ਦੋਰਾਂਗਲਾ(ਨੰਦਾ)- ਦੇਸ਼ ’ਚ ਸਾਲ 2007 ਵਿਚ ਐਲਾਨੇ ਗਏ ਪਹਿਲੇ ਕਮਿਊਨਿਟੀ ਰਿਜ਼ਰਵ ਕੇਸ਼ੋਪੁਰ ਛੰਭ ਵਿਚ ਪ੍ਰਵਾਸੀ ਪੰਛੀਆਂ ਦੀ ਆਮਦ ਨੇ ਇਸ ਸਾਲ ਪਿਛਲੇ 25 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। 850 ਏਕੜ ਰਕਬੇ ਵਿਚ ਫੈਲੇ ਇਸ ਛੰਭ ਵਿਚ ਹੁਣ ਤੱਕ ਵੱਖ-ਵੱਖ ਦੇਸ਼ਾਂ ਤੋਂ 29 ਹਜ਼ਾਰ 280 ਪ੍ਰਵਾਸੀ ਪੰਛੀ ਪਹੁੰਚ ਚੁੱਕੇ ਹਨ, ਜੋ ਇਕ ਨਵਾਂ ਰਿਕਾਰਡ ਹੈ। ਇਸ ਤੋਂ ਪਹਿਲਾਂ ਇਸ ਛੰਭ ਵਿਚ ਕਦੇ ਵੀ ਇੰਨੀ ਵੱਡੀ ਗਿਣਤੀ ਵਿਚ ਪੰਛੀਆਂ ਦੀ ਆਮਦ ਨਹੀਂ ਹੋਈ। ਇਨ੍ਹਾਂ ਸੁੰਦਰ ਪੰਛੀਆਂ ਦੀ ਚਹਿਕ ਕਾਰਨ ਇਸ ਛੰਭ ਵਿਚ ਕੁਦਰਤ ਦੇ ਨਜ਼ਾਰੇ ਹੋਰ ਵੀ ਮਨਮੋਹਕ ਹੋ ਗਏ ਹਨ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ 'ਚ ਆਵੇਗਾ ਵੱਡਾ ਬਦਲਾਅ, ਪੱਛਮੀ ਗੜਬੜੀ ਸਰਗਰਮ, ਵਿਭਾਗ ਨੇ ਮੀਂਹ ਦੇ ਦਿੱਤੇ ਸੰਕੇਤ
ਕੇਸ਼ੋਪੁਰ ਛੰਭ ਦੀ ਢਾਬ ਵਿਚ ਸਾਇਬੇਰੀਆ ਅਤੇ ਹੋਰ ਠੰਡੇ ਮੁਲਕਾਂ ਵਿਚੋਂ ਪ੍ਰਵਾਸੀ ਪੰਛੀਆਂ ਦੀ ਆਮਦ ਆਰੰਭ ਹੋ ਗਈ ਹੈ। ਅੱਜ ਢਾਬ ਦੇ ਪਾਣੀ ਉਤੇ ਵੱਖ-ਵੱਖ ਕਿਸਮਾਂ ਦੇ ਦਰਜਨਾਂ ਪੰਛੀ ਤਾਰੀਆਂ ਲਾਉਂਦੇ ਵੇਖੇ ਗਏ। ਅੱਧ ਦਸੰਬਰ ਤਕ ਸਰਦੀ ਵੱਧਣ ਦੇ ਨਾਲ-ਨਾਲ ਇਥੇ ਪੰਛੀਆਂ ਦੀ ਗਿਣਤੀ ਵੀ ਵੱਡੀ ਰਫ਼ਤਾਰ ਨਾਲ ਵਧ ਜਾਵੇਗੀ ਅਤੇ ਇਥੇ ਰੋਜ਼ਾਨਾ ਦਰਜਨਾਂ ਪੰਛੀ ਪ੍ਰੇਮੀ ਵੀ ਪੰਛੀਆਂ ਨੂੰ ਵੇਖਣ ਲਈ ਆਉਣ ਲੱਗ ਜਾਣਗੇ। ਜਿਹੜੇ ਪੰਛੀ ਹੁਣ ਤਕ ਇਥੇ ਆ ਚੁੱਕੇ ਹਨ, ਉਨ੍ਹਾਂ ਵਿਚ ਨੀਲਾ ਮੱਗ, ਚਿੱਟੀ ਤੇ ਨੀਲੀ ਮੁਰਗਾਬੀ, ਜਲਮੁਰਗੀ, ਨੀਲਾ ਕਾਂ ਤੇ ਹੋਰ ਕਈ ਤਰ੍ਹਾਂ ਦੀਆਂ ਕਿਸਮਾਂ ਦੇ ਪ੍ਰਵਾਸੀ ਪੰਛੀ ਸ਼ਾਮਲ ਹਨ।
ਇਹ ਵੀ ਪੜ੍ਹੋ- ਪੰਜਾਬ : ਨੌਜਵਾਨ ਨੂੰ ਜ਼ਬਰੀ ਲਾਇਆ ਨਸ਼ੇ ਦਾ ਟੀਕਾ, ਮਾਪਿਆਂ ਦੇ ਪੁੱਤ ਦੀ ਹੋਈ ਮੌਤ
ਬਲਾਕ ਦੋਰਾਂਗਲਾ ਦੇ ਅਧੀਨ ਪੈਂਦੇ ਪਿੰਡ ਮਗਰਮੂਦੀਆਂ ਦੇ ਵਸਨੀਕਾਂ ਨੇ ਦੱਸਿਆ ਕਿ ਜ਼ਿਆਦਾਤਰ ਪੰਛੀ ਅੱਜ ਹੀ ਆਏ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਪੰਛੀ ਪਹਿਲੀ ਦਸੰਬਰ ਤੋਂ ਬਾਅਦ ਆਉਂਦੇ ਹਨ, ਪਰ ਇਸ ਸਾਲ ਕੁੱਝ ਦਿਨ ਪਹਿਲਾਂ ਹੀ ਪੰਛੀਆਂ ਦੀ ਆਮਦ ਆਰੰਭ ਹੋ ਗਈ ਹੈ। ਪਿੰਡ ਵਾਸੀਆਂ ਨੇ ਦਸਿਆ ਕਿ ਠੰਡ ਦੇ ਵਧਣ ਨਾਲ ਪੰਛੀਆਂ ਦੀ ਗਿਣਤੀ ਵਧਦੀ ਜਾਂਦੀ ਹੈ ਅਤੇ ਠੰਡ ਘਟਦਿਆਂ ਹੀ ਪੰਛੀ ਵਾਪਸ ਉਡਾਰੀ ਮਾਰ ਜਾਂਦੇ ਹਨ ਰੂਸ, ਚੀਨ, ਮੱਧ ਏਸ਼ੀਆ ਦੇ ਮੁਲਕਾਂ ਤੋਂ ਸਰਦੀਆਂ ਦੇ ਮੌਸਮ ਵਿੱਚ ਹਜ਼ਾਰਾਂ ਮੀਲਾਂ ਦਾ ਫ਼ਾਸਲਾ ਤਹਿ ਕਰਕੇ ਇਹ ਪੰਛੀ ਕੇਸ਼ੋਪੁਰ ਛੰਬ ਵਿਚ ਪਹੁੰਚਦੇ ਹਨ। ਇਨ੍ਹਾਂ ਮਹਿਮਾਨ ਪੰਛੀਆਂ ਨੂੰ ਉਨ੍ਹਾਂ ਦੇ ਅਨੁਕੂਲ ਵਾਤਾਵਰਨ ਅਤੇ ਮਾਹੌਲ ਮੁਹੱਈਆ ਕਰਵਾਉਣਾ ਸਾਡਾ ਫਰਜ਼ ਹੈ।
ਇਹ ਵੀ ਪੜ੍ਹੋ- ਪੰਜਾਬ ਰੋਡਵੇਜ਼ ਵਰਕਰਾਂ ਤੇ ਪ੍ਰਸ਼ਾਸਨ 'ਚ ਟਕਰਾਅ, ਕਈ ਯੂਨੀਅਨ ਲੀਡਰ ਹਿਰਾਸਤ 'ਚ ਲਏ
ਪੁਲਸ ਸਟੇਸ਼ਨ ਦੇ ਬਾਹਰ ਹੋਏ ਧਮਾਕੇ ਮਗਰੋਂ ਪੁਲਸ ਨੇ ਜ਼ਿਲ੍ਹਾ ਗੁਰਦਾਸਪੁਰ ਨੂੰ ਕੀਤਾ ਸੀਲ, ਚਲਾਇਆ ਚੈਕਿੰਗ ਅਭਿਆਨ
NEXT STORY