ਅੰਮ੍ਰਿਤਸਰ (ਜ.ਬ)- ਕੌਮੀ ਹਲਾਤਾਂ ਤੋਂ ਚਿੰਤਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਕੌਮ ਦੀ ਤ੍ਰਾਸਦੀ ਇਹ ਬਣ ਚੁੱਕੀ ਹੈ ਕਿ ਸਾਡੇ ਕੋਲ ਕੌਮੀ ਭਵਿੱਖ ਤਹਿ ਕਰਨ ਲਈ ਕੋਈ ਨੀਤੀਗਤ ਪ੍ਰੋਗਰਾਮ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਖ ਨੌਜਵਾਨਾਂ ਨੂੰ ਦਿਸ਼ਾ ਦੇਣ ਲਈ ਧਾਰਮਿਕ, ਰਾਜਨੀਤਕਾਂ ਅਤੇ ਸਮਾਜਿਕ ਆਗੂਆਂ ਕੋਲ ਕੋਈ ਅਜਿਹਾ ਪ੍ਰੋਗਰਾਮ ਨਹੀਂ ਹੈ, ਜਿਸ ਤੋਂ ਸੇਧ ਲੈ ਕੇ ਭਵਿੱਖ ਦੀਆਂ ਮੰਜ਼ਿੰਲਾਂ ਤਹਿ ਕੀਤੀਆਂ ਜਾ ਸਕਦੀਆਂ ਹੋਣ। ਸਿੱਖ ਨੌਜਵਾਨ 12 ਜਮਾਤਾਂ ਕਰ ਕੇ ਵਿਦੇਸ਼ ਜਾਣ ਲਈ ਕਾਹਲਾ ਹੈ। ਜਦਕਿ ਸਿੱਖ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਅਜਿਹੇ ਟ੍ਰੇਨਿੰਗ ਸੈਂਟਰ ਖੋਲ੍ਹੇ ਜਾਣ ਜਿਥੇ ਨੌਜਵਾਨਾਂ ਨੂੰ ਆਈ. ਪੀ. ਐੱਸ., ਪੀ. ਸੀ. ਐੱਸ., ਆਈ. ਆਰ. ਐੱਸ. ਜਾਂ ਅਜਿਹੇ ਹੋਰ ਕੋਰਸਾਂ ਲਈ ਤਿਆਰ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ਕੋਵਿਡ ਖਿਲਾਫ਼ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਛੇਤੀ ਜਿੱਤਾਂਗੇ ਜੰਗ : ਚੁੱਘ
ਜਥੇਦਾਰ ਨੇ ਕਿਹਾ ਕਿ ਦੇਸ਼ ਵਿਦੇਸ਼ ਵਿਚ ਅੱਜ ਦੇ ਨੌਜਵਾਨ ਗੁਰਦੁਅਾਰਾ ਸਿਆਸਤ ਤਕ ਹੀ ਖੁਦ ਨੂੰ ਸੀਮਤ ਰੱਖ ਕੇ ਖੁਸ਼ ਹਨ ਜਦਕਿ ਚਾਹੀਦਾ ਤਾਂ ਇਹ ਹੈ ਕਿ ਸੂਬੇ ਤੇ ਕੇਂਦਰ ਦੀ ਸਿਆਸਤ ਵਿਚ ਪਡ਼੍ਹੇ ਲਿਖੇ, ਸੂਝਵਾਨ ਤੇ ਅਗਾਂਹਵਧੂ ਸੋਚ ਰੱਖਣ ਵਾਲੇ ਲੋਕ ਸਰਗਰਮੀ ਨਾਲ ਹਿੱਸਾ ਲੈਣ। ਉਨ੍ਹਾਂ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਤੋਂ ਕੁਝ ਸਾਲ ਪਹਿਲਾਂ ਜ਼ਿਆਦਾਤਰ ਰਾਜਾਂ ਵਿਚ ਇਕ ਜਾਂ ਦੋ ਸਿੱਖ ਡਿਪਟੀ ਕਮਿਸ਼ਨਰ ਜਾ ਹੋਰ ਪ੍ਰਸ਼ਾਸਨਿਕ ਅਧਿਕਾਰੀ ਨਜ਼ਰ ਆ ਜਾਂਦੇ ਸਨ ਪਰ ਹੁਣ ਰੁਝਾਨ ਇਹ ਬਣ ਗਿਆ ਹੈ ਕਿ ਪੰਜਾਬ ਵਿਚ ਵੀ ਇਹ ਕਮੀ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ : ਕੋਵਿਡ ਮਹਾਮਾਰੀ ਨੂੰ ਹਲਕੇ ਢੰਗ ਨਾਲ ਲੈਣਾ ਅਜੇ ਵੀ ਭਾਰੀ ਭੁੱਲ ਹੋਵੇਗੀ : ਅਮਰਿੰਦਰ
ਉਨ੍ਹਾਂ ਸਿੱਖ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਭਵਿੱਖ ਦੀਆਂ ਚੁਣੋਤੀਆਂ ਲਈ ਖੁਦ ਨੂੰ ਤਿਆਰ ਕਰ ਕੇ ਸਮੇਂ ਦੇ ਹਾਣੀ ਬਣੋ ਤਾਂ ਕਿ ਵਿਦੇਸ਼ ਵਿਚ ਵੀ ਲੋਕ ਸਿੱਖਾਂ ਦੀ ਲਿਆਕਤ ਦਾ ਲੋਹਾ ਮੰਨਣ। ਉਨ੍ਹਾਂ ਕਿਹਾ ਕਿ ਦੇਸ਼ ਵਿਦੇਸ਼ ਵਿਚ ਵਸਦੇ ਧਨਾਡ ਸਿੱਖ ਅੱਗੇ ਆਉਣ ਤੇ ਨੌਜਵਾਨਾਂ ਨੂੰ ਸੇਧ ਦੇਣ।
ਦਮਦਮੀ ਟਕਸਾਲ ਦੇ ਮੁਖੀ ਭਾਈ ਹਰਨਾਮ ਸਿੰਘ ਧੁੰਮਾ ਨੇ ਜਸਬੀਰ ਡਿੰਪਾ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ
NEXT STORY