ਤਰਨਤਾਰਨ,(ਰਾਜੂ)- ਥਾਣਾ ਸਿਟੀ ਤਰਨਤਾਰਨ ਪੁਲਸ ਨੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 9 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਬ੍ਰੀਲੀਐਂਟ ਓਵਰਸੀਜ਼ ਦੇ ਪ੍ਰਬੰਧਕਾਂ ਸਮੇਤ 9 ਲੋਕਾਂ ਵਿਰੁੱਧ ਧੋਖਾਧੜੀ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਜ਼ਿਲ੍ਹਾ ਫਿਰੋਜ਼ਪੁਰ ਦੇ ਥਾਣਾ ਕੁਲਗੜੀ ਅਧੀਨ ਆਉਂਦੇ ਪਿੰਡ ਵਲੂਰ ਨਿਵਾਸੀ ਜਸਬੀਰ ਸਿੰਘ ਪੁੱਤਰ ਚਾਨਣ ਸਿੰਘ ਨੇ ਦੱਸਿਆ ਕਿ ਉਸ ਨੂੰ ਪਤਾ ਲੱਗਾ ਸੀ ਕਿ ਤਰਨਤਾਰਨ ਵਿਖੇ ਬ੍ਰੀਲੀਐਂਟ ਓਵਰਸੀਜ਼ ਦੇ ਨਾਮ 'ਤੇ ਦਫ਼ਤਰ ਖੁੱਲ੍ਹਾ ਹੈ ਜੋ ਕਿ ਵਿਦੇਸ਼ ਭੇਜਣ ਦਾ ਕੰਮ ਕਰਦੇ ਹਨ। ਉਸ ਨੇ ਆਪਣੀ ਲੜਕੀ ਸਿਮਰਜੀਤ ਕੌਰ ਨੂੰ ਕੈਨੇਡਾ ਭੇਜਣ ਸਬੰਧੀ ਬ੍ਰੀਲੀਐਂਟ ਓਵਰਸੀਜ਼ ਦੇ ਦਫਤਰ ਵਿਚ ਪਹੁੰਚ ਕੀਤੀ ਜਿੱਥੇ ਟ੍ਰੈਵਲ ਏਜੰਟ ਸੁਰਜੀਤ ਬਾਵਾ, ਮਹਿੰਦਰਪਾਲ ਬਾਵਾ, ਅਨੂ ਬਾਵਾ, ਪੰਕਜ ਖੋਖਰ, ਜੈ ਬੀਰ ਸਿੰਘ, ਲਵਜੀਤ ਸਿੰਘ, ਅਸ਼ੀਸ਼ ਗਿੱਲ, ਮੈਡਮ ਗੁਰਪ੍ਰੀਤ ਕੌਰ, ਮੈਡਮ ਹਰਮਨ ਕੌਰ ਨੇ ਉਨ੍ਹਾਂ ਨੂੰ ਸਬਜ਼ਬਾਗ ਵਿਖਾ ਕੇ ਉਨ੍ਹਾਂ ਕੋਲੋਂ 9 ਲੱਖ 50 ਹਜ਼ਾਰ ਰੁਪਏ ਵੱਖ ਵੱਖ ਤਰੀਕਾਂ ਨੂੰ ਵਸੂਲ ਕਰ ਲਏ। ਪਰ ਬਾਅਦ ਵਿਚ ਉਸ ਦੀ ਲੜਕੀ ਨੂੰ ਕੈਨੇਡਾ ਨਹੀਂ ਭੇਜਿਆ। ਜਦ ਉਸ ਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਉਕਤ ਵਿਅਕਤੀ ਟਾਲ ਮਟੋਲ ਕਰਦੇ ਰਹੇ ਅਤੇ ਫਿਰ ਆਪਣਾ ਦਫਤਰ ਬੰਦ ਕਰਕੇ ਭੱਜ ਗਏ। ਜਿਸ ਦੀ ਸ਼ਿਕਾਇਤ ਉਸ ਨੇ ਪੁਲਸ ਨੂੰ ਕਰ ਦਿੱਤੀ। ਇਸ ਸਬੰਧੀ ਏ.ਐੱਸ.ਆਈ. ਮੇਜਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਡੀ.ਐੱਸ.ਪੀ. (ਸਥਾਨਕ) ਤਰਨਤਾਰਨ ਵੱਲੋਂ ਕਰਨ ਉਪਰੰਤ ਟ੍ਰੈਵਲ ਏਜੰਟ ਸੁਰਜੀਤ ਬਾਵਾ, ਮਹਿੰਦਰਪਾਲ ਬਾਵਾ ਪੁੱਤਰਾਨ ਹਰਜਿੰਦਰ ਬਾਵਾ, ਅਨੂ ਬਾਵਾ ਪਤਨੀ ਸੁਰਜੀਤ ਬਾਵਾ ਵਾਸੀਆਨ ਸੁਲਤਾਨਵਿੰਡ ਰੋਡ ਅੰਮ੍ਰਿਤਸਰ, ਪੰਕਜ ਖੋਖਰ ਵਾਸੀ ਬਾਬਾ ਬੁੱਢਾ ਸਾਹਿਬ ਐਵੀਨਿਊ ਅੰਮ੍ਰਿਤਸਰ, ਜੈ ਬੀਰ ਸਿੰਘ, ਲਵਜੀਤ ਸਿੰਘ ਪੁੱਤਰ ਝਿਰਮਲ ਸਿੰਘ ਵਾਸੀ ਸੰਧੂ ਕਲੋਨੀ ਅੰਮ੍ਰਿਤਸਰ, ਅਸ਼ੀਸ਼ ਗਿੱਲ ਪੁੱਤਰ ਐਨਸ਼ਨ ਗਿੱਲ ਵਾਸੀ ਸਨੱਈਆ ਜ਼ਿਲ੍ਹਾ ਗੁਰਦਾਸਪੁਰ, ਮੈਡਮ ਗੁਰਪ੍ਰੀਤ ਕੌਰ ਅਤੇ ਮੈਡਮ ਹਰਮਨ ਕੌਰ ਖਿਲਾਫ ਮੁਕੱਦਮਾ ਨੰਬਰ 325 ਧਾਰਾ 420/120ਬੀ-ਆਈ.ਪੀ.ਸੀ . ਪੰਜਾਬ ਪ੍ਰਵੇਸ਼ਨ ਆਫ ਹਿਊਮਨ ਸਮਗਲਿੰਗ ਐਕਟ 2012 ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਭਾਰੀ ਠੰਡ ਦੇ ਬਾਵਜੂਦ 48ਵੇਂ ਦਿਨ 1301 ਸ਼ਰਧਾਲੂਆਂ ਨੇ ਕੀਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ
NEXT STORY