ਅੰਮ੍ਰਿਤਸਰ, (ਦਲਜੀਤ)- ਵੱਖ-ਵੱਖ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਸਿੱਖਿਆ ਓਮ ਪ੍ਰਕਾਸ਼ ਸੋਨੀ ਦੇ ਘਰ ਵੱਲ ਰੋਸ ਮਾਰਚ ਕੀਤਾ ਗਿਆ। ਪੰਜਾਬ ਭਰ ’ਚੋਂ ਇਕੱਠੇ ਹੋਏ ਜਥੇਬੰਦੀਆਂ ਦੇ ਆਗੂਆਂ ਨੇ ਇਸ ਮੌਕੇ ਜੰਮ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਮੌਕੇ ’ਤੇ ਆ ਕੇ ਸਿੱਖਿਆ ਮੰਤਰੀ ਸੋਨੀ ਨੇ ਪ੍ਰਦਰਸ਼ਨਕਾਰੀਆਂ ਤੋਂ ਮੰਗ ਪੱਤਰ ਲੈ ਕੇ ਕੈਬਨਿਟ ਸਬ-ਕਮੇਟੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ।
®ਜਾਣਕਾਰੀ ਅਨੁਸਾਰ ਆਸ਼ਾ ਵਰਕਰਾਂ, ਜੰਗਲਾਤ ਵਰਕਰਾਂ, ਮਿਡ-ਡੇ ਮੀਲ ਦਫਤਰੀ ਮੁਲਾਜ਼ਮੇ ਅਧਿਆਪਕਾਂ ਤੇ ਹੋਰ ਕੱਚੇ ਤੇ ਕੰਟਰੈਕਟ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਉਮਾਨ ਭੱਤਾ, ਕੱਚਾ ਅਤੇ ਕੰਟਰੈਕਟ ਮੁਲਾਜ਼ਮ ਮੋਰਚਾ ਵੱਲੋਂ ਪਰਮਜੀਤ ਕੌਰ ਮਾਨ, ਮਮਤਾ ਸ਼ਰਮਾ, ਰਛਪਾਲ ਸਿੰਘ ਜੋਧਾਨਗਰੀ ਤੇ ਬਲਜਿੰਦਰ ਸਿੰਘ ਤਰਨਤਾਰਨ ਦੀ ਅਗਵਾਈ ਹੇਠ ਜ਼ੋਨਲ ਰੈਲੀ ਕਰ ਕੇ ਸਿੱਖਿਆ ਮੰਤਰੀ ਦੇ ਘਰ ਵੱਲ ਨੂੰ ਨਾਅਰੇ ਮਾਰਦੇ ਹੋਏ ਰੋਸ ਮਾਰਚ ਕੀਤਾ, ਜਿਸ ਵਿਚ ਵੱਡੀ ਗਿਣਤੀ ’ਚ ਆਸ਼ਾ, ਮਿਡ-ਡੇ ਮੀਲ, ਪਾਰਟ ਟਾਈਮ ਵਰਕਰਾਂ, ਜੰਗਲਾਤ ਵਰਕਰਾਂ, ਮਿਡ-ਡੇ ਮੀਲ ਦੇ ਦਫਤਰੀ ਮੁਲਾਜ਼ਮਾਂ ਤੇ ਹੋਰ ਵਿਭਾਗਾਂ ਦੇ ਕੱਚੇ ਵਰਕਰਾਂ ਨੇ ਹਿੱਸਾ ਲਿਆ। ਰੈਲੀ ’ਚ ਉਕਤ ਆਗੂਆਂ ਤੋਂ ਇਲਾਵਾ ਸ਼ਕੁੰਤਲਾ ਦੇਵੀ, ਰਜਨੀ ਪਠਾਨਕੋਟ, ਗੁਰਪ੍ਰੀਤ ਕੌਰ ਕੋਹਾਲੀ, ਹਰਜਿੰਦਰ ਕੌਰ ਗਹਿਰੀ, ਗੁਰਦੀਪ ਸਿੰਘ ਕਲੇਰ, ਹਰਜੀਤ ਕੌਰ ਚੋਹਲਾ, ਕੁਲਵਿੰਦਰ ਕੌਰ ਜਲੰਧਰ, ਲਵਲੀਨ ਕੌਰ ਤੇ ਤੇਜਿੰਦਰ ਸਿੰਘ ਅੰਮ੍ਰਿਤਸਰ ਨੇ ਪੰਜਾਬ ਸਰਕਾਰ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਮਾਣ-ਭੱਤੇ ’ਤੇ ਕੰਮ ਕਰਦੀਆਂ ਆਸ਼ਾ, ਮਿਡ-ਡੇ ਮੀਲ ਤੇ ਪਾਰਟ ਟਾਈਮ ਸਫਾਈ ਵਰਕਰਾਂ, ਜੰਗਲਾਤ ਵਰਕਰਾਂ ਅਤੇ ਮਿਡ-ਡੇ ਮੀਲ ਦਫਤਰੀ ਮੁਲਾਜ਼ਮਾਂ ਸਮੇਤ ਸਮੂਹ ਵਿਭਾਗਾਂ ਦੇ ਕੱਚੇ ਤੇ ਠੇਕਾ ਮੁਲਾਜ਼ਮਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ।
ਰੈਲੀ ’ਚ ਡੈਮੋਕ੍ਰੇਟਿਕ ਮੁਲਾਜ਼ਮ ਫੈੱਡਰੇਸ਼ਨ ਦੇ ਜਰਮਨਜੀਤ ਸਿੰਘ, ਅਮਰਜੀਤ ਸ਼ਾਸਤਰੀ, ਪ੍ਰਕਾਸ਼ ਸਿੰਘ ਥੋਥੀਆਂ, ਸੁਖਰਾਜ ਸਿੰਘ ਸਰਕਾਰੀਆ, ਨਛੱਤਰ ਸਿੰਘ ਤਰਨਤਾਰਨ, ਹਰਿੰਦਰ ਦੋਸਾਂਝ, ਕਰਮਜੀਤ ਸਿੰਘ ਕਲੇਰ, ਅਸ਼ਵਨੀ ਅਵਸਥੀ, ਹਰਜਿੰਦਰ ਸਿੰਘ ਗੁਰਦਾਸਪੁਰ, ਵਿਕਰਮਦੇਵ ਸਿੰਘ, ਅਰਜਿੰਦਰ ਕਲੇਰ, ਕਰਮ ਸਿੰਘ ਕਪੂਰਥਲਾ, ਗੁਰਿੰਦਰਜੀਤ ਕਪੂਰਥਲਾ, ਮਨੀਸ਼ ਗੁਰਦਾਸਪੁਰ ਤੇ ਮੁਕੇਸ਼ ਕੁਮਾਰ ਗੁਜਰਾਤੀ ਨੇ ਇਸ ਰੈਲੀ ਦੀ ਹਮਾਇਤ ਕੀਤੀ ਅਤੇ ਪੰਜਾਬ ਸਰਕਾਰ ਪਾਸੋਂ ਮਿਡ-ਡੇ ਮੀਲ ਤੇ ਆਸ਼ਾ ਵਰਕਰਾਂ ਨੂੰ 18000 ਰੁਪਏ, ਪਾਰਟ ਟਾਈਮ ਸਫਾਈ ਵਰਕਰਾਂ ਨੂੰ 8077 ਰੁਪਏ ਉਜਰਤ ਦੇਣ, ਆਸ਼ਾ ਫੈਸਿਲੀਟੇਟਰਾਂ, ਜੰਗਲਾਤ ਵਰਕਰਾਂ, ਮਿਡ-ਡੇ ਮੀਲ ਦੇ ਦਫ਼ਤਰੀ ਮੁਲਾਜ਼ਮਾਂ, ਐੱਸ. ਐੱਸ. ਏ./ਰਮਸਾ ਅਧਿਆਪਕਾਂ ਸਮੇਤ ਸਮੂਹ ਕੱਚੇ ਅਧਿਆਪਕਾਂ ਅਤੇ 3 ਸਾਲ ਦੀ ਸੇਵਾ ਪੂਰੀ ਕਰ ਚੁੱਕੇ ਹਰੇਕ ਵਿਭਾਗ ਦੇ ਕੱਚੇ ਅਤੇ ਠੇਕਾ ਮੁਲਾਜ਼ਮਾਂ ਨੂੰ ਪੂਰੇ ਤਨਖਾਹ ਸਕੇਲਾਂ ’ਚ ਪੱਕਾ ਕਰਨ ਦੀ ਮੰਗ ਕੀਤੀ।
ਇਸ ਮੌਕੇ ਰਣਜੀਤ ਦੁਲਾਰੀ, ਬਲਵਿੰਦਰ ਕੌਰ ਬਟਾਲਾ, ਸਰਬਜੀਤ ਕੌਰ ਭੋਰਛੀ, ਸ਼ਹਿਨਾਜ਼ ਪਠਾਨਕੋਟ, ਸੀਮਾ ਨਵਾਂਸ਼ਹਿਰ, ਬਲਵਿੰਦਰ ਕੌਰ ਅਲੀਸ਼ੇਰ, ਹੰਸ ਰਾਜ ਹੁਸ਼ਿਆਰਪੁਰ, ਦੀਵਾਨ ਸਿੰਘ ਬਾਣੀਆਂ, ਮਿੰਟੂ ਪਠਾਨਕੋਟ, ਸੁਰੇਸ਼ ਕੁਮਾਰ ਤੇ ਅਜੀਤ ਰਾਮ ਧਿਆਨਪੁਰ ਵੀ ਹਾਜ਼ਰ ਸਨ।
ਨੌਕਰੀ ਦੇ ਝਾਂਸੇ ’ਚ ਹਜ਼ਾਰਾਂ ਠੱਗੇ
NEXT STORY