ਗੁਰਦਾਸਪੁਰ (ਹਰਮਨ): ਬੀਤੀ ਰਾਤ ਅਣਪਛਾਤੇ ਚੋਰਾਂ ਵਲੋਂ ਮਾਨ ਕੌਰ ਸਿੰਘ ਅੱਡੇ ’ਚ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਪਤੀਲੇ, ਪਰਾਤਾਂ, ਗੈਸ ਸਿਲੰਡਰ ਅਤੇ ਹੋਰ ਸਾਮਾਨ ਚੋਰੀ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਮਲਕੀਤ ਸਿੰਘ ਪੁੱਤਰ ਕਰਮ ਸਿੰਘ ਵਾਸੀ ਮਾਨ ਕੌਰ ਸਿੰਘ ਨੇ ਦੱਸਿਆ ਕਿ ਉਸ ਦੀ ਇਸ ਅੱਡੇ ’ਚ ਟੈਂਟ ਦੀ ਦੁਕਾਨ ਹੈ ਅਤੇ ਅਕਸਰ ਉਸ ਦੇ ਟੈਂਟ ਦਾ ਕਾਫ਼ੀ ਸਾਮਾਨ ਦੁਕਾਨ ਦੇ ਬਾਹਰ ਹੀ ਰਹਿੰਦਾ ਹੈ। ਬੀਤੀ ਰਾਤ 12.30 ਵਜੇ ਦੇ ਕਰੀਬ ਚੋਰਾਂ ਨੇ ਦੁਕਾਨ ਦੇ ਬਾਹਰ ਪਿਆ ਟੈਂਟ ਦਾ ਸਾਮਾਨ ਚੋਰੀ ਕਰ ਲਿਆ ਹੈ, ਜਿਸ ’ਚ 15 ਪਤੀਲੇ, 7 ਪਰਾਤਾਂ ਅਤੇ 5 ਟੱਬ ਸ਼ਾਮਲ ਹਨ। ਇਸ ਸਾਮਾਨ ਦੀ ਕੀਮਤ 30 ਹਜ਼ਾਰ ਰੁਪਏ ਬਣਦੀ ਹੈ।
ਇਹ ਵੀ ਪੜ੍ਹੋ : ਦੁਖਦ ਖ਼ਬਰ: ਦਿੱਲੀ ਧਰਨੇ ਤੋਂ ਵਾਪਸ ਪਰਤ ਰਹੀ ਮਜ਼ਦੂਰ ਆਗੂ ਦੀ ਹਾਦਸੇ ’ਚ ਮੌਤ
ਇਸ ਦੇ ਨਾਲ ਹੀ ਇਸ ਦੁਕਾਨ ਦੇ ਨਾਲ ਲੱਗਦੀ ਬਿੱਲਾ ਟੀ ਸਟਾਲ ਨੂੰ ਵੀ ਨਿਸ਼ਾਨਾ ਬਣਾਇਆ ਹੈ, ਜਿਸ ਦੇ ਮਾਲਕ ਪ੍ਰੀਤਮ ਚੰਦ ਪੁੱਤਰ ਦੀਵਾਨ ਚੰਦ ਵਾਸੀ ਦਬੂੜੀ ਨੇ ਦੱਸਿਆ ਕਿ ਉਹ ਆਪਣੀ ਦੁਕਾਨ ’ਤੇ ਹੀ ਸੌਂਦਾ ਹੈ। ਰਾਤ ਕਰੀਬ 12.30 ਵਜੇ ਦੇ ਕਰੀਬ ਉਹ ਸੁੱਤਾ ਹੋਇਆ ਸੀ ਕਿ ਅਚਾਨਕ ਚੋਰ ਆ ਗਏ, ਜਿਨਾਂ ਨੇ ਪਹਿਲਾਂ ਸਿਲੰਡਰ ਚੁੱਕ ਲਿਆ ਅਤੇ ਜਦੋਂ ਚੋਰ ਸਿਲੰਡਰ ਬਾਹਰ ਛੱਡ ਕੇ ਦੁਬਾਰਾ ਅੰਦਰ ਆਇਆ ਤਾਂ ਉਸ ਦੀ ਜਾਗ ਖੁੱਲ੍ਹ ਗਈ ਅਤੇ ਜਦੋਂ ਉਸ ਨੇ ਚੋਰ ਨੂੰ ਫੜਨ ਦੀ ਕੋਸ਼ਿਸ ਕੀਤੀ ਤਾਂ ਚੋਰ ਗੱਡੀ ਸਟਾਰਟ ਕਰ ਕੇ ਫ਼ਰਾਰ ਹੋ ਗਏ। ਸਿਟੀ ਥਾਣੇ ਦੀ ਪੁਲਸ ਨੂੰ ਸੂਚਨਾ ਮਿਲਣ ’ਤੇ ਥਾਣਾ ਮੁਖੀ ਜਬਰਜੀਤ ਸਿੰਘ ਮੌਕੇ ’ਤੇ ਪਹੁੰਚੇ, ਜਿਸ ਸਬੰਧੀ ਉਨ੍ਹਾਂ ਕਿਹਾ ਕਿ ਪੁਲਸ ਵਲੋਂ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੇਖਣ ਸਮੇਤ ਹੋਰ ਸੂਤਰਾਂ ਤੋਂ ਚੋਰਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਦੁਖਦ ਖ਼ਬਰ: ਦਿੱਲੀ ਧਰਨੇ ’ਚ ਬਜ਼ੁਰਗ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਣ ਮੌਤ
ਕਿਸਾਨ ਜਥੇਬੰਦੀਆਂ ਨੇ ਥਾਲੀਆਂ ਖੜਕਾ ਕੇ ਕੇਂਦਰ ਸਰਕਾਰ ਖ਼ਿਲਾਫ਼ ਕੱਢੀ ਭੜਾਸ
NEXT STORY