ਦੀਨਾਨਗਰ (ਗੋਰਾਇਆ)- ਜਿੱਥੇ ਪਿਛਲੇ ਦਿਨੀਂ ਗੁਰਦਾਸਪੁਰ ਦੇ ਏਡੀਸੀ ਹਰਜਿੰਦਰ ਸਿੰਘ ਬੇਦੀ ਵੱਲੋਂ ਗੁਰਦਾਸਪੁਰ ਸ਼ਹਿਰ ਅੰਦਰ ਨਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਚਲਾਈ ਗਈ ਸੀ, ਜਿਸ ਤੋਂ ਬਾਅਦ ਲੋਕਾਂ ਨੂੰ ਟਰੈਫਿਕ ਦੀ ਤੰਗੀ ਤੋਂ ਵੱਡੇ ਪੱਧਰ 'ਤੇ ਰਾਹਤ ਮਿਲੀ ਸੀ। ਅੱਜ ਨਗਰ ਕੌਂਸਲ ਦੀਨਾਨਗਰ ਵੱਲੋਂ ਦੀਨਾਨਗਰ ਸ਼ਹਿਰ 'ਚ ਕਬਜ਼ੇ ਹਟਾਉਣ ਦੀ ਮੁਹਿੰਮ ਲਗਾਤਾਰ ਜ਼ੋਰ ਫੜਦੀ ਜਾ ਰਹੀ ਹੈ। ਸਭ ਤੋਂ ਪਹਿਲਾਂ ਵਿਭਾਗ ਵੱਲੋਂ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਕਈ ਅਪੀਲਾਂ ਕੀਤੀਆਂ ਗਈਆਂ ਸਨ। ਦੋ ਦਿਨਾਂ ਦੇ ਅੰਤ ਵਿੱਚ ਅੱਜ ਸਵੇਰੇ ਤੜਕਸਾਰ ਨਗਰ ਕੌਂਸਲ ਆਪਣੇ ਮੁਲਾਜ਼ਮਾਂ ਦੀ ਭਾਰੀ ਟੁਕੜੀ ਨਾਲ ਵਿਸ਼ੇਸ਼ ਛਾਪੇਮਾਰੀ ਲਈ ਰਵਾਨਾ ਹੋਈ। ਕੌਂਸਲ ਦੇ ਮੁਲਾਜ਼ਮਾਂ ਨੇ ਸਥਾਨਕ ਬੱਸ ਸਟੈਂਡ ਤੋਂ ਪਾਵਰ ਹਾਊਸ ਨੰਬਰ 5 ਤੱਕ ਸਾਰੀਆਂ ਦੁਕਾਨਾਂ ਤੋਂ ਬਹੁਤ ਜ਼ਿਆਦਾ ਵਧੇ ਸ਼ੈਡੋ ਅਤੇ ਫਲੈਕਸ ਬੋਰਡ ਉਤਾਰ ਕੇ ਲਿਆਂਦੀ ਟਰੈਕਟਰ ਟਰਾਲੀ ਵਿੱਚ ਜ਼ਬਤ ਕਰ ਲਏ। ਇਸ ਦੇ ਨਾਲ ਹੀ ਨਜਾਇਜ਼ ਤੌਰ 'ਤੇ ਬਣੇ ਰੇਹੜੀ-ਫੜ੍ਹੀ ਵਾਲਿਆਂ ਨੂੰ ਵੀ ਜ਼ਬਤ ਕੀਤਾ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਮੁੜ ਵਾਰਦਾਤ, ਕੁਝ ਦਿਨ ਪਹਿਲਾਂ ਵਿਦੇਸ਼ੋਂ ਆਏ ਵਿਅਕਤੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ
ਜਾਣਕਾਰੀ ਦਿੰਦਿਆਂ ਸੁਪਰਡੈਂਟ ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਨਗਰ ਕੌਂਸਲ ਦੇ ਕਰਮਚਾਰੀ ਜਲਦੀ ਹੀ ਸ਼ਹਿਰ ਦੇ ਮੁੱਖ ਬਜ਼ਾਰ ਦਾ ਵੀ ਰੁਖ ਕਰਨਗੇ। ਉਨ੍ਹਾਂ ਕਿਹਾ ਕਿ ਕੌਂਸਲ ਵੱਲੋਂ ਸ਼ਹਿਰ ਦੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਨ੍ਹਾਂ ਵੱਲੋਂ ਕੀਤੇ ਗਏ ਕਬਜ਼ੇ ਹਟਾਏ ਜਾਣ ਤਾਂ ਜੋ ਉਨ੍ਹਾਂ ਦਾ ਕੋਈ ਵੱਡਾ ਨੁਕਸਾਨ ਨਾ ਹੋਵੇ। ਉਧਰ ਇਸ ਦੇ ਨਾਲ ਹੀ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਨੇ ਆਰੋਪ ਲਾਇਆ ਹੈ ਕਿ ਇਹ ਕਬਜ਼ਿਆਂ ਨੂੰ ਨਿਆਇਕ ਢੰਗ ਨਾਲ ਨਹੀਂ ਚੁਕਵਾਇਆ ਗਿਆ। ਪ੍ਰਭਾਵਸ਼ਾਲੀ ਲੋਕਾਂ ਦੀਆਂ ਦੁਕਾਨਾਂ ਦੀ ਵੀ ਭੰਨਤੋੜ ਨਹੀਂ ਕੀਤੀ ਗਈ ਜਦਕਿ ਗਰੀਬ ਰੇਹੜੀ ਵਾਲਿਆਂ ਅਤੇ ਦੁਕਾਨਦਾਰਾਂ ਦੇ ਬੋਰਡ ਅਤੇ ਸ਼ੈੱਡਾਂ ਨੂੰ ਨਿਸ਼ਾਨਾ ਬਣਾਇਆ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਿਸਤੌਲ ਦੀ ਨੋਕ ’ਤੇ ਰੇਹੜੀ ’ਤੇ ਗੋਲ ਗੱਪੇ ਵੇਚਣ ਵਾਲਿਆਂ ਤੋਂ ਲੁੱਟ, ਨਾਥਪੁਰ ਤੋਂ ਕਾਰ ਚੋਰੀ
NEXT STORY