ਗੁਰਦਾਸਪੁਰ (ਹਰਮਨ)- ਥਾਣਾ ਸਦਰ ਗੁਰਦਾਸਪੁਰ ਦੀ ਪੁਲਸ ਨੇ ਫਰਾਂਸ ਭੇਜਣ ਦੀ ਥਾਂ ਦੁਬਈ ਭੇਜ ਕੇ 5 ਲੱਖ 93 ਹਜ਼ਾਰ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ਾਂ ਹੇਠ 1 ਔਰਤ ਸਮੇਤ 3 ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਰਾਹੁਲ ਪੁੱਤਰ ਵਿਜੇ ਵਾਸੀ ਮੁਹੱਲਾ ਸ਼ਹਿਜਾਦਾ ਨਗਰ ਨੇ ਦੱਸਿਆ ਕਿ ਰਜਤ, ਰਾਜ ਕੁਮਾਰ ਵਾਸੀ ਵਰਸੋਲਾ, ਕਾਜਲ ਮਹਾਜਨ ਵਾਸੀ ਗੁਰਦਾਸਪੁਰ ਨੇ ਰਾਹੁਲ ਨੂੰ ਫਰਾਂਸ ਭੇਜਣ ਦੇ ਨਾਮ 'ਤੇ 5 ਲੱਖ 93 ਹਜ਼ਾਰ, 805 ਰੁਪਏ ਲੈ ਕੇ ਉਸਨੂੰ ਦੁਬਈ ਦਾ ਵੀਜਾ ਲਗਾ ਕੇ ਦੁਬਈ ਭੇਜ ਕੇ ਉਸ ਨਾਲ ਧੋਖਾਧੜੀ ਕੀਤੀ ਹੈ। ਇਸ ਸ਼ਿਕਾਇਤ ਦੀ ਜਾਂਚ ਉਪ ਪੁਲਸ ਕਪਤਾਨ ਪੀਬੀਆਈ ਵੱਲੋਂ ਕੀਤੀ ਗਈ, ਜਿਸ ਦੀ ਰਿਪੋਰਟ ਦੇ ਆਧਾਰ 'ਤੇ ਪੁਲਸ ਨੇ ਔਰਤ ਸਮੇਤ 3 ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ- ਇਟਲੀ ਰਹਿੰਦੇ ਪੰਜਾਬੀਆਂ ਲਈ ਖ਼ੁਸ਼ਖ਼ਬਰੀ, ਅੰਮ੍ਰਿਤਸਰ ਤੋਂ ਇਕ ਹੋਰ ਸ਼ਹਿਰ ਲਈ ਸ਼ੁਰੂ ਹੋਈ ਸਿੱਧੀ ਉਡਾਣ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਜਪਾ ਲੀਡਰ ਵੱਲੋਂ ਗੁਰਦੁਆਰਾ ਸਾਹਿਬ ਬਾਰੇ ਦਿੱਤੇ ਬਿਆਨ ਦਾ ਜਥੇ. ਰਘਬੀਰ ਸਿੰਘ ਨੇ ਲਿਆ ਸਖ਼ਤ ਨੋਟਿਸ
NEXT STORY