ਗੁਰਦਾਸਪੁਰ (ਹਰਮਨ, ਵਿਨੋਦ)- ਇਸ ਸੀਜ਼ਨ ’ਚ ਜਨਵਰੀ ਮਹੀਨੇ ਦੇ ਆਖ਼ਰੀ ਦਿਨ ਅੱਜ ਹੋਈ ਕਰੀਬ 9 ਐੱਮ. ਐੱਮ. ਬਾਰਿਸ਼ ਨੇ ਇਕ ਵਾਰ ਫਿਰ ਮੌਸਮ ਦਾ ਮਿਜਾਜ਼ ਬਦਲ ਕੇ ਰੱਖ ਦਿੱਤਾ ਹੈ। ਪੋਹ-ਮਾਘ ਦੀ ਹੱਡ ਚੀਰਵੀਂ ਠੰਢ ਅਤੇ ਸੰਘਣੀ ਧੁੰਦ ਮਗਰੋਂ ਹੁਣ ਕੁਝ ਦਿਨਾਂ ਤੋਂ ਨਿਕਲੀ ਧੁੱਪ ਨੇ ਲੋਕਾਂ ਨੂੰ ਠੰਢ ਤੋਂ ਰਾਹਤ ਦਿਵਾਈ ਸੀ ਅਤੇ ਦਿਨ ਦਾ ਤਾਪਮਾਨ ਕਰੀਬ 22 ਡਿਗਰੀ ਤੱਕ ਪਹੁੰਚ ਗਿਆ ਸੀ ਪਰ ਬੀਤੀ ਰਾਤ ਤੋਂ ਹੋ ਰਹੀ ਬਾਰਿਸ਼ ਨੇ ਗੁਰਦਾਸਪੁਰ ਖੇਤਰ ’ਚ ਦਿਨ ਦਾ ਤਾਪਮਾਨ 17 ਡਿਗਰੀ ਅਤੇ ਰਾਤ ਦਾ ਤਾਪਮਾਨ 8 ਡਿਗਰੀ ਤੱਕ ਲੈ ਆਉਂਦਾ ਹੈ, ਜਿਸ ਕਾਰਨ ਅੱਜ ਮੁੜ ਲੋਕਾਂ ਨੇ ਠੰਢ ਮਹਿਸੂਸ ਕੀਤੀ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਵੱਡੀ ਵਾਰਦਾਤ, ਰਿਕਸ਼ਾ ਚਾਲਕ ਨੂੰ ਪੱਥਰ ਮਾਰ ਕੇ ਦਿੱਤੀ ਦਰਦਨਾਕ ਮੌਤ
ਦੱਸਣਯੋਗ ਹੈ ਕਿ ਬੇਸ਼ਕ ਪਿਛਲੇ ਕੁਝ ਦਿਨਾਂ ’ਚ ਖਿੜ੍ਹੀ ਹੋਈ ਤਿੱਖੀ ਧੁੱਪ ਨੇ ਠੰਢ ਕਾਰਨ ਪ੍ਰਭਾਵਿਤ ਆਮ ਜਨ ਜੀਵਨ ਨੂੰ ਵੱਡੀ ਰਾਹਤ ਦਿੱਤੀ ਸੀ ਪਰ ਇਸ ਦੇ ਬਾਵਜੂਦ ਵੀ ਕਈ ਥਾਵਾਂ ’ਤੇ ਤੜਕ ਸਾਰ ਸੰਘਣੀ ਧੁੰਦ ਦਾ ਦੌਰ ਜਾਰੀ ਸੀ ਅਤੇ ਬੀਤੀ 30 ਜਨਵਰੀ ਨੂੰ ਵੀ ਅਨੇਕਾਂ ਥਾਵਾਂ ’ਤੇ ਸਵੇਰ ਸਮੇਂ ਪਈ ਸੰਘਣੀ ਧੁੰਦ ਕਾਰਨ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪਰ ਬੀਤੇ ਦਿਨ ਤਕਰੀਬਨ ਸਾਰਾ ਦਿਨ ਹੀ ਹਲਕੀ ਤੋਂ ਦਰਮਿਆਨੀ ਬਾਰਿਸ਼ ਦਾ ਦੌਰ ਜਾਰੀ ਰਿਹਾ, ਜਿਸ ਕਾਰਨ ਜਨਜੀਵਨ ’ਤੇ ਅਸਰ ਪੈਣ ਦੇ ਨਾਲ-ਨਾਲ ਠੰਢ ’ਚ ਵੀ ਵਾਧਾ ਹੋ ਗਿਆ। ਮੌਸਮ ਵਿਭਾਗ ਅਨੁਸਾਰ 1 ਫਰਵਰੀ ਤੋਂ ਲੈ ਕੇ 8 ਫਰਵਰੀ ਤੱਕ ਵੀ ਪੰਜਾਬ ਦੇ ਕਈ ਹਿੱਸਿਆਂ ’ਚ ਦਰਮਿਆਨੀ ਤੋਂ ਭਾਰੀ ਬਾਰਿਸ਼ ਦਾ ਅਨੁਮਾਨ ਹੈ। ਖੇਤੀ ਮਾਹਿਰਾਂ ਅਨੁਸਾਰ ਜਨਵਰੀ ਮਹੀਨੇ ਹਲਕੀ ਬਾਰਿਸ਼ ਦੀ ਫ਼ਸਲਾਂ ਨੂੰ ਲੋੜ ਸੀ। ਇਸ ਲਈ ਸਰਦੀਆਂ ਦੇ ਮੌਸਮ ’ਚ ਹੋ ਰਹੀ ਇਹ ਬਾਰਿਸ਼ ਕਣਕ ਲਈ ਬਹੁਤ ਹੀ ਲਾਹੇਵੰਦ ਹੈ।
ਇਹ ਵੀ ਪੜ੍ਹੋ : ਸ਼ਰਧਾਲੂਆਂ ਦੀ ਸਹੂਲਤ ਲਈ ਡੇਰਾ ਬਾਬਾ ਨਾਨਕ ‘ਦਰਸ਼ਨ ਸਥਲ’’ਤੇ 2 ਨਵੀਆਂ ਦੂਰਬੀਨਾਂ ਸਥਾਪਿਤ
ਇਸ ਬਾਰਿਸ਼ ਨਾਲ ਆਸਮਾਨ ਵਿਚਲਾ ਪ੍ਰਦੂਸ਼ਣ ਵੀ ਘੱਟ ਹੋਵੇਗਾ ਅਤੇ ਫ਼ਸਲ ਦੀ ਪੈਦਾਵਾਰ ਅਤੇ ਝਾੜ ’ਚ ਵੀ ਫਰਕ ਪਵੇਗਾ ਪਰ ਜੇਕਰ ਬਾਰਿਸ਼ ਲੋੜ ਤੋਂ ਜ਼ਿਆਦਾ ਮਾਤਰਾ ’ਚ ਹੁੰਦੀ ਹੈ ਤਾਂ ਇਸ ਦਾ ਨੁਕਸਾਨ ਵੀ ਹੋ ਸਕਦਾ ਹੈ। ਬੇਸ਼ੱਕ ਹੁਣ ਹੱਡ ਚੀਰਵੀਂ ਠੰਢ ਤੋਂ ਲੋਕਾਂ ਨੂੰ ਰਾਹਤ ਮਿਲ ਚੁੱਕੀ ਹੈ ਪਰ ਬਾਰਿਸ਼ ਤੋਂ ਬਾਅਦ ਠੰਢ ਅਤੇ ਧੁੰਦ ਇਕ ਵਾਰ ਫਿਰ ਵਾਪਸੀ ਕਰੇਗੀ। ਇਸ ਗੱਲ ਦਾ ਮੌਸਮ ਵਿਭਾਗ ਵੱਲੋਂ ਅਨੁਮਾਨ ਲਾਇਆ ਜਾ ਰਿਹਾ ਹੈ। ਉਧਰ ਦੂਜੇ ਪਾਸੇ ਸੇਵਾ ਮੁਕਤ ਡਿਪਟੀ ਡਾਇਰੈਕਟਰ ਸਿਹਤ ਵਿਭਾਗ ਪੰਜਾਬ ਡਾ. ਕੇਵਲ ਸਿੰਘ, ਸਰਕਾਰੀ ਹਸਪਤਾਲ ਟਾਂਡਾ ਦੇ ਸੀਨੀਅਰ ਮੈਡੀਕਲ ਅਫਸਰ ਡਾ. ਕਰਨ ਕੁਮਾਰ ਸੈਣੀ ਨੇ ਲੋਕਾਂ ਨੂੰ ਇਸ ਸਰਦੀ ਅਤੇ ਬਾਰਿਸ਼ ਦੇ ਮੌਸਮ ਦੌਰਾਨ ਆਪਣੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ ਕਿਉਂਕਿ ਅਜਿਹੇ ਮੌਸਮ ’ਚ ਕੀਤੀ ਲਾਪ੍ਰਵਾਹੀ ਲੋਕਾਂ ਦੀ ਸਿਹਤ ਲਈ ਭਾਰੀ ਪੈ ਸਕਦੀ ਹੈ।
ਇਹ ਵੀ ਪੜ੍ਹੋ : ਡੇਢ ਸਾਲ ਤੱਕ ਪਾਈਆਂ ਪਿਆਰ ਦੀਆਂ ਪੀਂਘਾ, ਵਿਆਹ ਵਾਲੇ ਦਿਨ ਲਾੜਾ ਕਰ ਗਿਆ ਵੱਡਾ ਕਾਂਡ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਮ ਭਗਤਾਂ ਲਈ ਖ਼ੁਸ਼ਖ਼ਬਰੀ, ਚੰਡੀਗੜ੍ਹ ਤੋਂ ਅਯੁੱਧਿਆ ਲਈ ਸਿੱਧੀ ਬੱਸ ਸੇਵਾ ਹੋਵੇਗੀ ਸ਼ੁਰੂ
NEXT STORY