ਗੁਰਦਾਸਪੁਰ (ਹਰਮਨ) : ਸਿਟੀ ਥਾਣਾ ਗੁਰਦਾਸਪੁਰ ਦੀ ਪੁਲਿਸ ਨੇ ਜਾਅਲੀ ਟਿਕਟਾਂ ਅਤੇ ਵੀਜ਼ੇ ਦੇ ਕੇ ਕੁੱਲ 6,44,500 ਰੁਪਏ ਦੀ ਠੱਗੀ ਮਾਰਨ ਦੇ ਦੋਸ਼ਾਂ ਹੇਠ 2 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਰਾਮ ਲਾਲ ਪੁੱਤਰ ਬਲਵਿੰਦਰ ਕੁਮਾਰ ਵਾਸੀ ਗੁਰਦਾਸਪੁਰ ਨੇ ਦੱਸਿਆ ਕਿ ਰਾਜਨ ਮਸੀਹ ਵਾਸੀ ਬਟਾਲਾ ਅਤੇ ਜਸਪ੍ਰੀਤ ਸਿੰਘ ਵਾਸੀ ਬਟਾਲਾ ਨੇ ਉਸ ਨਾਲ ਅਤੇ ਬਲਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਕੋਲੋ 50,000 ਰੁਪਏ, ਗੁਰਸੇਵਕ ਸਿੰਘ ਪੁੱਤਰ ਉਧਮ ਸਿੰਘ ਕੋਲੋ 43,500 ਰੁਪਏ, ਬਲਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਕੋਲੋਂ 48,000 ਰੁਪਏ ਦੀ ਠੱਗੀ ਮਾਰੀ ਹੈ।
ਇਹ ਵੀ ਪੜ੍ਹੋ : ਵਟਸਐਪ ਕਾਲ ਕਰ ਕੇ ਮੰਗੀ 50 ਲੱਖ ਦੀ ਫਿਰੌਤੀ, ਪੈਸੇ ਨਾ ਦੇਣ 'ਤੇ ਦਿੱਤੀ ਜਾਨੋਂ ਮਾਰਨ ਦੀ ਧਮਕੀ
ਨਾਲ ਹੀ ਗੁਰਪ੍ਰੀਤ ਸਿੰਘ ਪੁੱਤਰ ਕਸ਼ਮੀਰੀ ਲਾਲ ਕੋਲੋਂ 42,000 ਰੁਪਏ, ਬਿਕਰਮ ਸਿੰਘ ਪੁੱਤਰ ਅਵਤਾਰ ਸਿੰਘ ਕੋਲੋਂ 42,000 ਰੁਪਏ,ਸ਼ਰਮਾ ਲਾਲ ਪੁੱਤਰ ਗਿਰਧਾਰੀ ਲਾਲ ਕੋਲੋਂ 45,000 ਰੁਪਏ, ਅਮਰਜੀਤ ਸਿੰਘ ਪੁੱਤਰ ਬਲਦੇਵ ਸਿੰਘ ਕੋਲੋਂ 48000 ਰੁਪਏ, ਰਾਮ ਲਾਲ ਕੋਲੋਂ 45,000 ਰੁਪਏ, ਸ਼ਾਮ ਲਾਲ ਪਾਸੋਂ 30,000 ਰੁਪਏ, ਅਮਨਦੀਪ ਕੋਲੋ 48,000 ਰੁਪਏ, ਰਾਹੁਲਪ੍ਰੀਤ ਕੋਲੋ 48,000 ਰੁਪਏ, ਰਣਜੀਤ ਸਿੰਘ 48,000 ਰੁਪਏ, ਗੁਰਬਾਜ ਸਿੰਘ ਕੋਲੋਂ 42,000 ਰੁਪਏ, ਅਭੀਨਵ ਸ਼ਰਮਾ ਕੋਲੋ 35,000 ਰੁਪਏ ਅਤੇ ਵਿਪਨ ਕੋਲੋਂ 30,000 ਰੁਪਏ ਲੈ ਕੇ ਕੁਵੈਤ ਭੇਜਣ ਦੇ ਨਾਂ 'ਤੇ ਉਨ੍ਹਾਂ ਨੂੰ ਜਾਅਲੀ ਟਿਕਟਾਂ ਅਤੇ ਵੀਜ਼ੇ ਦੇ ਕੇ ਕੁੱਲ 6,44,500 ਰੁਪਏ ਦੀ ਠੱਗੀ ਮਾਰੀ ਹੈ। ਪੁਲਸ ਨੇ ਉਕਤ ਸ਼ਿਕਾਇਤ ਦੇ ਆਧਾਰ 'ਤੇ ਦੋਵਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਬੀ.ਐੱਸ.ਐੱਫ. ਨੇ ਕਾਰਵਾਈ ਕਰ ਸੁੱਟਿਆ ਪਾਕਿਸਤਾਨੀ ਡ੍ਰੋਨ, ਖੇਤਾਂ 'ਚੋਂ ਹੋਇਆ ਬਰਾਮਦ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਰਦੇ ਮੀਂਹ 'ਚ ਦਾਣਾ ਮੰਡੀ ਪਹੁੰਚੇ DC ਹਿਮਾਂਸ਼ੂ, ਜ਼ਿੰਮੇਵਾਰ ਅਧਿਕਾਰੀਆਂ ਦੀ ਲਾਪ੍ਰਵਾਹੀ ਲਈ ਦਿੱਤੇ ਕਾਰਵਾਈ ਦੇ ਨਿਰਦੇਸ਼
NEXT STORY