ਗੁਰਦਾਸਪੁਰ (ਹਰਮਨ)-ਗੁਰਦਾਸਪੁਰ ਸ਼ਹਿਰ ਵਿੱਚ ਟਰੈਫਿਕ ਨਿਯਮਾਂ ਦੀ ਉਲੰਘਣਾ ਨੂੰ ਰੋਕਣ ਲਈ ਆਰ. ਟੀ. ਏ. ਨੇ ਸਪੈਸ਼ਲ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਅਤੇ ਨਿਯਮਾਂ ਨੂੰ ਛਿਕੇ ਟੰਗਣ ਵਾਲਿਆਂ ਦੇ ਚਲਾਨ ਕੱਟੇ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਆਰ. ਟੀ. ਏ. ਗੁਰਦਾਸਪੁਰ ਨੇ ਦੱਸਿਆ ਕਿ ਸ਼ਹਿਰ ਅੰਦਰ ਟਰੈਫਿਕ ਨਿਯਮਾਂ ਦੀ ਉਲੰਘਣਾ ਹੋਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਜਿਸ ਦੇ ਮੱਦੇ ਨਜ਼ਰ 20 ਦੇ ਕਰੀਬ ਚਲਾਨ ਕੱਟੇ ਹਨ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਹੀ ਚੈਕਿੰਗ ਕੀਤੀ ਜਾਵੇਗੀ। ਉਨ੍ਹਾਂ ਈ-ਰਿਕਸ਼ਾ ਚਾਲਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਆਪਣੇ ਦਸਤਾਵੇਜ਼ ਆਪਣੇ ਕੋਲ ਰੱਖਣ ਅਤੇ ਸ਼ਹਿਰ ਦੇ ਬਾਹਰ ਈ-ਰਿਕਸ਼ਾ ਨਾ ਲੈ ਕੇ ਜਾਣ। ਈ-ਰਿਕਸ਼ਾ ਚਾਲਕ ਨਗਰ ਕੌਂਸਲ ਦੇ ਏਰੀਏ ਅੰਦਰ ਹੀ ਆਪਣੇ ਈ-ਰਿਕਸ਼ਾ ਚਲਾਉਣ। ਉਹਨਾਂ ਕਿਹਾ ਕਿ ਅਗਰ ਕਿਸੇ ਨੇ ਨਿਯਮਾਂ ਦੀ ਉਲੰਘਣਾ ਕੀਤੀ ਤਾਂ ਭਾਰੀ ਜੁਰਮਾਨੇ ਪਾਉਣ ਦੇ ਨਾਲ-ਨਾਲ ਵਾਹਨ ਵੀ ਜ਼ਬਤ ਕੀਤੇ ਜਾਣਗੇ। ਉਨ੍ਹਾਂ ਵਾਹਨਾਂ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ।
ਨਸ਼ੇ ਦੇ ਦਰਿਆ 'ਚ ਡੁੱਬ ਰਿਹਾ ਨੌਜਵਾਨ, ਆਖਿਰ ਨਸ਼ਿਆਂ ਦੀ ਵਿਕਰੀ ਤੇ ਮੌਤਾਂ ਲਈ ਜ਼ਿੰਮੇਵਾਰ ਕੌਣ!
NEXT STORY