ਬਟਾਲਾ (ਬੇਰੀ)- ਬੀਤੇ ਦਿਨੀਂ ਗੁਰਦਾਸਪੁਰ ਵਿਖੇ ਥਾਣਾ ਘਣੀਏ ਕੇ ਬਾਂਗਰ ਅਤੇ ਵਡਾਲਾ ਬਾਂਗਰ ਪੁਲਸ ਚੌਕੀ ’ਤੇ ਗ੍ਰੇਨੇਡ ਹਮਲਾ ਕਰਨ ਵਾਲੇ 5 ਮੁਲਜ਼ਮਾਂ ਨੂੰ ਬਟਾਲਾ ਪੁਲਸ ਨੇ ਕਾਬੂ ਕਰ ਲਿਆ ਸੀ। ਉਕਤ ਪੰਜਾਂ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰਨ ਲਈ ਬਟਾਲਾ ਪੁਲਸ ਨੇ ਉਨ੍ਹਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕੀਤਾ, ਜਿਥੋਂ ਮਾਣਯੋਗ ਅਦਾਲਤ ਨੇ ਪੁਲਸ ਨੂੰ ਉਨ੍ਹਾਂ ਦਾ 9 ਦਿਨਾਂ ਦਾ ਰਿਮਾਂਡ ਦਿੱਤਾ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਡੀ.ਆਈ.ਜੀ. ਬਾਰਡਰ ਰੇਂਜ ਸਤਿੰਦਰ ਸਿੰਘ ਨੇ ਦੱਸਿਆ ਕਿ ਅਭਿਜੋਤ ਸਿੰਘ ਇਸ ਪੂਰੇ ਮਾਮਲੇ ਦਾ ਮਾਸਟਰ ਮਾਈਂਡ ਹੈ। ਉਨ੍ਹਾਂ ਦੱਸਿਆ ਕਿ ਅਭਿਜੋਤ ਸਿੰਘ ਪਿਛਲੇ ਸਾਲ ਅਰਮੇਨੀਆ ਗਿਆ ਸੀ ਅਤੇ ਉਥੇ ਉਸ ਦੀ ਮੁਲਾਕਾਤ ਸ਼ਮਸ਼ੇਰ ਸਿੰਘ ਉਰਫ ਹਨੀ ਨਾਲ ਹੋਈ ਸੀ, ਜਿਸ ਤੋਂ ਬਾਅਦ ਉਹ ਕੁਝ ਸਮੇਂ ਬਾਅਦ ਭਾਰਤ ਪਰਤਿਆ ਸੀ ਅਤੇ ਇੱਥੇ ਵੀ ਉਹ ਹਰਪ੍ਰੀਤ ਸਿੰਘ ਉਰਫ ਹੈਪੀ ਪਾਸੀਆ ਅਤੇ ਹਨੀ ਸ਼ੇਰਾ ਦੇ ਸੰਪਰਕ ’ਚ ਸੀ।
ਇਹ ਵੀ ਪੜ੍ਹੋ- ਬਿਨਾਂ ਬੁਲਾਏ ਵਿਆਹ 'ਚ ਵੜ ਸ਼ਰਾਬ ਪੀ ਕੇ ਕਰਨ ਲੱਗਾ Dance, ਰੋਕਿਆ ਤਾਂ ਗੱਡੀ ਥੱਲੇ ਦੇ ਕੇ ਮਾਰ'ਤਾ ਬੰਦਾ
ਉਨ੍ਹਾਂ ਕਿਹਾ ਕਿ ਵਿਦੇਸ਼ਾਂ ’ਚ ਬੈਠੇ ਗੈਂਗਸਟਰ ਭਾਰਤ ਦੇ ਨੌਜਵਾਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਅਜਿਹੇ ਕੰਮ ਕਰਨ ਲਈ ਉਕਸਾਉਂਦੇ ਹਨ ਅਤੇ ਉਹ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦੇ ਹਨ ਕਿ ਉਹ ਅਜਿਹੇ ਅੱਤਵਾਦੀਆਂ ਦੇ ਬਹਿਕਾਵੇ ’ਚ ਨਾ ਆਉਣ ਅਤੇ ਆਪਣੀ ਜਵਾਨੀ ਬਰਬਾਦ ਨਾ ਕਰਨ। ਉਨ੍ਹਾਂ ਦੱਸਿਆ ਕਿ ਉਕਤ ਅੱਤਵਾਦੀਆਂ ਦਾ ਰਿਮਾਂਡ ਮਿਲਣ ਤੋਂ ਬਾਅਦ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ- ਪੁਲਸ ਲਾਈਨ ’ਚ ਬੁਲਾਈ ਗਈ ਭਾਰੀ ਪੁਲਸ ਫੋਰਸ ; ਡੱਲੇਵਾਲ ਨੂੰ ਲਿਆਂਦਾ ਜਾ ਸਕਦੈ ਹਸਪਤਾਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦੋ ਟਿੱਪਰਾਂ ਦੀ ਟੱਕਰ ’ਚ ਇਕ ਵਿਅਕਤੀ ਜ਼ਖਮੀ
NEXT STORY