ਤਰਨਤਾਰਨ (ਰਮਨ)-ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਐੱਨ.ਆਰ.ਆਈ ਦੇ ਬਿਆਨਾਂ ਹੇਠ ਘਰ ਵਿਚ 24 ਤੋਲੇ ਸੋਨੇ ਦੇ ਗਹਿਣੇ ਅਤੇ 8 ਹਜ਼ਾਰ ਯੂ.ਐੱਸ.ਏ ਡਾਲਰ ਚੋਰੀ ਕਰਨ ਦੇ ਮਾਮਲੇ ਵਿਚ ਉਸਦੀ ਭਰਜਾਈ ਸਮੇਤ ਚਾਰ ਵਿਅਕਤੀਆਂ ਨੂੰ ਨਾਮਜ਼ਦ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਆਕਾਸ਼ਦੀਪ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਯੂ.ਐੱਸ.ਏ (ਅਮਰੀਕਾ) ਹਾਲ ਵਾਸੀ ਬਾਠ ਰੋਡ ਤਰਨਤਾਰਨ ਵੱਲੋਂ ਦਿੱਤੇ ਗਏ ਬਿਆਨਾਂ ਵਿਚ ਦੱਸਿਆ ਗਿਆ ਹੈ ਕਿ ਉਹ ਬੀਤੀ 28 ਅਕਤੂਬਰ ਨੂੰ ਆਪਣੇ ਘਰ ਪੁੱਜਾ ਤਾਂ ਉਸਨੇ ਦੇਖਿਆ ਕਿ ਘਰ ਦੀ ਅਲਮਾਰੀ ਦਾ ਲੌਕਰ ਖੁੱਲ੍ਹਾ ਹੋਇਆ ਸੀ, ਜਿਸ ਵਿਚੋਂ ਕੀਮਤੀ ਸਾਮਾਨ ਗਾਇਬ ਹੋ ਚੁੱਕਾ ਸੀ। ਉਸਨੂੰ ਪਤਾ ਲੱਗਾ ਸੀ ਕਿ ਕਰੀਬ ਅੱਠ ਮਹੀਨੇ ਪਹਿਲਾਂ ਚਿੱਟੇ ਰੰਗ ਦੀ ਸਕਾਰਪੀਓ ਵਿਚ ਉਸਦੀ ਭਰਜਾਈ ਅਤੇ ਉਸਦੇ ਪਰਿਵਾਰ ਦੇ ਮੈਂਬਰ ਘਰ ਵਿਚ ਖਾਲੀ ਹੱਥ ਅੰਦਰ ਗਏ ਸਨ ਅਤੇ ਕੁਝ ਸਮੇਂ ਬਾਅਦ ਘਰ ਤੋਂ ਬੈਗ ਸਮੇਤ ਬਾਹਰ ਨਿਕਲੇ ਸਨ। ਮੁਦਈ ਨੇ ਦੱਸਿਆ ਕਿ ਵੱਖ-ਵੱਖ ਕਿਸਮ ਦੇ ਸੋਨੇ ਦੇ 24 ਤੋਲੇ ਗਹਿਣੇ, ਜਿਨ੍ਹਾਂ ਦੀ ਕੀਮਤ 18 ਲੱਖ 76 ਹਜ਼ਾਰ ਰੁਪਏ ਤੋਂ ਇਲਾਵਾ 8 ਹਜ਼ਾਰ ਯੂ.ਐੱਸ.ਏ ਡਾਲਰ, ਜਿਨ੍ਹਾਂ ਦੀ ਕੀਮਤ 6 ਲੱਖ 73000 ਰੁਪਏ ਬਣਦੀ ਹੈ ਚੋਰੀ ਹੋ ਚੁੱਕੇ ਸਨ।
ਇਹ ਵੀ ਪੜ੍ਹੋ- ਪੰਜਾਬ 'ਚ ਪੁਲਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਦੋਵਾਂ ਪਾਸਿਓਂ ਚੱਲੀਆਂ ਤਾਬੜਤੋੜ ਗੋਲੀਆਂ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਸਿਟੀ ਕਮਲ ਮੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਆਕਾਸ਼ਦੀਪ ਸਿੰਘ ਦੀ ਭਰਜਾਈ ਮਨਦੀਪ ਕੌਰ ਪਤਨੀ ਪਵਨਦੀਪ ਸਿੰਘ, ਗੁਲਜਾਰ ਸਿੰਘ ਪੁੱਤਰ ਸੁਲੱਖਣ ਸਿੰਘ ਕੁਲਬੀਰ ਕੌਰ ਪਤਨੀ ਗੁਲਜਾਰ ਸਿੰਘ ਜਗਜੀਤ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀਆਨ ਪਿੰਡ ਵੀਰਮ ਜ਼ਿਲਾ ਅੰਮ੍ਰਿਤਸਰ ਦੇ ਖਿਲਾਫ ਪਰਚਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਠੰਡ ਨੂੰ ਲੈ ਕੇ ਵੱਡੀ ਅਪਡੇਟ, 9 ਜ਼ਿਲ੍ਹਿਆਂ 'ਚ ਅਲਰਟ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਵਜੋਤ ਕੌਰ ਸਿੱਧੂ ਨਾਲ ਦੋ ਕਰੋੜ ਦੀ ਠੱਗੀ
NEXT STORY