ਗੁਰਦਾਸਪੁਰ, 30 ਸਤੰਬਰ (ਵਿਨੋਦ, ਹਰਮਨ): ਜੇਲ ਅਧਿਕਾਰੀਆਂ ਦੀ ਸ਼ਿਕਾਇਤ ਦੇ ਆਧਾਰ ’ਤੇ ਸਿਟੀ ਪੁਲਸ ਨੇ ਅਣਪਛਾਤੇ ਮੁਲਜ਼ਮਾਂ ਵਿਰੁੱਧ ਬਾਹਰੋਂ ਜੇਲ ਵਿੱਚ ਦੋ ਮੋਬਾਈਲ ਫੋਨ, ਨਸ਼ੀਲੇ ਕੈਪਸੂਲ ਤੇ ਹੋਰ ਸਾਮਾਨ ਸੁੱਟਣ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਹੈ।
ਗੁਰਦਾਸਪੁਰ ਜੇਲ ਦੇ ਸੁਪਰਡੈਂਟ ਵੱਲੋਂ ਇਸ ਸਬੰਧ ਵਿੱਚ ਪੁਲਸ ਨੂੰ ਲਿਖੇ ਪੱਤਰ ਅਨੁਸਾਰ ਦੱਸਿਆ ਕਿ ਕੱਲ ਸ਼ਾਮ 4:30 ਵਜੇ ਦੇ ਕਰੀਬ ਬੈਰਕ ਨੰਬਰ 4 ਦੇ ਨੇੜੇ ਜੇਲ ਦੇ ਬਾਹਰੋਂ ਇੱਕ ਪਲਾਸਟਿਕ ਦਾ ਲਿਫਾਫਾ ਜੇਲ੍ਹ ਵਿੱਚ ਅਣਪਛਾਤੇ ਮੁਲਜ਼ਮਾਂ ਵੱਲੋਂ ਸੁੱਟਿਆ ਗਿਆ। ਜਦੋਂ ਇਸ ਲਿਫਾਫੇ ਨੂੰ ਬਰਾਮਦ ਕਰਕੇ ਜਾਂਚ ਕੀਤੀ ਗਈ ਤਾਂ ਇਸ ਵਿੱਚੋਂ ਦੋ ਮੋਬਾਈਲ ਫੋਨ, 25 ਨਸ਼ੀਲੇ ਕੈਪਸੂਲ, ਇਕ ਚਾਰਜਰ, ਦੋ ਡੇਟਾ ਕੇਬਲ, ਦੋ ਸਿਗਰਟ ਦੇ ਪੈਕੇਟ, ਚਾਰ ਬੀੜੀਆਂ ਦੇ ਬੰਡਲ, ਚਾਰ ਤੰਬਾਕੂ ਪਾਊਚ ਤੇ ਖੁੱਲ੍ਹਾ ਤੰਬਾਕੂ ਬਰਾਮਦ ਕੀਤਾ ਗਿਆ।
ਸਿਟੀ ਪੁਲਸ ਸਟੇਸ਼ਨ ਗੁਰਦਾਸਪੁਰ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਇਸ ਪੱਤਰ ਦੇ ਆਧਾਰ ’ਤੇ ਸਿਟੀ ਪੁਲਸ ਗੁਰਦਾਸਪੁਰ ਨੇ ਅਣਪਛਾਤੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਪਿੰਡ ਵਾੜਾ ਕਾਲੀ ਰਾਉਣ (ਜ਼ਿਲਾ ਫਿਰੋਜ਼ਪੁਰ) ਦੇ ਬੰਨ੍ਹ ਦੀ ਸੇਵਾ ਮੁਕੰਮਲ
NEXT STORY