ਅੰਮ੍ਰਿਤਸਰ (ਰਮਨ)- ਸ਼ਹਿਰ ਦੇ ਕੋਲਡ ਸਟੋਰ ਵਿਚ ਪਿਛਲੇ ਦੋ ਦਿਨਾਂ ਤੋਂ ਲੱਗੀ ਅੱਗ ਨੂੰ ਅਜੇ ਬੁਝਾਇਆ ਨਹੀਂ ਜਾ ਸਕਿਆ ਸੀ ਕਿ ਫੋਕਲ ਪੁਆਇੰਟ ਸਥਿਤ ਪੇਂਟ ਕੈਮੀਕਲ ਫੈਕਟਰੀ ਵਿਚ ਧਮਾਕਾ ਹੋਣ ਕਾਰਨ ਆਸ-ਪਾਸ ਦੇ ਇਲਾਕਿਆਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਫਾਇਰ ਬ੍ਰਿਗੇਡ ਨੂੰ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਨਗਰ ਨਿਗਮ, ਢਾਬ ਬਸਤੀ ਰਾਮ ਸੇਵਾ ਸੋਸਾਇਟੀ ਅਤੇ ਖੰਨਾ ਪੇਪਰ ਮਿੱਲ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਅਤੇ ਉਨ੍ਹਾਂ ਨੇ ਡੇਢ ਘੰਟੇ ਦੀ ਮਿਹਨਤ ਨਾਲ ਅੱਗ ’ਤੇ ਕਾਬੂ ਪਾਇਆ। ਇਸ ਦੇ ਨਾਲ ਹੀ ਮੌਕੇ ’ਤੇ ਪਹੁੰਚੇ ਪੁਲਸ ਮੁਲਾਜ਼ਮਾਂ ਨੇ ਦੱਸਿਆ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ, ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਪੜ੍ਹੋ ਇਹ ਵੀ ਖ਼ਬਰ: ਪਾਕਿਸਤਾਨ 'ਚ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਡਾ.ਓਬਰਾਏ, ਇਕ ਮਹੀਨੇ ਦੇ ਰਾਸ਼ਨ ਲਈ ਭੇਜੀ ਵੱਡੀ ਰਕਮ
ਫੈਕਟਰੀ ਮਾਲਕ ਨੇ ਮੀਡੀਆ ਨੂੰ ਨਹੀਂ ਆਉਣ ਦਿੱਤਾ ਫੈਕਟਰੀ ਅੰਦਰ
ਅੱਗ ਲੱਗਣ ਦੌਰਾਨ ਫੈਕਟਰੀ ਮਾਲਕ ਨੇ ਸਿਰਫ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਅੰਦਰ ਜਾਣ ਦਿੱਤਾ, ਉਸ ਨੇ ਮੀਡੀਆ ਨੂੰ ਆਉਣ ਤੋਂ ਮਨ੍ਹਾ ਕਰ ਦਿੱਤਾ। ਮੀਡੀਆ ਕਰਮਚਾਰੀਆਂ ਨੇ ਕਵਰੇਜ ਲਈ ਕਈ ਵਾਰ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਪਰ ਫੈਕਟਰੀ ਮਾਲਕ ਨੇ ਕਿਹਾ ਕਿ ਇਹ ਉਸ ਦੀ ਆਪਣਾ ਅਦਾਰਾ ਹੈ ਇਸ ਲਈ ਕੋਈ ਅੰਦਰ ਨਹੀਂ ਆਵੇਗਾ।
ਪੜ੍ਹੋ ਇਹ ਵੀ ਖ਼ਬਰ: ਦੁਬਈ ਤੋਂ ਅੰਮ੍ਰਿਤਸਰ ਆਏ ਯਾਤਰੀ ਤੋਂ 65 ਲੱਖ ਰੁਪਏ ਦਾ ਸੋਨਾ ਬਰਾਮਦ, ਇੰਝ ਆਇਆ ਅੜਿੱਕੇ
ਨਹੀਂ ਸੀ ਕੋਈ ਫਾਇਰ ਸਿਸਟਮ
ਫੈਕਟਰੀ ਵਿਚ ਅੱਗ ਲੱਗਣ ਨਾਲ ਹੀ ਜੇਕਰ ਫੈਕਟਰੀ ਦਾ ਆਪਣਾ ਫਾਇਰ ਸਿਸਟਮ ਅਤੇ ਪਾਣੀ ਦਾ ਸਹੀ ਪ੍ਰਬੰਧ ਹੁੰਦਾ ਤਾਂ ਇੰਨਾ ਨੁਕਸਾਨ ਨਹੀਂ ਹੋਣਾ ਸੀ, ਜਦਕਿ ਜੇਕਰ ਫਾਇਰ ਬ੍ਰਿਗੇਡ ਸਮੇਂ ਸਿਰ ਨਾ ਪਹੁੰਚਦੀ ਤਾਂ ਕੋਈ ਵੱਡਾ ਹਾਦਸਾ ਹੋ ਸਕਦਾ ਸੀ ਪਰ ਸ਼ਹਿਰ ਵਿਚ ਸੈਂਕੜੇ ਅਜਿਹੇ ਲੋਕ ਹਨ, ਜੋ ਫਾਇਰ ਸਿਸਟਮ ਨੂੰ ਅਣਗੌਲਿਆਂ ਕਰਦੇ ਹਨ। ਜਦੋਂ ਵੀ ਅੱਗਜਨੀ ਦੀ ਘਟਨਾ ਵਾਪਰਦੀ ਹੈ ਤਾਂ ਉਹ ਆਪਣੀ ਸਾਰੀ ਜਿੰਦਗੀ ਦੀ ਜਮ੍ਹਾਂ ਪੂੰਜੀ ਨੂੰ ਅੱਗ ਲਗਾ ਦਿੰਦੇ ਹਨ। ਆਲੇ-ਦੁਆਲੇ ਦੀ ਅਬਾਕੀ ਜਵਾਹਰ ਨਗਰ ਦੇ ਲੋਕਾਂ ਨੇ ਉਕਤ ਫੈਕਟਰੀ ਦਾ ਵਿਰੋਧ ਕਰਦਿਆ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਦੱਸਿਆ ਕਿ ਇਹ ਫੈਕਟਰੀ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੀ ਸੀ, ਜਦੋਂ ਦੋ ਧਮਾਕੇ ਹੋਏ ਤਾਂ ਆਲੇ-ਦੁਆਲੇ ਦੇ ਲੋਕ ਡਰ ਗਏ ਅਤੇ ਸਾਰੇ ਘਰਾਂ ਤੋਂ ਬਾਹਰ ਆ ਗਏ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਫੈਕਟਰੀ ਦਾ ਪਹਿਲਾਂ ਵੀ ਵਿਰੋਧ ਕੀਤਾ ਸੀ, ਅੱਜ ਜਦੋਂ ਬਾਇਲਰ ਫਟਿਆ ਤਾਂ ਇਸ ਦੇ ਧਮਾਕੇ ਦੀ ਆਵਾਜ ਬਹੁਤ ਉੱਚੀ ਸੀ।
ਪੜ੍ਹੋ ਇਹ ਵੀ ਖ਼ਬਰ: ਸਰਹੱਦ ਪਾਰ : 10 ਸਾਲਾ ਬੱਚੀ ਨਾਲ ਹੈਵਾਨੀਅਤ, ਜਬਰ-ਜ਼ਿਨਾਹ ਮਗਰੋਂ ਦਿੱਤੀ ਦਰਦਨਾਕ ਮੌਤ
ਪੰਜਾਬ ਸਰਕਾਰ ਵੱਲੋਂ ਘਰ-ਘਰ ਰਾਸ਼ਨ ਵੰਡਣ ਦੀ ਯੋਜਨਾ ਦੇ ਨਵੇਂ ਐਲਾਨ ਨੇ ਪਾਇਆ ਭੜਥੂ
NEXT STORY