ਤਰਨਤਾਰਨ: ਮਾਰੇ ਗਏ ਖਾਲਿਸਤਾਨੀ ਕਾਰਕੁਨ ਪਰਮਜੀਤ ਸਿੰਘ ਪੰਜਵੜ ਦਾ ਐਤਵਾਰ ਨੂੰ ਲਾਹੌਰ 'ਚ ਸਸਕਾਰ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ 15 ਮਈ ਨੂੰ ਉਸ ਦੇ ਜੱਦੀ ਪਿੰਡ ਪੰਜਵੜ ਵਿਖੇ ‘ਅੰਤਿਮ ਅਰਦਾਸ’ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਦੇ ਇਕ ਭਰਾ ਬਲਦੇਵ ਸਿੰਘ ਫੌਜੀ ਨੇ ਦੱਸਿਆ ਕਿ ਸੋਮਵਾਰ ਨੂੰ ਅਸੀਂ ਡਿਪਟੀ ਕਮਿਸ਼ਨਰ ਕੋਲ ਮੰਗ ਪੱਤਰ ਲੈ ਕੇ ਕੇਂਦਰ ਸਰਕਾਰ ਨੂੰ ਪਰਮਜੀਤ ਦੀ ਮ੍ਰਿਤਕ ਦੇਹ ਪਾਕਿਸਤਾਨ ਤੋਂ ਲਿਆਉਣ ਦੀ ਬੇਨਤੀ ਕਰਨ ਵਾਲੇ ਸੀ, ਪਰ ਹੁਣ ਉਨ੍ਹਾਂ ਦਾ ਅੰਤਿਮ ਸੰਸਕਾਰ ਹੋ ਚੁੱਕਾ ਹੈ। ਅਸੀਂ ਸਿਰਫ਼ ਹੁਣ ਇਕ ਹੀ ਦਰਸ਼ਨ ਕਰ ਸਕਦੇ ਹਾਂ, ਆਖ਼ਰੀ ਅਰਦਾਸ।
ਇਹ ਵੀ ਪੜ੍ਹੋ- ਗੁੱਸੇਖੋਰ ਚੋਰ! ਸੇਫ਼ ਖੋਲ੍ਹਣ 'ਚ ਰਿਹਾ ਨਾਕਾਮ ਤਾਂ ਗੁੱਸੇ 'ਚ ਆ ਕੇ ਕਰ ਦਿੱਤੀ ਪੱਕੀ ਵੈਲਡਿੰਗ
ਖਾਲਿਸਤਾਨ ਕਮਾਂਡੋ ਫ਼ੋਰਸ (ਕੇਸੀਐੱਫ਼) ਦਾ ਮੁਖੀ ਪੰਜਵੜ 1980 ਦੇ ਦਹਾਕੇ ਦੇ ਅੱਧ 'ਚ ਪਾਕਿਸਤਾਨ ਭੱਜ ਗਿਆ ਸੀ ਅਤੇ ਉੱਥੇ ਹੀ ਰਿਹਾ ਸੀ। ਪਾਕਿਸਤਾਨੀ ਖੁਫ਼ੀਆ ਏਜੰਸੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈ. ਐੱਸ. ਆਈ.) ਦੀ ਸੁਰੱਖਿਆ ਹੇਠ ਲਾਹੌਰ 'ਚ ਸ਼ਨੀਵਾਰ ਦੀ ਸਵੇਰ ਨੂੰ ਉਸ ਨੂੰ ਗੋਲੀ ਮਾਰ ਕੇ ਕਤਲ ਕੀਤਾ ਗਿਆ, ਜਿੱਥੇ ਉਸ ਦਾ ਸਸਕਾਰ ਕੀਤਾ ਗਿਆ ਸੀ। ਪਾਕਿਸਤਾਨੀ ਮੀਡੀਆ ਨੇ ਦੱਸਿਆ ਕਿ ਸਿੱਖ ਭਾਈਚਾਰੇ ਦੇ ਮੈਂਬਰ ਪਰਮਜੀਤ ਸਿੰਘ ਪੰਵਾਰ ਨੂੰ ਲਾਹੌਰ ਦੇ ਨਵਾਬ ਟਾਊਨ 'ਚ ਸ਼ਨੀਵਾਰ ਨੂੰ ਅਣਪਛਾਤੇ ਹਮਲਾਵਰਾਂ ਨੇ ਇੱਕ ਡਰਾਈਵ-ਬਾਏ ਗੋਲੀਬਾਰੀ 'ਚ ਮਾਰ ਦਿੱਤਾ ਸੀ। ਸਿਰ 'ਚ ਗੋਲੀ ਲੱਗਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ, ਜਦੋਂ ਕਿ ਹਮਲੇ 'ਚ ਬਾਡੀਗਾਰਡ ਜ਼ਖ਼ਮੀ ਹੋ ਗਏ, ਜਿਸ ਦੀ ਕਿਸੇ ਵੀ ਸਮੂਹ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਅਸੀਂ ਕਿਵੇਂ ਭੁੱਲ ਸਕਦੇ ਹਾਂ ਕਿ ਉਹ ਸਾਡੇ ਭਰਾ ਸਨ। 13 ਮਈ ਨੂੰ ਸ੍ਰੀ ਅਖੰਡ ਪਾਠ ਆਰੰਭ ਹੋਣਗੇ ਅਤੇ ਇਸ ਭੋਗ 15 ਮਈ ਨੂੰ ਪੰਜਵੜ ਵਿਖੇ ਪੈਣਗੇ। ਸਾਨੂੰ ਵੱਡੀ ਸੰਗਤ ਦੀ ਆਸ ਹੈ।
ਇਹ ਵੀ ਪੜ੍ਹੋ- ਬਟਾਲਾ ਦੇ ਅਗਵਾ ਕੀਤੇ ਗਏ ਨੌਜਵਾਨ ਦੀ ਲਾਸ਼ ਵੇਖ ਪਰਿਵਾਰ 'ਚ ਮਚਿਆ ਚੀਕ ਚਿਹਾੜਾ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਗੁੱਸੇਖੋਰ ਚੋਰ! ਸੇਫ਼ ਖੋਲ੍ਹਣ 'ਚ ਰਿਹਾ ਨਾਕਾਮ ਤਾਂ ਗੁੱਸੇ 'ਚ ਆ ਕੇ ਕਰ ਦਿੱਤੀ ਪੱਕੀ ਵੈਲਡਿੰਗ
NEXT STORY