ਅੰਮ੍ਰਿਤਸਰ- ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਭਾਈ ਜਸਵੀਰ ਸਿੰਘ ਰੋਡੇ ਨੂੰ ਤਿੱਖੇ ਸਵਾਲ ਕੀਤੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ, ਜੋ ਕਿ ਵੀਹਵੀਂ ਸਦੀ ਦੇ ਮਹਾਨ ਸਿੱਖ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਭਤੀਜੇ ਵੀ ਹਨ ਤੇ ਇਸੇ ਕਾਰਨ ਪੰਥ ਵਿੱਚ ਸਦਾ ਉਨ੍ਹਾਂ ਨੂੰ ਮਾਣ ਮਿਲਦਾ ਰਿਹਾ ਹੈ। ਉਨ੍ਹਾਂ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਿਖੇ ਕਥਾ ਕਰਦਿਆਂ ਤਖ਼ਤਾਂ ਦੇ ਸਿੰਘ ਸਾਹਿਬਾਨਾਂ ਅਤੇ ਪੰਥ ਦੀਆਂ ਹੋਰ ਸਤਿਕਾਰਤ ਸੰਸਥਾਵਾਂ 'ਤੇ ਕਈ ਤਰ੍ਹਾਂ ਦੇ ਤੰਜ਼ ਕੱਸਦਿਆਂ ਸਵਾਲ ਉਠਾਏ ਗਏ ਹਨ। ਇਲ 'ਤੇ ਸਰਨਾ ਨੇ ਕਿਹਾ ਕਿ ਜੋ ਖੁਦ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਰਹਿ ਚੁੱਕਿਆ ਹੋਵੇ ਉਹ ਹੁਣ ਆਪ ਹੀ ਤਖ਼ਤ ਸਾਹਿਬ ਦੇ ਜਥੇਦਾਰ ਦੀ ਭੂਮਿਕਾ 'ਤੇ ਸਵਾਲ ਕਰੇ ਤਾਂ ਕੌਮ ਸੇਧ ਕਿੱਥੋਂ ਲਵੇਗੀ ?
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਥ ਦੀਆਂ ਸਿਰਮੌਰ ਸੰਸਥਾਵਾਂ ਨੂੰ ਕਟਿਹਰੇ ‘ਚ ਖੜਾ ਕਰਨ ਵੇਲੇ ਭਾਈ ਰੋਡੇ ਕੋਲੋਂ ਦਿੱਲੀ ਕਮੇਟੀ ਨੂੰ ਕੋਈ ਨਸੀਹਤ ਕਿਉਂ ਨਾ ਦਿੱਤੀ ਗਈ, ਜੋ ਨਿੱਤ ਦਿਨ ਸਿੱਖ ਰਹਿਤ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਨਿਰਾਦਰ ਕਰ ਰਹੀ ਹੈ। ਭਾਈ ਰੋਡੇ ਨੇ ਦਿੱਲੀ ਕਮੇਟੀ ਨੂੰ ਇਸ ਜ਼ਿੰਮੇਵਾਰੀ ਦਾ ਅਹਿਸਾਸ ਕਿਉਂ ਨਾ ਕਰਵਾਇਆ ਕਿ ਦਿੱਲੀ ਵਿੱਚ ਸ੍ਰੀ ਸਾਹਿਬ ਪਹਿਨੇ ਹੋਣ ਕਾਰਨ ਕਿਸਾਨ ਆਗੂਆਂ ਨੂੰ ਰੋਕਣ ਵੇਲੇ ਉਨ੍ਹਾਂ ਕੋਲ ਪਹੁੰਚਣਾ ਦਿੱਲੀ ਕਮੇਟੀ ਦਾ ਇਖਲਾਕੀ ਫਰਜ਼ ਸੀ। ਸਰਨਾ ਨੇ ਅੱਗੇ ਕਿਹਾ ਕਿ ਭਾਈ ਰੋਡੇ ਉਹ ਇਹ ਸਵਾਲ ਕਿਉਂ ਨਾ ਕਰ ਸਕੇ ਕਿ ਦਿੱਲੀ ਕਮੇਟੀ ਦਿੱਲੀ ਅੰਦਰ ਪੰਥਕ ਸੰਸਥਾਵਾਂ ਨੂੰ ਬਰਬਾਦ ਕਿਉਂ ਕਰ ਰਹੀ ਹੈ ? ਕੀ ਭਾਈ ਰੋਡੇ ਸਿਰਫ ਹੋਰਾਂ ਨੂੰ ਹੀ ਨੈਤਿਕਤਾ ਦਾ ਪਾਠ ਪੜ੍ਹਾਉਣਾ ਚਾਹੁੰਦੇ ਹਨ ਜਾਂ ਫੇਰ ਉਨ੍ਹਾਂ ਵਿੱਚ ਜੁਰਅਤ ਨਹੀ ਕਿ ਉਹ ਭਾਜਪਾ ਦੀ ਖੁੱਲੀ ਸ਼ਹਿ 'ਤੇ ਚੱਲ ਰਹੀ ਦਿੱਲੀ ਕਮੇਟੀ ਬਾਰੇ ਵੀ ਕੁਝ ਬੋਲ ਸਕਣ।
ਇਹ ਵੀ ਪੜ੍ਹੋ- ਇੰਸਟਾਗ੍ਰਾਮ 'ਤੇ ਪਹਿਲਾਂ ਕੁੜੀ ਨਾਲ ਕੀਤੀ ਦੋਸਤੀ, ਫ਼ਿਰ ਉਸ ਨੂੰ IELTS ਦੇ ਬਹਾਨੇ ਸੱਦ ਕੇ ਰੋਲ਼'ਤੀ ਪੱਤ
ਭਾਈ ਜਸਵੀਰ ਸਿੰਘ ਰੋਡੇ ਦੀ ਕਾਰਗੁਜ਼ਾਰੀ ਬਾਰੇ ਸੂਹੀਆ ਏਜੰਸੀਆਂ ਦੇ ਅਫਸਰ ਐੱਮ.ਕੇ. ਧਰ ਨੇ ਆਪਣੀ ਬਹੁ-ਚਰਤਿਤ ਕਿਤਾਬ ‘ਖੁੱਲ੍ਹੇ ਭੇਦ’ ਅੰਦਰ ਬਹੁਤ ਹੀ ਹੈਰਾਨੀਜਨਕ ਖੁਲਾਸੇ ਕਰਦਿਆਂ ਅਹਿਮ ਸਵਾਲ ਅੱਜ ਤੋਂ ਕਿੰਨੇ ਹੀ ਸਾਲ ਪਹਿਲਾਂ ਉਠਾਏ ਸਨ। ਉਨ੍ਹਾਂ ਸਵਾਲਾਂ ਦੇ ਜਵਾਬ ਜਾਂ ਇਤਿਹਾਸ ਵਿੱਚ ਆਪਣੀ ਭੂਮਿਕਾ ਬਾਰੇ ਅੱਜ ਤੱਕ ਸਪੱਸ਼ਟ ਨਹੀ ਕੀਤਾ। ਪਰ ਉਹ ਉਪਦੇਸ਼ ਸਿੰਘ ਸਾਹਿਬਾਨਾਂ ਨੂੰ ਇਤਿਹਾਸ ਵਿੱਚ ਉਨ੍ਹਾਂ ਦੀ ਭੂਮਿਕਾ ਬਾਰੇ ਦੇ ਰਹੇ ਹਨ। ਭਾਈ ਜਸਵੀਰ ਸਿੰਘ ਰੋਡੇ ਦੱਸਣ ਕਿ ਉਸ ਕਿਤਾਬ ‘ਚ ਉਨ੍ਹਾਂ ਦੀ ਭੂਮਿਕਾ ਬਾਰੇ ਜੋ ਲਿਖਿਆ ਹੈ ਉਸ ਵਿਸ਼ੇ ਉੱਪਰ ਕਿਸੇ ਪੰਥਕ ਸਟੇਜ ਤੋਂ ਕਦੋਂ ਬੋਲਣਗੇ ਜਾਂ ਫੇਰ ਉਹ ਜਿੰਮੇਵਾਰੀ ਕਿਸੇ ਹੋਰ ਨੂੰ ਨਿਭਾਉਣੀ ਪਵੇਗੀ ?
ਇਹ ਵੀ ਪੜ੍ਹੋ- ਪਿਓ ਨੂੰ ਮਾਰੀ ਸੀ ਚਪੇੜ, ਬੇਇੱਜ਼ਤੀ ਦਾ ਬਦਲਾ ਲੈਣ ਗਏ ਪੁੱਤ ਦੇ 'ਥੱਪੜ' ਨੇ ਲੈ ਲਈ ਬਜ਼ੁਰਗ ਦੀ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚੋਰ ਘਰ ’ਚੋਂ ਗਹਿਣੇ ਅਤੇ ਡੇਢ ਲੱਖ ਦੀ ਨਕਦੀ ਲੈ ਉੱਡੇ
NEXT STORY