਿ ਉਸ ਦੀ ਲਵ ਮੈਰਿਜ ਸਾਲ 2009 ਵਿਚ ਸਾਹਿਲ ਸ਼ਰਮਾ ਪੁੱਤਰ ਹੰਸ ਰਾਜ ਵਾਸੀ ਪਠਾਨਕੋਟ ਦੇ ਨਾਲ ਹੋਈ ਸੀ ਤੇ 4-9-2014 ਨੂੰ ਉਸ ਦਾ ਆਪਣੇ ਪਤੀ ਨਾਲ ਤਲਾਕ ਹੋ ਗਿਆ।
ਇਹ ਵੀ ਪੜ੍ਹੋ- ਤਰਨਤਾਰਨ 'ਚ CM ਮਾਨ ਦਾ ਰੋਡ ਸ਼ੋਅ, ਕਿਸਾਨਾਂ ਲਈ ਕੀਤਾ ਵੱਡਾ ਐਲਾਨ
ਤਲਾਕ ਹੋਣ ਤੋਂ ਬਾਅਦ ਉਸ ਦੇ ਘਰ ਇਕ ਬੱਚੇ ਨੇ ਜਨਮ ਲਿਆ। ਬੱਚਾ ਹੋਣ ਤੋਂ ਬਾਅਦ ਸਾਹਿਲ ਸ਼ਰਮਾ ਨੇ ਉਸ ਨੂੰ ਆਪਣੇ ਬੱਚੇ ਦਾ ਹਵਾਲਾ ਦੇ ਕੇ ਮਿਲਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਮੁਲਜ਼ਮ ਨੇ ਉਸ ਨੂੰ ਗਾਲੀ ਗਲੋਚ ਤੇ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ- ਪੰਜਾਬ ਤੋਂ ਵੱਡੀ ਖ਼ਬਰ: ਇਨ੍ਹਾਂ 2 ਜ਼ਿਲ੍ਹਿਆਂ ਨੇ ਮਚਾਈ ਸਭ ਤੋਂ ਵੱਧ ਅੱਗ, ਪਹਿਲੇ ਸਥਾਨ 'ਤੇ...
23-10-25 ਨੂੰ ਉਹ ਜ਼ਹਾਜ ਚੌਕ ਨੇੜੇ ਜਿਮ ਦੇ ਬਾਹਰ ਆਪਣੀ ਮੋਪੇਡ ਲਗਾ ਰਹੀ ਸੀ ਕਿ ਇੰਨੇ ਨੂੰ ਸਾਹਿਲ ਸ਼ਰਮਾ ਆਪਣੀ ਕਾਰ ’ਤੇ ਸਵਾਰ ਹੋ ਕੇ ਆਇਆ ਤੇ ਉਸ ਦੀ ਮਾਰਕੁਟਾਈ ਕਰਕੇ ਉਸ ਨੂੰ ਜਖ਼ਮੀ ਕਰ ਦਿੱਤਾ। ਪੁਲਸ ਅਧਿਕਾਰੀ ਨੇ ਦੱਸਿਆ ਕਿ ਅਨੂਪ ਬਜਾਲਾ ਦੀ ਸ਼ਿਕਾਇਤ ’ਤੇ ਉਸ ਦੇ ਸਾਬਕਾ ਪਤੀ ਸਾਹਿਲ ਸ਼ਰਮਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਪਰ ਮੁਲਜ਼ਮ ਅਜੇ ਫਰਾਰ ਹੈ।
ਇਹ ਵੀ ਪੜ੍ਹੋ- ਤਰਨਤਾਰਨ ਜ਼ਿਮਨੀ ਚੋਣ ਤੋਂ ਸਿਆਸਤ 'ਚ ਵੱਡਾ ਭੁਚਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਸ਼ਾ ਮੁਕਤੀ ਮੋਰਚਾ ਮੁਹਿੰਮ ਨੂੰ ਹੋਰ ਸਫਲ ਬਣਾਉਣ ਲਈ ਪਿੰਡਾਂ ਦੇ ਪਹਿਰੇਦਾਰ (ਵੀ.ਡੀ.ਸੀ.) ਨਿਭਾਉਣਗੇ ਮੋਹਰੀ ਰੋਲ
NEXT STORY