ਗੁਰਦਾਸਪੁਰ(ਹਰਮਨ)- ਥਾਣਾ ਤਿੱਬੜ ਦੀ ਪੁਲਸ ਨੇ ਇਕ ਸ਼ਰਾਬ ਦੇ ਠੇਕੇ ’ਤੇ ਸੇਲਜ਼ਮੈਨ ਨਾਲ ਕੁੱਟਮਾਰ ਕਰਨ, ਸਿਰ ਵਿਚ ਬੋਤਲ ਮਾਰ ਕੇ ਜ਼ਖ਼ਮੀ ਕਰਨ ਅਤੇ ਭੰਨ੍ਹ-ਤੋੜ ਕਰਨ ਦੇ ਦੋਸ਼ ਹੇਠ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਵਿਜੈ (ਪੁੱਤਰ ਯੂਨਸ, ਵਾਸੀ ਸਹਿਜ਼ਾਦਾ ਨੰਗਲ, ਗੁਰਦਾਸਪੁਰ) ਨੇ ਦੱਸਿਆ ਕਿ ਉਹ ਮੁਕੇਰੀਆਂ ਰੋਡ ’ਤੇ ਡਿਫੈਂਸ ਕਲੋਨੀ ਪਾਹੜਾ ਨੇੜੇ ਵਾਈਨ ਸ਼ਾਪ ’ਤੇ ਸੇਲਜ਼ਮੈਨ ਵਜੋਂ ਕੰਮ ਕਰਦਾ ਹੈ। 23 ਅਗਸਤ ਦੀ ਸ਼ਾਮ ਲਗਭਗ 7:40 ਵਜੇ ਇਕ ਆਲਟੋ ਕਾਰ ਵਿਚ ਮਿੰਟੂ ਫ਼ੌਜੀ, ਜਸਵਿੰਦਰ ਸਿੰਘ ਅਤੇ ਦੋ ਅਣਪਛਾਤੇ ਵਿਅਕਤੀ ਆਏ। ਦੋ ਜਣੇ ਕਾਰ ਵਿਚ ਬੈਠੇ ਰਹੇ, ਜਦੋਂ ਕਿ ਮਿੰਟੂ ਫ਼ੌਜੀ ਅਤੇ ਜਸਵਿੰਦਰ ਸਿੰਘ ਨੇ ਦੁਕਾਨ ’ਤੇ ਆ ਕੇ ਸ਼ਰਾਬ ਦੀਆਂ ਪੇਟੀਆਂ ਦੀ ਮੰਗ ਕੀਤੀ।
ਸ਼ਿਕਾਇਤਕਰਤਾ ਵੱਲੋਂ ਨਾਂਹ ਕਰਨ ’ਤੇ ਉਕਤ ਵਿਅਕਤੀਆਂ ਨੇ ਦੁਕਾਨ ਵਿਚੋਂ ਸ਼ਰਾਬ ਦੀ ਬੋਤਲ ਚੁੱਕ ਕੇ ਉਸ ਦੇ ਸਿਰ ਵਿਚ ਮਾਰ ਦਿੱਤੀ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਮੁਲਜ਼ਮਾਂ ਨੇ ਦੁਕਾਨ ਵਿਚ ਭੰਨ੍ਹ-ਤੋੜ ਵੀ ਕੀਤੀ। ਥਾਣਾ ਤਿਬੜ ਦੀ ਪੁਲਸ ਨੇ ਮਿੰਟੂ ਫ਼ੌਜੀ (ਵਾਸੀ ਭੁੱਲੇਚੱਕ), ਜਸਵਿੰਦਰ ਸਿੰਘ (ਵਾਸੀ ਪੁਰਾਣਾ ਸਾਲਾ) ਅਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪੰਜਾਬ: ਕਾਂਗਰਸੀ ਕੌਂਸਲਰ ਦੇ ਚਾਚੇ 'ਤੇ ਚੱਲੀਆਂ ਗੋਲੀਆਂ
NEXT STORY