ਗੁਰੂ ਕਾ ਬਾਗ(ਭੱਟੀ)- ਵਿਧਾਨ ਸਭਾ ਹਲਕਾ ਅਜਨਾਲਾ ਅਧੀਨ ਆਉਂਦੇ ਪਿੰਡ ਖਤਰਾਏ ਕਲਾਂ ਦੀ ਪੰਚਾਇਤ ਨੇ ਨੌਜਵਾਨੀ ਨੂੰ ਨਸ਼ਿਆਂ ਤੇ ਹੋਰ ਮਾੜੀਆਂ ਅਲਾਮਤਾਂ ਤੋਂ ਬਚਾਉਣ ਲਈ ਇਕ ਨਿਵੇਕਲੀ ਪਹਿਲ ਕਰਦਿਆਂ ਪਿੰਡ ਦੇ ਲੋਕਾਂ ਦੀ ਸਹਿਮਤੀ ਨਾਲ ਨਸ਼ਿਆਂ ਤੇ ਪਿੰਡ ਵਿਚ ਹੀ ਕੋਟ ਮੈਰਿਜ ਕਰਵਾਉਣ ਵਾਲਿਆਂ ਵਿਰੁੱਧ ਮਤਾ ਪਾ ਕੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਨਸ਼ਾ ਵੇਚਦਾ ਫੜਿਆ ਗਿਆ ਤਾਂ ਪੰਚਾਇਤ ਅਤੇ ਕੋਈ ਵੀ ਪਿੰਡ ਦਾ ਮੋਹਤਬਰ ਵਿਅਕਤੀ ਉਸ ਨੂੰ ਛੁਡਾਉਣ ਲਈ ਥਾਣੇ ਵਿਚ ਨਹੀਂ ਜਾਵੇਗਾ ਤੇ ਜੇਕਰ ਪਿੰਡ ਦਾ ਹੀ ਕੋਈ ਕੁੜੀ ਜਾਂ ਮੁੰਡਾ ਪਿੰਡ ਵਿਚ ਹੀ ਕੋਰਟ ਮੈਰਿਜ ਕਰਵਾਉਂਦਾ ਹੈ ਤਾਂ ਉਸ ਨੂੰ ਪਰਿਵਾਰ ਸਮੇਤ 20 ਸਾਲ ਲਈ ਪਿੰਡ ਵਿੱਚੋਂ ਬਾਹਰ ਕੱਢ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- ਗੁਰਦਾਸਪੁਰ : ਨਹਿਰ 'ਚੋਂ ਮਿਲੀ ਲਾਲ ਚੂੜੇ ਵਾਲੀ ਕੁੜੀ ਦੀ ਲਾਸ਼, ਪਰਿਵਾਰ ਦਾ ਬਿਆਨ ਸੁਣ ਉੱਡੇ ਹੋਸ਼
ਇਸ ਮੌਕੇ ਸਰਪੰਚ ਨਿਸ਼ਾਨ ਸਿੰਘ ਸ਼ਾਹ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਦੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਨ ਲਈ ਇਹ ਕਦਮ ਚੁੱਕਿਆ ਹੈ ਜਿਸ ਤਹਿਤ ਉਹਨਾਂ ਨੂੰ ਪਿੰਡ ਦੇ ਲੋਕਾਂ ਵੱਲੋਂ ਵੱਡਾ ਸਹਿਯੋਗ ਮਿਲ ਰਿਹਾ ਹੈ ਪਰ ਕੁਝ ਲੋਕ ਜੋ ਨਸ਼ੇ ਦਾ ਕਾਰੋਬਾਰ ਕਰਦੇ ਹਨ ਉਸ ਨੂੰ ਵੱਖ ਵੱਖ ਨੰਬਰਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਵਾ ਰਹੇ ਹਨ ਜਿਸ ਬਾਬਤ ਉਨ੍ਹਾਂ ਵੱਲੋਂ ਪੁਲਸ ਥਾਣਾ ਝੰਡੇਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਡੀ. ਜੀ. ਪੀ. ਪੰਜਾਬ, ਐੱਸ. ਐੱਸ. ਪੀ. ਅੰਮ੍ਰਿਤਸਰ ਦਿਹਾਤੀ ਅਤੇ ਐੱਸ. ਡੀ. ਐੱਮ. ਅਜਨਾਲਾ ਨੂੰ ਵੀ ਦਰਖਾਸਤਾਂ ਦਿੱਤੀਆਂ ਜਾਣਗੀਆਂ ਤੇ ਧਮਕੀਆਂ ਦੇਣ ਵਾਲੇ ਵਿਅਕਤੀਆਂ ਵਿਰੁੱਧ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਟਰੈਕਟਰ 'ਤੇ ਚੜ੍ਹ ਖੇਡ ਰਹੇ ਸੀ ਤਿੰਨ ਬੱਚੇ, ਅਚਾਨਕ ਸਟਾਰਟ ਹੋਣ ਕਾਰਣ ਵਾਪਰ ਗਿਆ ਵੱਡਾ ਹਾਦਸਾ
ਇਸ ਮੌਕੇ ਸਾਬਕਾ ਸਰਪੰਚ ਗੁਰਬਚਨ ਸਿੰਘ, ਸਾਬਕਾ ਸਰਪੰਚ ਦਲਜੀਤ ਸਿੰਘ, ਲਖਵਿੰਦਰ ਸਿੰਘ ਕਾਲੂ, ਪੰਚ ਕਸ਼ਮੀਰ ਸਿੰਘ, ਪੰਚ ਹਰਪਾਲ ਸਿੰਘ, ਪੰਚ ਸ਼੍ਰੀਮਤੀ ਰਾਜਵਿੰਦਰ ਕੌਰ, ਪੰਚ ਭਗਵੰਤ ਸਿੰਘ, ਪੰਚ ਦਰਸ਼ਨ ਕੌਰ, ਸੋਨੂ ਖਤਰਾਏ ਕਲਾਂ, ਬਲਜਿੰਦਰ ਸਿੰਘ, ਹਰਜਿੰਦਰ ਸਿੰਘ, ਗੁਰਮੁਖ ਸਿੰਘ, ਜੋਗਿੰਦਰ ਸਿੰਘ, ਨਵਦੀਪ ਸਿੰਘ, ਧਿਆਨ ਸਿੰਘ, ਕੁਲਵਿੰਦਰ ਸਿੰਘ, ਅਜੀਤ ਸਿੰਘ, ਗੁਰਮੀਤ ਸਿੰਘ, ਜਾਗੀਰ ਸਿੰਘ, ਬਲਵੀਰ ਸਿੰਘ, ਪ੍ਰਕਾਸ਼ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।
ਇਹ ਵੀ ਪੜ੍ਹੋ- ਸ਼ਰਮਨਾਕ ਹੋਇਆ ਪੰਜਾਬ: ਕਲਯੁਗੀ ਪਿਓ ਨੇ ਆਪਣੀ ਮਾਸੂਮ ਧੀ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੁਰਦਾਸਪੁਰ : ਨਹਿਰ 'ਚੋਂ ਮਿਲੀ ਲਾਲ ਚੂੜੇ ਵਾਲੀ ਕੁੜੀ ਦੀ ਲਾਸ਼, ਪਰਿਵਾਰ ਦਾ ਬਿਆਨ ਸੁਣ ਉੱਡੇ ਹੋਸ਼
NEXT STORY