ਜੰਡਿਆਲਾ ਗੁਰੂ (ਸੁਰਿੰਦਰ, ਸ਼ਰਮਾ)-ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਲਗਾਤਾਰ ਦੂਸਰੇ ਦਿਨ ਆਪਣੇ ਹਲਕੇ ਜੰਡਿਆਲਾ ਗੁਰੂ ਦੇ ਪਿੰਡਾਂ ਵਿਚ ਰਹੇ। ਇਸ ਮੌਕੇ ਉਨ੍ਹਾਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਕੇ ਮੌਕੇ ’ਤੇ ਹੀ ਮੁਸ਼ਕਿਲਾਂ ਦਾ ਨਿਪਟਾਰਾ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਅਤੇ ਸਾਰੇ ਕੰਮਾਂ ਨੂੰ ਪੂਰਾ ਕਰਨ ਲਈ ਹਰੇਕ ਕੰਮ ਦੀ ਸਮਾਂ ਸੀਮਾ ਨਿਰਧਾਰਤ ਪਰਮ ਦੀ ਹਦਾਇਤ ਕੀਤੀ।
ਇਹ ਵੀ ਪੜ੍ਹੋ- ਪਤੀ ਦੀ ਕਰਤੂਤ ਨੇ ਸ਼ਰਮਸਾਰ ਕੀਤੀ ਇਨਸਾਨੀਅਤ, ਦੋਸਤ ਨਾਲ ਮਿਲ ਟੱਪ ਛੱਡੀਆਂ ਹੱਦਾਂ
ਉਨ੍ਹਾਂ ਨੇ ਦੂਸਰੇ ਦਿਨ 10 ਪਿੰਡਾਂ ਨੂੰ ਇਕ ਕਰੋੜ 72 ਲੱਖ ਰੁਪਏ ਦੀਆਂ ਗਰਾਂਟਾਂ ਵੰਡੀਆਂ, ਜਿਨ੍ਹਾਂ ਵਿਚ ਪਿੰਡ ਮਾਲੋਵਾਲ ਨੂੰ 9.10 ਲੱਖ, ਤਲਵੰਡੀ ਨੂੰ 5 ਲੱਖ, ਜੱਬੋਵਾਲ ਵਾਲ ਨੂੰ 13.44 ਲੱਖ, ਮੁੱਛਲ ਨੂੰ 14 ਲੱਖ, ਜੋਧਾਨਗਰੀ ਨੂੰ 11 ਲੱਖ , ਕੋਟ ਖਹਿਰਾ ਨੂੰ 8 ਲੱਖ, ਡੇਹਰੀਵਾਲ ਨੂੰ 60 ਲੱਖ, ਰੁਮਾਣਾ ਚੱਕ ਨੂੰ 9 ਲੱਖ, ਕੋਟ ਹਯਾਤ ਨੂੰ 4 ਲੱਖ ਅਤੇ ਸੈਦਪੁਰ ਨੂੰ 9 ਲੱਖ ਰੁਪਏ ਦੀ ਗਰਾਂਟ ਦਿੱਤੀ।
ਇਹ ਵੀ ਪੜ੍ਹੋ- ਜ਼ਰਾ ਬਚ ਕੇ! ਹੁਣ ਹਸੀਨਾਵਾਂ ਨਿਊਡ ਹੋ ਕੇ ਲੱਗੀਆਂ ਭਰਮਾਉਣ, ਵੀਡੀਓ ਕਾਲ ਰਿਕਾਰਡ ਕਰ ਕੇ ਫਿਰ ਕਰਦੀਆਂ...
ਇਸ ਤੋਂ ਇਲਾਵਾ ਉਨ੍ਹਾਂ ਨੇ ਗ੍ਰਾਮ ਪੰਚਾਇਤ ਤਾਰਾਗੜ੍ਹ ਦੇ ਬਾਜ਼ਾਰ ਦੀ ਉਸਾਰੀ ਜੋ ਕਿ 13 ਲੱਖ ਰੁਪਏ ਨਾਲ ਹੋਣੀ ਹੈ ਦਾ ਕੰਮ ਸ਼ੁਰੂ ਕਰਵਾਇਆ ਅਤੇ ਬਾਜ਼ਾਰ ਵਿਚ ਲਾਈਟਾਂ ਲਗਾਉਣ ਲਈ ਪੌਣੇ ਦੋ ਲੱਖ ਰੁਪਏ ਦੀ ਗਰਾਂਟ ਦਿੱਤੀ। ਇਸ ਮੌਕੇ ਬਲਾਕ ਪ੍ਰਧਾਨ, ਚੇਅਰਮੈਨ, ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਅਤੇ ਪਿੰਡਾਂ ਦੇ ਮੋਹਤਬਰ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰਹੱਦ ਨੇੜਿਓਂ ਬੀ.ਐੱਸ.ਐੱਫ. ਨੇ ਬਰਾਮਦ ਕੀਤਾ ਇਕ ਹੋਰ ਡਰੋਨ
NEXT STORY