ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)- ਗੁਰਦਾਸਪੁਰ ਤੋਂ ਦੌਰਾਗਲਾ ਰੋਡ 'ਤੇ ਸਥਿਤ ਪਿੰਡ ਸੱਦਾ ਨੇੜੇ ਰਾਤ ਸਮੇਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾ ਰਹੇ ਇੱਕ ਨੌਜਵਾਨ ਨੂੰ ਕੁਝ ਨੌਜਵਾਨਾਂ ਵੱਲੋਂ ਤੇਜ਼ ਹਥਿਆਰਾ ਦੀ ਨੌਕ 'ਤੇ ਉਸ ਕੋਲੋਂ 15,000 ਰੁਪਏ ਦੀ ਨਗਦੀ ਖੋਹ ਲਈ ਸੀ ਜਿਸ ਤੋਂ ਬਾਅਦ ਪੁਲਸ ਵੱਲੋਂ ਕੁਝ ਹੀ ਘੰਟਿਆਂ ਬਾਅਦ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ।
ਇਸ ਸਬੰਧੀ ਪ੍ਰੈਸ ਕਾਨਫੰਰਸ ਦੌਰਾਨ ਡੀਐਸਪੀ ਦੀਨਾਨਗਰ ਰਜਿੰਦਰ ਮਿਹਨਾਸ ਨੇ ਦੱਸਿਆ ਕਿ ਇਹਨਾਂ ਨੌਜਵਾਨਾਂ ਵੱਲੋਂ ਰਾਤ ਸਮੇਂ ਨੌਜਵਾਨ 'ਤੇ ਤੇਜ਼ ਹਥਿਆਰ ਨਾਲ ਹਮਲਾ ਕਰਕੇ ਉਸ ਕੋਲੋਂ ਨਕਦੀ ਖੋਹ ਲਈ ਸੀ ਜਿਸ ਉਪਰੰਤ ਪੁਲਸ ਵੱਲੋਂ ਤੁਰੰਤ ਇਹਨਾਂ ਨੌਜਵਾਨਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਅਤੇ ਲੁੱਟ ਦੌਰਾਨ ਜੋ ਨਕਦੀ ਲੁੱਟੀ ਗਈ ਸੀ ਉਸ ਵਿੱਚੋਂ 5000 ਦੀ ਨਗਦੀ ਵੀ ਬਰਾਮਦ ਕੀਤੀ ਗਈ ਹੈ। ਜੋ ਇਹ ਨੌਜਵਾਨ ਕਾਬੂ ਕੀਤੇ ਗਏ ਹਨ ਇਹ ਸਾਰੇ ਇੱਕੋ ਪਿੰਡ ਦੇ ਹੀ ਹਨ। ਪੁਲਸ ਵੱਲੋਂ ਇਹਨਾਂ ਨੂੰ ਕਾਬੂ ਕਰਕੇ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਅਨਿਲ ਜੋਸ਼ੀ ਮੁੜ ਅਕਾਲੀ ਦਲ 'ਚ ਸ਼ਾਮਲ
NEXT STORY