ਅੰਮ੍ਰਿਤਸਰ (ਰਮਨ)-ਮਹਾਨਗਰ ਵਿਚ ਇਸ ਸਮੇਂ 200 ਤੋਂ ਵੱਧ ਨਾਜਾਇਜ਼ ਉਸਾਰੀਆਂ ਚੱਲ ਰਹੀਆਂ ਹਨ ਪਰ ਐੱਮ. ਟੀ. ਪੀ. ਵਿਭਾਗ ਕੁੰਭਕਰਨੀ ਨੀਂਦ ਵਿਚ ਹੈ।ਇਨ੍ਹਾਂ ਨਾਜਾਇਜ਼ ਉਸਾਰੀਆਂ ਨਾਲ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਲੱਗ ਰਿਹਾ। ਜੇਕਰ ਇਸ ਸਮੇਂ ਤੀਸਰੀ ਧਿਰ ਵਲੋਂ ਸਰਵੇ ਕਰਵਾਇਆ ਜਾਵੇ ਕਿ ਸ਼ਹਿਰ ਵਿਚ ਕਿੰਨੀਆਂ ਨਾਜਾਇਜ਼ ਉਸਾਰੀਆਂ ਹੋ ਰਹੀਆਂ ਹਨ ਤਾਂ ਵਿਭਾਗ ਦੇ ਅਧਿਕਾਰੀਆਂ ਤੋਂ ਜਵਾਬਦੇਹੀ ਨਹੀਂ ਦਿੱਤੀ ਜਾਵੇਗੀ।
ਐੱਮ. ਟੀ. ਪੀ. ਵਿਭਾਗ ਕਦੇ-ਕਦੇ ਖਾਨਾਪੂਰਤੀ ਦੇ ਨਾਂ ’ਤੇ ਕਾਰਵਾਈ ਕਰਦਾ ਹੈ ਪਰ ਹੁਣ ਇਹ ਕਾਰਵਾਈ ਵੀ ਠੰਢੇ ਬਸਤੇ ਵਿਚ ਪਈ ਹੈ। ਇਸ ਸਮੇਂ ਜਿਸ ਤਰ੍ਹਾਂ ਨਾਜਾਇਜ਼ ਉਸਾਰੀਆਂ ਹੋ ਰਹੀਆਂ ਹਨ ਉਸ ਤੋਂ ਸਾਫ ਪਤਾ ਲੱਗਦਾ ਹੈ ਕਿ ਇਹ ਸਭ ਕੁਝ ਮਿਲੀਭੁਗਤ ਨਾਲ ਹੋ ਰਿਹਾ ਹੈ। ਨਿਗਮ ਕਮਿਸ਼ਨਰ ਨੇ ਵੀ ਇਨ੍ਹਾਂ ਨਜਾਇਜ਼ ਉਸਾਰੀਆਂ ਨੂੰ ਲੈ ਕੇ ਚੁੱਪੀ ਧਾਰੀ ਹੋਈ ਹੈ। ਜੇਕਰ ਗੱਲ ਕਰੀਏ ਨਾਜਾਇਜ਼ ਉਸਾਰੀਆਂ ਦੀਆਂ ਸ਼ਿਕਾਇਤਾਂ ਦੀ ਤਾਂ ਵਿਭਾਗ ਕੋਲ ਦਰਜਨਾਂ ਸ਼ਿਕਾਇਤਾਂ ਹਨ ਪਰ ਵਿਭਾਗ ਦੇ ਅਧਿਕਾਰੀ ਜਾਂ ਤਾਂ ਉਨ੍ਹਾਂ ਦਾ ਸਮਝੌਤਾ ਕਰਵਾ ਦਿੰਦੇ ਹਨ ਜਾਂ ਉਨ੍ਹਾਂ ’ਤੇ ਕਾਰਵਾਈ ਨਹੀਂ ਹੁੰਦੀ।
ਇਹ ਵੀ ਪੜ੍ਹੋ-ਪੰਜਾਬ 'ਚ ਵੱਡਾ ਹਾਦਸਾ, ਦੋ ਪਟਵਾਰੀਆਂ ਦੀ ਮੌਤ
ਐੱਮ. ਟੀ. ਪੀ. ਵਿਭਾਗ ਦੇ ਕਾਰਜ ਪ੍ਰਣਾਲੀ ਰੱਬ ਆਸਰੇ
ਸ਼ਹਿਰ ਵਿਚ ਜਦੋਂ ਕਦੇ ਵਿਭਾਗ ਨਾਜਾਇਜ਼ ਉਸਾਰੀਆਂ ’ਤੇ ਕਾਰਵਾਈ ਕਰਦਾ ਹੈ ਤਾਂ ਉਨ੍ਹਾਂ ਇਮਾਰਤਾਂ ਦੀਆਂ ਸਿਰਫ ਇੱਟਾਂ ਹੀ ਉਖਾੜੀਆਂ ਜਾਂਦੀਆਂ ਹਨ, ਨਾ ਕਿ ਉਨ੍ਹਾਂ ਦੇ ਗਲਤ ਢੰਗ ਨਾਲ ਬਣੀਆਂ ਛੱਤਾਂ ਨੂੰ ਢਾਹਿਆ ਜਾਂਦਾ ਹੈ। ਇਸ ਸਮੇਂ ਸ਼ਹਿਰ ਵਿਚ ਐੱਮ. ਟੀ. ਪੀ. ਵਿਭਾਗ ਦੇ ਕਾਰਜ ਪ੍ਰਣਾਲੀ ਰੱਬ ਆਸਰੇ ਚੱਲ ਰਹੀ ਹੈ।
ਹਲਕਾ ਪੂਰਬੀ ਵਿਚ ਵੀ ਧੜੱਲੇ ਨਾਲ ਬਟਾਲਾ ਰੋਡ, ਜੀ. ਟੀ. ਰੋਡ, ਗੋਲਡਨ ਐਵੇਨਿਊ ਵਿਚ ਨਜਾਇਜ਼ ਉਸਾਰੀਆਂ ਚੱਲ ਰਹੀਆਂ ਹਨ, ਜਦਕਿ ਇਹ ਸਭ ਕੁਝ ਐੱਮ. ਟੀ. ਪੀ. ਅਤੇ ਬਿਲਡਿੰਗ ਇੰਸਪੈਕਟਰ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ। ਇਨ੍ਹਾਂ ਦੋਵਾਂ ਅਧਿਕਾਰੀਆਂ ਨੂੰ ਰੋਕਣ-ਟੋਕਣ ਵਾਲਾ ਕੋਈ ਨਹੀਂ ਹੈ। ਦੂਜੇ ਪਾਸੇ ਹਲਕਾ ਉੱਤਰੀ ਵਿਚ ਵੀ ਇਹੀ ਹਾਲਾਤ ਹਨ। ਸ਼ਹਿਰ ਵਿਚ ਹਮੇਸ਼ਾ ਸਿਰਫ ਅੰਦਰੂਨੀ ਸ਼ਹਿਰ ਨੂੰ ਹੀ ਕੇਂਦਰਿਤ ਕੀਤਾ ਜਾਂਦਾ ਹੈ, ਜਦਕਿ ਉਸ ਤੋਂ ਇਲਾਵਾ ਸ਼ਹਿਰ ਵਿਚ ਨਾਜਾਇਜ਼ ਉਸਾਰੀਆਂ ਜਿਸ ਤਰ੍ਹਾਂ ਚੱਲ ਰਹੀਆਂ ਹਨ ਉਹ ਬਿਨਾਂ ਨਕਸ਼ੇ ਤੋ ਬਿਲਡਿੰਗਾਂ ਬਣ ਰਹੀਆਂ ਹਨ।
ਇਹ ਵੀ ਪੜ੍ਹੋ- ਨੌਜਵਾਨ ਨੇ ਨਸ਼ਾ ਲੈਣਾ ਬੰਦ ਕੀਤਾ ਤਾਂ ਕਰ 'ਤਾ ਕਤਲ, ਜਨਮਦਿਨ ਵਾਲੇ ਦਿਨ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ
ਫੀਲਡ ਵਿਚ ਕੰਮ ਕਰਨ ਵਾਲੇ ਐੱਮ. ਟੀ. ਪੀ. ਨੂੰ ਬਿਠਾ ਦਿੱਤਾ ਦਫਤਰ ’ਚ
ਸ਼ਹਿਰ ਵਿਚ ਨਾਜਾਇਜ਼ ਉਸਾਰੀਆਂ ਨੂੰ ਲੈ ਕੇ ਐੱਮ. ਟੀ. ਪੀ. ਅਰੁਣ ਖੰਨਾ ਦੀ ਦਹਿਸ਼ਤ ਕਾਫੀ ਸੀ ਪਰ ਨਿਗਮ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਏ. ਟੀ. ਪੀ. ਹੈੱਡ ਕੁਆਰਟਰ ਬਣਾ ਕੇ ਦਫਤਰ ਵਿਚ ਬਿਠਾ ਦਿੱਤਾ ਹੈ। ਖੰਨਾ ਨੇ ਜਦੋਂ ਤੱਕ ਫੀਲਡ ਵਿਚ ਕੰਮ ਕੀਤਾ, ਉਦੋਂ ਤੱਕ ਬਿਲਡਿੰਗ ਮਾਫੀਆ ਦੇ ਨੱਕ ’ਚ ਦਮ ਕਰ ਕੇ ਰੱਖਿਆ ਸੀ ਪਰ ਜਿਸ ਤਰ੍ਹਾਂ ਉਨ੍ਹਾਂ ਨੇ ਡਿਊਟੀ ਦਿੱਤੀ ਹੈ, ਜਿੰਨਾ ਬਿਲਡਿੰਗਾਂ ਦੀਆਂ ਨਾਜਾਇਜ਼ ਉਸਾਰੀਆਂ ਨੂੰ ਰੋਕਿਆ ਸੀ ਉਹ ਅੱਜ ਬਣ ਕੇ ਤਿਆਰ ਹੋ ਚੁੱਕੀਆਂ ਹਨ।
ਮਹਾਨਗਰ ਵਿਚ ਪਿਛਲੇ ਕੁਝ ਮਹੀਨੇ ਪਹਿਲਾਂ ਨਿਗਮ ਪ੍ਰਸ਼ਾਸਨ ਨੇ ਇਮਾਰਤਾਂ ਦੀਆਂ ਉਹ ਸਾਰਿਆਂ ਨੂੰ ਰੋਕਿਆ ਸੀ ਅਤੇ ਸਖ਼ਤ ਕਾਰਵਾਈ ਕੀਤੀ ਸੀ। ਉਨ੍ਹਾਂ ਇਮਾਰਤਾਂ ਦੀਆਂ ਉਸਾਰੀਆਂ ਪੂਰੀਆਂ ਹੋ ਚੁੱਕੀਆਂ ਹਨ ਅਤੇ ਉੱਥੇ ਹੋਟਲ ਬਣ ਕੇ ਤਿਆਰ ਹੋ ਚੁੱਕੇ ਹਨ। ਉਨ੍ਹਾਂ ਵਿਚ ਕੁਝ ਥਾਵਾਂ ਅਜਿਹੀਆਂ ਸਨ, ਜਿਨ੍ਹਾਂ ’ਤੇ ਵਿਭਾਗ ਨੇ ਸਖਤ ਐਕਸ਼ਨ ਲਿਆ ਸੀ, ਜਿਨ੍ਹਾਂ ਵਿਚ ਇਕ ਇਮਾਰਤ ਜਲੇਬੀ ਵਾਲਾ ਚੌਂਕ, ਆਲੂ ਮੰਡੀ, ਲੱਕੜ ਮੰਡੀ, ਸ਼ੇਰਾਂ ਵਾਲਾ ਗੇਟ, ਚੀਲ ਮੰਡੀ, ਮਜੀਠਾ ਰੋਡ, ਰਾਣੀ ਕਾ ਬਾਗ, ਪੁਤਲੀਘਰ, ਸਿਟੀ ਸੈਂਟਰ ਆਦਿ ਇਲਾਕਿਆਂ ਵਿਚ ਇਮਾਰਤਾਂ ਹੋਟਲ ਬਣ ਕੇ ਤਿਆਰ ਹਨ।
ਇਹ ਵੀ ਪੜ੍ਹੋ- ਬੱਚਿਆਂ ਦੀ ਲੜਾਈ 'ਚ ਵਰ੍ਹਇਆ ਗੋਲੀਆਂ ਦਾ ਮੀਂਹ, ਮਾਰੀ ਗਈ ਛੋਟੀ ਬੱਚੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਸਮਾਨੀ ਬਿਜਲੀ ਪੈਣ ਨਾਲ ਗਰੀਬ ਕਿਸਾਨ ਦੇ ਪਸ਼ੂਆਂ ਦੀ ਮੌਤ
NEXT STORY