ਅੰਮ੍ਰਿਤਸਰ (ਜ.ਬ.)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਸਬੰਧ ਵਿਚ ਬਣੀ ਤਾਲਮੇਲ ਇਨਸਾਫ ਕਮੇਟੀ ਵੱਲੋਂ ਆਪਸੀ ਸਲਾਹ-ਮਸ਼ਵਰੇ ਮਗਰੋਂ ਜਥੇਦਾਰ ਕਾਉਂਕੇ ਸਾਹਿਬ ਦੇ ਇਨਸਾਫ਼ ਲਈ 5 ਮਾਰਚ ਨੂੰ ਪਿੰਡ ਕਾਉਂਕੇ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਕੱਢਿਆ ਜਾਣ ਵਾਲਾ ‘ਇਨਸਾਫ਼ ਮਾਰਚ’ ਕਿਸਾਨੀ ਅੰਦੋਲਨ ਕਾਰਨ ਕੁਝ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਮੁਫ਼ਤ ਸਫ਼ਰ ਦੀ ਸਹੂਲਤ ਨੂੰ ਖੋਹਣ ਲਈ ਨਿੱਜੀ ਬੱਸਾਂ ਵਾਲਿਆਂ ਨੇ ਲੱਭਿਆ ਨਵਾਂ ਰਾਹ, ਔਰਤਾਂ ਨੇ ਦੱਸੀ ਇਹ ਗੱਲ
ਉਕਤ ਜਾਣਕਾਰੀ ਦਿੰਦਿਆਂ ਮਨਜੀਤ ਸਿੰਘ ਭੋਮਾ ਨੇ ਦੱਸਿਆ ਕਿ ਕਿਸਾਨੀ ਸੰਘਰਸ਼ ਕਾਰਨ 5 ਮਾਰਚ ਦਾ ਇਨਸਾਫ਼ ਮਾਰਚ ਕੁਝ ਸਮੇਂ ਲਈ ਅੱਗੇ ਪਾ ਦਿੱਤਾ ਗਿਆ ਹੈ, ਕਿਉਂਕਿ ਅਸੀਂ ਪੰਜਾਬ ਦੀ ਸ਼ਕਤੀ ਨੂੰ ਦੋ ਥਾਵਾਂ ’ਤੇ ਨਹੀਂ ਵੰਡਣਾ ਚਾਹੁੰਦੇ। ਉਨ੍ਹਾਂ ਕਿਹਾ ਇਨਸਾਫ਼ ਮਾਰਚ ਦੀ ਅਗਲੀ ਤਰੀਕ ਦਾ ਐਲਾਨ ਤਾਲਮੇਲ ਇਨਸਾਫ਼ ਕਮੇਟੀ ਨਾਲ ਸਲਾਹ-ਮਸ਼ਵਰਾ ਕਰ ਕੇ ਸਿੱਖ ਸੰਗਤਾਂ ਨੂੰ ਬਾਅਦ ਵਿਚ ਦੱਸਿਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, ਆਮ ਆਦਮੀ ਪਾਰਟੀ ਦੇ ਆਗੂ ਦਾ ਗੋਲੀਆਂ ਮਾਰ ਕੇ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਾਰਿਸ਼ ਅਤੇ ਗੜੇਮਾਰੀ ਨੇ ਉਡਾਈ ਕਿਸਾਨਾਂ ਦੀ ਨੀਂਦ, ਠੰਡ 'ਚ ਹੋਇਆ ਵਾਧਾ, ਕਣਕ ਤੇ ਸਬਜ਼ੀਆਂ 'ਤੇ ਪੈ ਸਕਦਾ ਪ੍ਰਭਾਵ
NEXT STORY