ਅੰਮ੍ਰਿਤਸਰ (ਇੰਦਰਜੀਤ)- ਅੰਮ੍ਰਿਤਸਰ ਦੇ ਵਿਧਾਇਕ ਕੁੰਵਰ ਪ੍ਰਤਾਪ ਸਿੰਘ ਨੇ ਬੀਤੇ ਦਿਨ ਵਿਧਾਨ ਸਭਾ ਸੈਸ਼ਨ ਦੌਰਾਨ ਸਪੱਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ ਅੰਮ੍ਰਿਤਸਰ ਦੇ ਹਲਕਾ ਉੱਤਰੀ ਵਿਚ ਸੀਵਰੇਜ ਸਿਸਟਮ ਪੂਰੀ ਤਰ੍ਹਾਂ ਨਾਲ ਢਹਿ-ਢੇਰੀ ਹੈ ਅਤੇ ਨਗਰ ਨਿਗਮ ਲਾਪ੍ਰਵਾਹ ਹੈ। ਇਸ ’ਤੇ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਨੇ ਆਪਣਾ ਪੱਖ ਦਿੰਦੇ ਹੋਏ ਕਿਹਾ ਕਿ ਤਿੰਨ ਪਲਾਂਟ ਚੱਲ ਰਹੇ ਹਨ, ਜਿਸ ਵਿਚ 50 ਐੱਮ. ਐੱਲ. ਟੀ. ਦਾ ਵਾਧਾ ਜ਼ਰੂਰੀ ਹੈ ਅਤੇ ਵਿਚਾਰ ਅਧੀਨ ਹੈ।
ਸਫ਼ਾਈ ਲਈ 50 ਲੱਖ ਰੁਪਏ ਦਾ ਬਜਟ ਵੀ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨੂੰ ਇਕ ਸੁਪਰ ਸਕਸ਼ਨ ਮਸ਼ੀਨ ਮੁਹੱਈਆ ਕਰਵਾਈ ਜਾਵੇਗੀ। ਇਸ ਦੇ ਜਵਾਬ ਵਿਚ ਵਿਧਾਇਕ ਨੇ ਕਿਹਾ ਕਿ ਮੰਤਰੀ ਵੱਲੋਂ ਦਿੱਤਾ ਗਿਆ ਜਵਾਬ ‘ਲੰਬੇ ਸਮੇਂ ਦਾ ਹੈ।’ ਕੁੰਵਰ ਪ੍ਰਤਾਪ ਨੇ ਕਿਹਾ ਕਿ ਨਹਿਰੀ ਪਾਣੀ ਦਾ ਕੰਮ ਵੀ ਜੂਨ 2024 ਤੱਕ ਪੂਰਾ ਹੋਣਾ ਸੀ ਪਰ ਜਿਸ ਰਫ਼ਤਾਰ ਨਾਲ ਘੱਟ ਰਿਹਾ ਹੈ, ਉਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ 2025 ਜਿੱਥੋਂ ਤੱਕ 2026 ਦੇ ਅੰਤ ਤੱਕ ਵੀ ਪੂਰਾ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ : ਵਿਧਾਨਸਭਾ 'ਚ ਵਿਧਾਇਕਾਂ ਨੇ ਚੁੱਕੀ ਅਫੀਮ ਦੀ ਖੇਤੀ ਦੀ ਮੰਗ, ਜਾਣੋ ਕੀ ਬੋਲੇ ਖੇਤੀਬਾੜੀ ਮੰਤਰੀ
ਇਜਲਾਸ ਦੌਰਾਨ ਵਿਧਾਇਕ ਕੁੰਵਰ ਨੇ ਕਿਹਾ ਕਿ ਸੀਵਰੇਜ ਅਤੇ ਪਾਣੀ ਇਕੱਠਾ ਹੋ ਰਿਹਾ ਹੈ ਅਤੇ ਨਗਰ ਨਿਗਮ ਇਸ ਸਬੰਧੀ ਪੂਰੀ ਤਰ੍ਹਾਂ ਫੇਲ ਹੋ ਰਿਹਾ ਹੈ। ਇਸ ਲਈ ਮਾਹਿਰਾਂ ਨੂੰ ਬੁਲਾ ਕੇ ਕਾਰਵਾਈ ਕਰਨ ਦੀ ਲੋੜ ਹੈ। ਇਹ ਪਾਈਪਾਂ ਬਹੁਤ ਪੁਰਾਣੀਆਂ ਹਨ ਅਤੇ ਸਾਲ 1975 ਵਿੱਚ ਪਾਈਆਂ ਗਈਆਂ ਸਨ। ਮਸ਼ੀਨਾਂ ਲਗਾਉਣ ਦੇ ਬਾਵਜੂਦ ਅਤੇ ਕੰਮ ਕਰਵਾਉਣ ਤੋਂ ਬਾਅਦ ਦੋ-ਤਿੰਨ ਦਿਨਾਂ ਬਾਅਦ ਫਿਰ ਉਹੀ ਸਥਿਤੀ ਪੈਦਾ ਹੋ ਜਾਂਦੀ ਹੈ। ਵਿਧਾਇਕ ਕੁੰਵਰ ਪ੍ਰਤਾਪ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਨਗਰ ਨਿਗਮ ਕੋਲ ਸਹੂਲਤਾਂ ਨਹੀਂ ਹਨ ਤਾਂ ਫਿਰ ਇਲਾਕਿਆਂ ਨੂੰ ਕਮਰਸ਼ੀਅਲ ਕਿਉਂ ਕੀਤਾ ਜਾ ਰਿਹਾ ਹੈ? ਇਸ ਦੀ ਉਦਾਹਰਣ ਦਿੰਦਿਆਂ ਵਿਧਾਇਕ ਸਿੰਘ ਨੇ ਕਿਹਾ ਕਿ ਮਾਲ ਰੋਡ ਅਤੇ ਪੁਲਸ ਲਾਈਨ ਕਮਰਸ਼ੀਅਲ ਖੇਤਰ ਹਨ ਪਰ ਇੱਥੇ ਅਜੇ ਤੱਕ ਸੀਵਰੇਜ ਅਤੇ ਪਾਣੀ ਦਾ ਪ੍ਰਬੰਧ ਨਹੀਂ ਕੀਤਾ ਗਿਆl
ਜ਼ਿਕਰਯੋਗ ਹੈ ਕਿ ਬੀਤੇ ਕੱਲ ਵੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਅੰਮ੍ਰਿਤਸਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਵਿਧਾਨ ਸਭਾ ਸੈਸ਼ਨ ਵਿਚ ਆਪਣੀ ਆਵਾਜ਼ ਬੁਲੰਦ ਕੀਤੀ ਸੀ, ਜਿਸ ਦੇ ਜਵਾਬ ਵਿਚ ਜਲ ਸਰੋਤ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਨੇ ਭਰੋਸਾ ਦਿੱਤਾ ਸੀ ਕਿ ਉਹ ਇਸ ਸਬੰਧੀ ਵਿਸ਼ੇਸ਼ ਮੀਟਿੰਗ ਕਰਵਾਉਣਗੇ, ਜਿਸ ਵਿਚ ਲੋਕਲ ਬਾਡੀ ਮੰਤਰੀ ਦੇ ਨਾਲ ਅੰਮ੍ਰਿਤਸਰ ਦੇ ਮੇਅਰ ਅਤੇ ਕਮਿਸ਼ਨਰ ਵੀ ਸ਼ਾਮਲ ਹੋਣਗੇ ਅਤੇ ਸਮੱਸਿਆ ਦਾ ਹੱਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ : Punjab Budget 2024 : NRI's ਲਈ ਪੰਜਾਬ ਦੇ ਬਜਟ 'ਚ ਜਾਣੋ ਕੀ ਰਿਹਾ ਖ਼ਾਸ
ਆਈ. ਪੀ. ਸਿਸਟਮ ਨੂੰ ਸੁਧਾਰਿਆ ਜਾਵੇ
ਵਿਧਾਇਕ ਨੇ ਕਿਹਾ ਕਿ ਵੇਰਕਾ ਖੇਤਰ ਦੀਆਂ 6 ਮੋਟਰਾਂ ਵਿੱਚੋਂ 4 ਮੋਟਰਾਂ ਦੇ ਟੁੱਟਣ ਕਾਰਨ ਜਿੱਥੇ ਇਲਾਕਾ ਨਿਵਾਸੀਆਂ ਨੂੰ ਪਹਿਲਾਂ ਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਉੱਥੇ ਹੀ ਬਾਕੀ ਰਹਿੰਦੀਆਂ ਦੋ ਮੋਟਰਾਂ ਨੂੰ ਵੀ ਇਕ ਸਮੇਂ ’ਤੇ ਇਕੱਠਾ ਸਹੀ ਕੰਮ ਨਹੀਂ ਕਰ ਪਾਉਂਦੀਆਂ, ਜਿਸ ਕਾਰਨ ਜਲਦੀ ਹੀ ਆਈ. ਪੀ. ਸਿਸਟਮ ਵਿਚ ਸੁਧਾਰ ਕਰਨਾ ਲਾਜ਼ਮੀ ਹੈ।
ਇਹ ਵੀ ਪੜ੍ਹੋ : Punjab Budget 2024 : ਸਿਹਤ ਸੇਵਾਵਾਂ ਅਤੇ ਸਿਹਤ ਬੀਮਾ ਯੋਜਨਾ ਲਈ ਬਜਟ 'ਚ ਹੋਏ ਇਹ ਵੱਡੇ ਐਲਾਨ
ਮਜੀਠਾ ਰੋਡ ’ਤੇ ਹੈ ਡਿਸਪੋਜ਼ਲ, ਕੋਈ ਮਸ਼ੀਨ ਨਹੀਂ ਕਰਦੀ ਕੰਮ
ਅੰਮ੍ਰਿਤਸਰ ਦੀ ਸੰਘਣੀ ਆਬਾਦੀ ਵਾਲਾ ਮਜੀਠਾ ਰੋਡ ਦੱਸਦਿਆਂ ਵਿਧਾਇਕ ਨੇ ਕਿਹਾ ਕਿ ਇੱਥੇ ਡਿਸਪੋਜ਼ਲ ਹੈ ਪਰ ਇੱਥੇ ਕੋਈ ਮਸ਼ੀਨ ਕੰਮ ਨਹੀਂ ਕਰਦੀ। ਇਥੋਂ ਦੇ ਲੋਕਾਂ ਦਾ ਜਿਊਣਾ ਮੁਸ਼ਕਲ ਹੋ ਗਿਆ ਹੈ।
ਹਲਕਾ ਉੱਤਰੀ ਹੀ ਨਹੀਂ, ਸ਼ਹਿਰ ਦੇ ਕਈ ਖੇਤਰਾਂ ’ਤੇ ਚਿੰਤਾ ਪ੍ਰਗਟਾਈ
ਭਾਵੇਂ ਕਿ ਕੁੰਵਰ ਪ੍ਰਤਾਪ ਹਲਕਾ ਉੱਤਰੀ ਦੇ ਵਿਧਾਇਕ ਹਨ ਪਰ ਵਿਧਾਨ ਸਭਾ ਸੈਸ਼ਨ ਵਿਚ ਉਨ੍ਹਾਂ ਨੇ ਸ਼ਹਿਰ ਦੇ ਕਈ ਹੋਰ ਖੇਤਰਾਂ ’ਤੇ ਵੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇੱਥੇ ਕੰਮ ਬਹੁਤ ਜ਼ਰੂਰੀ ਹੈ। ਉਨ੍ਹਾਂ ਜਿੱਥੇ ਇਕ ਪਾਸੇ ਹਲਕਾ ਉੱਤਰੀ ਖੇਤਰ ਦੇ ਬਸਤੀ ਹਿੰਦੁਸਤਾਨੀ, ਵਿਜੇ ਨਗਰ, ਬਟਾਲਾ ਰੋਡ, ਮੁਸਤਫਾਬਾਦ, ਨਹਿਰੂ ਕਲੋਨੀ ਆਦਿ ਦੇ ਕਈ ਖੇਤਰਾਂ ਵਿਚ ਦਰਪੇਸ਼ ਸਮੱਸਿਆਵਾਂ ਨੂੰ ਦੁਹਰਾਇਆ, ਉੱਥੇ ਹੀ ਉਨ੍ਹਾਂ ਨੇ ਆਪਣੇ ਹਲਕੇ ਉੱਤਰੀ ਤੋਂ ਦੂਰ ਕਈ ਇਲਾਕਿਆਂ ਵਿਚ ਦਰਪੇਸ਼ ਸਮੱਸਿਆਵਾਂ ਨੂੰ ਵੀ ਦੁਹਰਾਇਆ, ਜਿਸ ਵਿਚ ਨਮਕ ਮੰਡੀ, ਟੁੰਡਾ ਤਾਲਾਬ, ਕਟੜਾ ਆਹਲੂਵਾਲੀਆ ਅਤੇ ਛੇਹਰਟਾ ਜੋ ਕਿ ਹਲਕਾ ਕੇਂਦਰੀ ਅਤੇ ਪੱਛਮੀ ਵਿੱਚ ਹਨ, ਆਦਿ ਖੇਤਰਾਂ ਦੀਆਂ ਸੁਧਾਰ ਯੋਜਨਾਵਾਂ ਬਾਰੇ ਵੀ ਸਵਾਲ ਪੁੱਛੇ ਗਏ।
ਇਹ ਵੀ ਪੜ੍ਹੋ : ਵਿਦੇਸ਼ੋਂ ਆਈ ਵੱਡੀ ਵਾਰਦਾਤ ਦੀ ਖ਼ਬਰ, ਪਾਕਿਸਤਾਨੀ ਮੁੰਡਿਆਂ ਨਾਲ ਝਗੜੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਲੈਰੋ ਗੱਡੀ 'ਚ 240 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ, ਦੋ ਵਿਅਕਤੀ ਗ੍ਰਿਫ਼ਤਾਰ
NEXT STORY