ਅੰਮ੍ਰਿਤਸਰ (ਦਲਜੀਤ)- ਪੰਜਾਬ ਦੇ ਸਭ ਤੋਂ ਵੱਡੇ ਸਰਕਾਰੀ ਗੁਰੂ ਨਾਨਕ ਦੇਵ ਹਸਪਤਾਲ ਦੀ ਕਾਰਗੁਜ਼ਾਰੀ ਇਕ ਵਾਰ ਫਿਰ ਕਟਹਿਰੇ ਵਿਚ ਆ ਗਈ ਹੈ। ਹਸਪਤਾਲ ਵਿਚ ਸਾਲ 2018 ਤੋਂ 2023 ਅਗਸਤ ਤੱਕ ਇਲਾਜ ਦੌਰਾਨ 13785 ਮਰੀਜ਼ਾਂ ਦੀ ਮੌਤ ਹੋਈ ਸੀ। 1100 ਬੈੱਡਾਂ ਵਾਲੇ ਹਸਪਤਾਲ ਵਿਚ ਉਕਤ ਸਮੇਂ ਦੌਰਾਨ ਮੈਡੀਸਨ ਵਿਭਾਗ ਵਿਚ 12068 ਮਰੀਜ਼ਾਂ ਦੀ ਮੌਤ ਹੋਈ ਹੈ, ਜਦਕਿ ਸਰਜਰੀ ਵਿਭਾਗ ਵਿਚ 1514 ਅਤੇ ਆਰਥੋ ਵਿਭਾਗ ਵਿਚ 203 ਮਰੀਜ਼ਾਂ ਦੀ ਮੌਤ ਹੋਈ ਹੈ। ਮੈਡੀਸਨ ਵਿਭਾਗ ਵਿਚ ਵੱਡੇ ਪੱਧਰ ’ਤੇ ਮਰੀਜ਼ਾਂ ਦੀ ਮੌਤ ਦਾ ਅੰਕੜਾ ਹਸਪਤਾਲ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲੀਆਂ ਨਿਸ਼ਾਨ ਲਗਾ ਰਿਹਾ ਹੈ। ਇਹ ਖੁਲਾਸਾ ਸੂਚਨਾ ਅਧਿਕਾਰ ਐਕਟ ਤਹਿਤ ਲਈ ਜਾਣਕਾਰੀ ਤੋਂ ਹੋਇਆ ਹੈ।
ਜਾਣਕਾਰੀ ਅਨੁਸਾਰ ਪੰਜਾਬ ਭਰ ਵਿਚ ਅੰਮ੍ਰਿਤਸਰ ਵਿਚ ਸਥਿਤ 1100 ਬੈੱਡਾਂ ਵਾਲਾ ਸਰਕਾਰੀ ਗੁਰੂ ਨਾਨਕ ਦੇਵ ਹਸਪਤਾਲ ਸਰਕਾਰੀ ਪੱਧਰ ’ਤੇ ਸਭ ਤੋਂ ਵੱਡਾ ਹੈ। ਹਸਪਤਾਲ ਵਿਚ ਅੰਮ੍ਰਿਤਸਰ ਤੋਂ ਇਲਾਵਾ ਜਲੰਧਰ, ਕਪੂਰਥਲਾ, ਤਰਨਤਾਰਨ, ਗੁਰਦਾਸਪੁਰ, ਬਟਾਲਾ, ਹੁਸ਼ਿਆਰਪੁਰ ਆਦਿ ਜ਼ਿਲ੍ਹਿਆਂ ਤੋਂ ਇਲਾਵਾ ਹੋਰ ਨਾਲ ਸੂਬਿਆਂ ਦੇ ਮਰੀਜ਼ ਵੀ ਇਲਾਜ ਕਰਵਾਉਣ ਲਈ ਆਉਂਦੇ ਹਨ। ਸੂਚਨਾ ਅਧਿਕਾਰ ਐਕਟ ਤਹਿਤ ਹਸਪਤਾਲ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਜਾਣਕਾਰੀ ਨੇ ਹਸਪਤਾਲ ਦੀ ਕਾਰਗੁਜ਼ਾਰੀ ਨੂੰ ਕਟਹਿਰੇ ਵਿਚ ਲਿਆ ਖੜ੍ਹਾ ਕੀਤਾ ਹੈ।
ਇਹ ਵੀ ਪੜ੍ਹੋ : ਜਨਵਰੀ ਦੇ ਆਖ਼ਰੀ ਦਿਨ ਹੋਈ ਬਾਰਿਸ਼ ਨੇ ਮੁੜ ਛੇੜੀ ਕੰਬਣੀ, ਜਾਣੋ ਆਉਣ ਵਾਲੇ ਦਿਨਾਂ 'ਚ ਮੌਸਮ ਦਾ ਹਾਲ
ਹਸਪਤਾਲ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਸੂਚਨਾ ਤਹਿਤ ਮੈਡੀਸਨ ਵਿਭਾਗ ਵਿਚ ਕੁੱਲ 7 ਵਾਰਡ ਹਨ। ਸਾਲ 2018 ਵਿਚ ਉਕਤ ਵਾਰਡ ਵਿਚ 10633 ਮਰੀਜ਼ ਦਾਖਲ ਹੋਏ, ਜਿਨਾਂ ਵਿੱਚੋਂ 1407 ਮਰੀਜ਼ਾਂ ਦੀ ਮੌਤ ਹੋਈ। ਸਾਲ 2019 ਵਿਚ 7 ਵਾਰਡਾਂ ਵਿਚ 11144 ਮਰੀਜ਼ ਦਾਖਲ ਹੋਏ, ਜਦਕਿ 1631 ਮਰੀਜ਼ਾਂ ਦੀ ਮੌਤ ਹੋਈ। ਸਾਲ 2020 ਵਿਚ 5819 ਮਰੀਜ਼ ਦਾਖਲ ਹੋਏ ਅਤੇ 2018 ਮਰੀਜ਼ਾਂ ਦੀ ਮੌਤ ਹੋਈ। ਸਾਲ 2021 ਵਿਚ 6776 ਮਰੀਜ਼ ਦਾਖਲ ਹੋਏ ਅਤੇ 3102 ਮਰੀਜ਼ਾਂ ਦੀ ਮੌਤ ਹੋਈ, ਇਸੇ ਤਰ੍ਹਾਂ ਸਾਲ 2022 ਵਿਚ 12388 ਮਰੀਜ਼ ਦਾਖਲ ਹੋਏ ਅਤੇ 2309 ਮਰੀਜ਼ਾਂ ਦੀ ਮੌਤ ਹੋਈ। ਸਾਲ 2023 ਵਿਚ 9306 ਮਰੀਜ਼ ਦਾਖਲ ਹੋਏ, ਜਦਕਿ 16 01 ਮਰੀਜ਼ਾਂ ਦੀ ਮੌਤ ਹੋਈ।
ਇਸੇ ਤਰ੍ਹਾਂ ਸਰਜਰੀ ਵਿਭਾਗ ਵਿਚ ਸੂਚਨਾ ਤਹਿਤ ਦਿੱਤੀ ਗਈ ਜਾਣਕਾਰੀ ਅਨੁਸਾਰ 7 ਵਾਰਡ ਹਨ। ਸਾਲ 2018 ਵਿੱਚ ਉਕਤ ਵਾਰਡਾਂ ਵਿਚ 8020 ਮਰੀਜ਼ ਦਾਖਲ ਹੋਏ ਅਤੇ 243 ਮਰੀਜ਼ਾਂ ਦੀ ਮੌਤ ਹੋਈ। ਸਾਲ 2019 ਵਿਚ 7340 ਮਰੀਜ਼ ਦਾਖਲ ਹੋਏ ਅਤੇ 293 ਮਰੀਜ਼ਾਂ ਦੀ ਮੌਤ ਹੋਈ। ਸਾਲ 2020 ਵਿਚ 4869 ਮਰੀਜ਼ ਦਾਖਲ ਹੋਏ, ਜਦਕਿ 208 ਮਰੀਜ਼ਾਂ ਦੀ ਮੌਤ ਹੋਈ। ਸਾਲ 2021 ਵਿਚ 5362 ਮਰੀਜ਼ ਦਾਖਲ ਹੋਏ, ਜਦਕਿ 254 ਮਰੀਜ਼ਾਂ ਦੀ ਮੌਤ ਹੋਈ। ਸਾਲ 2022 ਵਿਚ 8134 ਮਰੀਜ਼ਾਂ ਨੂੰ ਦਾਖਲ ਕੀਤਾ ਗਿਆ ਅਤੇ 299 ਮਰੀਜ਼ਾਂ ਦੀ ਮੌਤ ਹੋਈ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਵੱਡੀ ਵਾਰਦਾਤ, ਰਿਕਸ਼ਾ ਚਾਲਕ ਨੂੰ ਪੱਥਰ ਮਾਰ ਕੇ ਦਿੱਤੀ ਦਰਦਨਾਕ ਮੌਤ
ਇਸੇ ਤਰ੍ਹਾਂ ਸਾਲ 2023 ਵਿਚ 5677 ਮਰੀਜ਼ਾਂ ਨੂੰ ਦਾਖਲ ਕੀਤਾ ਗਿਆ ਅਤੇ 217 ਮਰੀਜ਼ਾਂ ਦੀ ਮੌਤ ਹੋਈ। ਸੂਚਨਾ ਤਹਿਤ ਦਿੱਤੀ ਗਈ ਜਾਣਕਾਰੀ ਅਨੁਸਾਰ ਹਸਪਤਾਲ ਵਿਚ ਆਰਥੋ ਵਿਭਾਗ ਵਿਚ ਕੁੱਲ ਚਾਰ ਵਾਰਡ ਹਨ। ਸਾਲ 2018 ਦੇ ਵਿੱਚ ਇੰਨ੍ਹਾਂ ਵਾਰਡ ਵਿੱਚ 3536 ਮਰੀਜ਼ ਦਾਖਲ ਹੋਏ, ਜਦਕਿ 41 ਮਰੀਜ਼ਾਂ ਦੀ ਮੌਤ ਹੋਈ ਸਾਲ 2019 ਦੇ ਵਿੱਚ 3345 ਮਰੀਜ਼ ਦਾਖਲ ਹੋਏ ਅਤੇ 28 ਮਰੀਜ਼ਾਂ ਦੀ ਮੌਤ ਹੋਈ ਸਾਲ 2020 ਦੇ ਵਿੱਚ 1919 ਮਰੀਜ਼ ਦਾਖਲ ਹੋਏ ਅਤੇ 22 ਮਰੀਜ਼ਾਂ ਦੀ ਮੌਤ ਹੋਈ।
ਇਸੇ ਤਰ੍ਹਾਂ ਸਾਲ 2021 ਵਿਚ 2437 ਮਰੀਜ਼ ਦਾਖਲ ਹੋਏ ਅਤੇ 26 ਮਰੀਜ਼ਾਂ ਦੀ ਮੌਤ ਹੋਈ। ਸਾਲ 2022 ਵਿਚ 3614 ਮਰੀਜ਼ਾਂ ਨੂੰ ਦਾਖਲ ਕੀਤਾ ਗਿਆ ਅਤੇ 42 ਮਰੀਜ਼ਾਂ ਦੀ ਮੌਤ ਹੋਈ। ਇਸੇ ਤਰ੍ਹਾਂ ਸਾਲ 2023 ਅਗਸਤ ਤੱਕ 2440 ਮਰੀਜ਼ਾਂ ਨੂੰ ਦਾਖਲ ਕੀਤਾ ਗਿਆ ਅਤੇ 44 ਮਰੀਜ਼ਾਂ ਦੀ ਇਲਾਜ ਦੌਰਾਨ ਮੌਤ ਹੋਈ, ਹਸਪਤਾਲ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਜਾਣਕਾਰੀ ਵਿਚ ਸਾਲ 2018 ਤੋਂ ਅਗਸਤ 2023 ਤੱਕ ਅੰਕੜੇ ਸਾਂਝੇ ਕੀਤੇ ਗਏ ਹਨ ਪਰ ਹੈਰਾਨੀ ਦੀ ਗੱਲ ਹੈ ਕੀ ਇੰਨੇ ਵੱਡੇ ਪੱਧਰ ’ਤੇ ਇਲਾਜ ਦੌਰਾਨ ਮਰੀਜ਼ਾਂ ਦੀ ਮੌਤ ਹੋਣਾ ਕਈ ਸਵਾਲ ਸਰਕਾਰੀ ਤੰਤਰ ਤੇ ਖੜੇ ਕਰਦਾ ਹੈ। ਹਸਪਤਾਲ ਦੇ ਵਿੱਚ ਪੜੇ ਲਿਖੇ ਅਤੇ ਸੂਝਵਾਨ ਡਾਕਟਰ ਮੌਜੂਦ ਹਨ ਪਰ ਨਾ ਤਾਂ ਉਨਾਂ ਕੋਲ ਅਤੀ ਆਧੁਨਿਕ ਮਸ਼ੀਨਰੀ ਅਤੇ ਨਾ ਹੀ ਮਹਿੰਗੀਆਂ ਅਤੇ ਅਸਰਦਾਰ ਦਵਾਈਆਂ ਪੁਖਤਾ ਹਨ।
ਇਹ ਵੀ ਪੜ੍ਹੋ : ਸ਼ਰਧਾਲੂਆਂ ਦੀ ਸਹੂਲਤ ਲਈ ਡੇਰਾ ਬਾਬਾ ਨਾਨਕ ‘ਦਰਸ਼ਨ ਸਥਲ’’ਤੇ 2 ਨਵੀਆਂ ਦੂਰਬੀਨਾਂ ਸਥਾਪਿਤ
ਕਈ ਵਾਰ ਅਜਿਹੀਆਂ ਖਾਮੀਆਂ ਦੇ ਕਾਰਨ ਮਰੀਜ਼ ਇਲਾਜ ਦੌਰਾਨ ਮੌਤ ਦਾ ਸ਼ਿਕਾਰ ਹੋ ਜਾਂਦਾ ਹੈ। ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਨੂੰ ਵਧੀਆ ਬਣਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ ਪਰ ਪਿਛਲੇ ਸਮੇਂ ਦੌਰਾਨ ਸਰਕਾਰੀ ਤੰਤਰ ਵਿੱਚ ਆਈਆਂ ਖਾਮੀਆਂ ਅਤੇ ਸੁਵਿਧਾਵਾਂ ਦੀ ਘਾਟ ਕਾਰਨ ਪੈਦਾ ਹੋਏ ਹਾਲਾਤਾਂ ਲਈ ਆਖਿਰਕਾਰ ਕੌਣ ਜ਼ਿੰਮੇਵਾਰ ਹੈ। ਇਸ ਸਬੰਧ ਵਿੱਚ ਹਸਪਤਾਲ ਦੇ ਮੈਡੀਕਲ ਸੁਪਰੀਡੈਂਟ ਡਾ. ਕਰਮਜੀਤ ਸਿੰਘ ਨਾਲ ਜਦੋਂ ਫੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਹੁਣ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਮੌਤਾਂ ਦਾ ਵੱਡਾ ਅੰਕੜਾ ਚਿੰਤਾ ਦਾ ਵਿਸ਼ਾ
ਸਮਾਜ ਸੇਵਕ ਰਜਿੰਦਰ ਸ਼ਰਮਾ ਰਾਜੂ ਅਤੇ ਜੈ ਗੋਪਾਲ ਲਾਲੀ ਨੇ ਕਿਹਾ ਕਿ ਸਰਕਾਰੀ ਹਸਪਤਾਲ ਵਿੱਚ ਇੰਨੇ ਵੱਡੇ ਪੱਧਰ ’ਤੇ ਮਰੀਜ਼ਾਂ ਦੀ ਇਲਾਜ ਦੌਰਾਨ ਮੌਤ ਹੋਣਾ ਸਰਕਾਰੀ ਤੰਤਰ ’ਤੇ ਕਈ ਤਰ੍ਹਾਂ ਦੇ ਸਵਾਲੀਆਂ ਨਿਸ਼ਾਨ ਖੜ੍ਹੇ ਕਰਦਾ ਹੈ। ਇਕ ਪਾਸੇ ਪੰਜਾਬ ਸਰਕਾਰ ਸਰਕਾਰੀ ਹਸਪਤਾਲਾਂ ਦੀ ਦਿਸ਼ਾ ਨੂੰ ਸੁਧਾਰਨ ਦਾ ਦਾਅਵਾ ਕਰ ਰਹੀ ਹੈ। ਦੂਸਰੇ ਪਾਸੇ ਹਜ਼ਾਰਾਂ ਦੀ ਤਾਦਾਦ ਵਿਚ ਮਰੀਜ਼ਾਂ ਦੀ ਮੌਤ ਚਿੰਤਾ ਦਾ ਵਿਸ਼ਾ ਹੈ। ਸਰਕਾਰ ਨੂੰ ਹਸਪਤਾਲ ਵਿਚ ਖਾਮੀਆਂ ਨੂੰ ਪੂਰਾ ਕਰਨਾ ਚਾਹੀਦਾ ਹੈ ਅਤੇ ਪ੍ਰਾਈਵੇਟ ਹਸਪਤਾਲਾਂ ਦੇ ਵਾਂਗ ਸਰਕਾਰੀ ਹਸਪਤਾਲ ਵਿਚ ਹਰ ਸੁਵਿਧਾ ਦੇ ਕੇ ਮਰੀਜ਼ਾਂ ਨੂੰ ਰਾਹਤ ਦੇਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸੰਬੰਧ ਵਿੱਚ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਵੀ ਪੱਤਰ ਲਿਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : 'ਪੰਜਾਬ ਬਚਾਓ ਯਾਤਰਾ' ਸ਼ੁਰੂ ਕਰਨ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਸੁਖਬੀਰ ਬਾਦਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਮ ਮੰਦਰ ਦੇ ਨਿਰਮਾਣ ਮਗਰੋਂ ਲੋਕ ਸਭਾ ਚੋਣਾਂ ’ਚ ਜ਼ਿਆਦਾ ਹਿੰਦੂ ਉਮੀਦਵਾਰ ਉਤਾਰਣ ਦੀ ਮੰਗ ਨੇ ਫੜਿਆ ਜ਼ੋਰ
NEXT STORY