ਪੱਟੀ/ਸਰਹਾਲੀ (ਪਾਠਕ,ਬਲਦੇਵ)-ਪੱਟੀ ਦੇ ਪਿੰਡ ਨੰਦਪੁਰ ਨਿਵਾਸੀ ਪ੍ਰਿਤਪਾਲ ਸਿੰਘ ਪੁੱਤਰ ਸਰਬਜੀਤ ਸਿੰਘ ਦੀ ਬੀਤੇ ਦਿਨੀਂ ਕੈਨੇਡਾ ਵਿਖੇ ਅਣਪਛਾਤਿਆਂ ਵੱਲੋਂ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਬੁੱਧਵਾਰ ਉਸ ਦੇ ਜੱਦੀ ਪਿੰਡ ਵਿਖੇ ਗਮਹੀਨ ਮਾਹੌਲ ’ਚ ਅੰਤਿਮ ਸੰਸਕਾਰ ਹੋਇਆ। ਮ੍ਰਿਤਕ ਪ੍ਰਿਤਪਾਲ ਸਿੰਘ ਦੇ ਪਿਤਾ ਸਰਬਜੀਤ ਸਿੰਘ ਨੇ ਭਰੇ ਮਨ ਨਾਲ ਦੱਸਿਆ, ਉਸ ਦਾ ਵੱਡਾ ਲੜਕਾ ਖੁਸ਼ਵੰਤ ਪਾਲ ਸਿੰਘ 7 ਸਾਲ ਪਹਿਲਾਂ ਕੈਨੇਡਾ ਦੇ ਸ਼ਹਿਰ ਬਰੈਂਮਟਨ ਰੋਜ਼ੀ-ਰੋਟੀ ਲਈ ਗਿਆ ਸੀ ਅਤੇ ਛੋਟਾ ਪ੍ਰਿਤਪਾਲ ਸਿੰਘ ਅਜੇ ਛੇ ਮਹੀਨੇ ਪਹਿਲਾਂ ਹੀ ਆਪਣੇ ਵੱਡੇ ਭਰਾ ਕੋਲ ਵਿਦੇਸ਼ ਗਿਆ ਸੀ, ਜਿਸ ਦੌਰਾਨ ਉਥੇ ਇਹ ਭਾਣਾ ਵਰਤ ਗਿਆ। ਅੰਤਿਮ ਸੰਸਕਾਰ ਮੌਕੇ ਧਾਰਮਿਕ ਸਭਾ ਸੋਸਾਇਟੀਆਂ ਅਤੇ ਰਾਜਨੀਤਕ ਪਾਰਟੀਆਂ ਦੇ ਆਗੂਆਂ ਅਤੇ ਇਲਾਕਾ ਵਾਸੀਆਂ ਵੱਲੋਂ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ।
ਇਹ ਵੀ ਪੜ੍ਹੋ- ਸੰਤ ਸੀਚੇਵਾਲ ਨੇ ਕਿਸਾਨ ਆਗੂ ਡੱਲੇਵਾਲ ਨਾਲ ਕੀਤੀ ਮੁਲਾਕਾਤ, ਦਿੱਤਾ ਅਹਿਮ ਬਿਆਨ
ਇੰਝ ਦਿੱਤਾ ਸੀ ਹਮਲਾਵਰਾਂ ਨੇ ਵਾਰਦਾਤ ਨੂੰ ਅੰਜਾਮ
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪ੍ਰਿਤਪਾਲ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਪਿੰਡ ਨੰਦਪੁਰ ਜ਼ਿਲ੍ਹਾ ਤਰਨਤਾਰਨ ਜੋ ਕਰੀਬ 6 ਮਹੀਨੇ ਪਹਿਲਾਂ ਹੀ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਆਪਣੇ ਵੱਡੇ ਸਕੇ ਭਰਾ ਖੁਸ਼ਵੰਤ ਸਿੰਘ ਕੋਲ ਪੁੱਜਾ ਸੀ। ਬੀਤੇ ਦਿਨੀਂ ਜਦੋਂ ਪ੍ਰਿਤਪਾਲ ਸਿੰਘ ਅਤੇ ਉਸਦਾ ਵੱਡਾ ਭਰਾ ਖੁਸ਼ਵੰਤ ਸਿੰਘ ਆਪਣੇ ਕਿਰਾਏ ਵਾਲੇ ਮਕਾਨ ਦੇ ਬਾਹਰ ਖੜ੍ਹੀ ਕਾਰ ਉੱਪਰ ਡਿੱਗੀ ਬਰਫ਼ ਨੂੰ ਸਾਫ਼ ਕਰ ਰਹੇ ਸਨ ਤਾਂ ਕੁਝ ਹਮਲਾਵਰ ਅਚਾਨਕ ਆਉਂਦੇ ਹਨ, ਜਿਨਾਂ ਵੱਲੋਂ ਸਿੱਧੀਆਂ ਗੋਲ਼ਆਂ ਦੋਵਾਂ ਭਰਾਵਾਂ 'ਤੇ ਚਲਾਈਆਂ ਜਾਂਦੀਆਂ ਹਨ। ਜਿਸ 'ਚ ਪ੍ਰਿਤਪਾਲ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਉਸ ਦਾ ਭਰਾ ਖੁਸ਼ਵੰਤ ਸਿੰਘ ਗੰਭੀਰ ਜ਼ਖ਼ਮੀ ਜ਼ੇਰੇ ਇਲਾਜ ਹੈ। ਖ਼ਬਰ ਦੀ ਸੂਚਨਾ ਪਰਿਵਾਰ ਨੂੰ ਮਿਲਦਿਆਂ ਹੀ ਪੂਰੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ ਅਤੇ ਪਿੰਡ 'ਚ ਸੋਗ ਦੀ ਲਹਿਰ ਦੌੜ ਰਹੀ ਹੈ।
ਇਹ ਵੀ ਪੜ੍ਹੋ- ਅਸੀਂ ਆਮ ਘਰਾਂ ਦੇ ਨੌਜਵਾਨਾਂ ਨੂੰ ਸਿਆਸਤ ’ਚ ਅੱਗੇ ਆਉਣ ਦਾ ਦਿੰਦੇ ਹਾਂ ਮੌਕਾ : ਭਗਵੰਤ ਮਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Alert 'ਤੇ ਪੰਜਾਬ ਦੇ 18 ਜ਼ਿਲ੍ਹੇ! ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਪੂਰੀ ਖ਼ਬਰ
NEXT STORY