ਸਰਾਏ ਅਮਾਨਤ ਖਾਂ/ਝਬਾਲ (ਨਰਿੰਦਰ) - ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੀ ਐੱਚ.ਪੀ ਗੈਸ ਏਜੰਸੀ ਢੰਡ ਤੋਂ ਭਕਨਾ ਰੋਡ ਉੱਪਰ ਸ਼ਾਮ ਦੇ ਸਮੇਂ ਦੋ ਮੋਟਰਸਾਈਕਲਾਂ ’ਤੇ ਸਵਾਰ 6 ਹਥਿਆਰਬੰਦ ਵਿਅਕਤੀ ਗੈਸ ਏਜੰਸੀ ਤੋਂ ਲਗਭਗ 18 ਹਜ਼ਾਰ ਲੁੱਟਕੇ ਫ਼ਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੈਸ ਏਜੰਸੀ ਮਾਲਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਐੱਚ.ਪੀ ਗੈਸ ਏਜੰਸੀ ਦੋ ਢੰਡ ਤੋਂ ਭਕਨਾ ਰੋਡ ਉੱਪਰ ਸਥਿਤ ਹੈ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ਵਿਖੇ SI ਦੀ ਗੱਡੀ ’ਚ ਬੰਬ ਲਗਾਉਣ ਵਾਲੇ ਨਿਕਲੇ ਚਾਚਾ-ਭਤੀਜਾ, ਬਰਾਮਦ ਹੋਈ ਮਾਲਦੀਵ ਦੀ ਟਿਕਟ
ਉਕਤ ਗੈਸ ਏਜੰਸੀ ਵਿਖੇ ਸ਼ਾਮ ਦੇ ਸਮੇਂ 6 ਮੂੰਹ ਬੰਨ੍ਹੀ ਵਿਅਕਤੀ ਦੋ ਦੋ ਮੋਟਰਸਾਈਕਲਾਂ ’ਤੇ ਸਵਾਰ ਹੋ ਗਏ ਆ ਗਏ, ਜਿਨ੍ਹਾਂ ਨੇ ਪਿਸਤੌਲ ਦੀ ਨੋਕ ’ਤੇ ਗੈਸ ਏਜੰਸੀ ਵਿਚ ਵੱਟੇ ਪੈਸੇ ਤਕਰੀਬਨ 15 ਹਜ਼ਾਰ ਅਤੇ ਗੈਸ ਏਜੰਸੀ ਦੇ ਕਰਿੰਦੇ ਦੀ ਜ਼ੇਬ ਵਿਚੋਂ ਤਿੰਨ ਹਜ਼ਾਰ ਲੁੱਟ ਕੇ ਫ਼ਰਾਰ ਹੋ ਗਏ। ਇਸ ਘਟਨਾ ਦੀ ਸਬੰਧੀ ਥਾਣਾ ਸਰਾਏ ਅਮਾਨਤ ਖਾਂ ਵਿਖੇ ਦਰਖਾਸਤ ਦੇ ਦਿੱਤੀ ਹੈ, ਜਿਸ ਸਬੰਧੀ ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ: ਗੱਡੀ ਹੇਠਾਂ ਬੰਬ ਰੱਖਣ ਵਾਲੇ ਦੋਵੇਂ ਮੁਲਜ਼ਮ 8 ਦਿਨ ਦੇ ਪੁਲਸ ਰਿਮਾਂਡ ’ਤੇ, ਹੋ ਸਕਦੇ ਨੇ ਕਈ ਵੱਡੇ ਖ਼ੁਲਾਸੇ
ਭਾਰਤ-ਪਾਕਿ ਸਰਹੱਦ ’ਚ ਮੁੜ ਦਾਖ਼ਲ ਹੋਇਆ ਪਾਕਿਸਤਾਨੀ ਡਰੋਨ, BSF ਨੇ ਕੀਤੀ ਤਿੰਨ ਦਰਜਨ ਰੌਂਦ ਫਾਇਰਿੰਗ
NEXT STORY