ਦੌਰਾਂਗਲਾ (ਨੰਦਾ)- ਸਾਡੇ ਪੰਜਾਬ ਦੀ ਕਿਸਾਨੀ ਦੀ ਇਹ ਵੱਡੀ ਤਰਾਸਦੀ ਰਹੀ ਹੈ ਕਿ ਫ਼ਸਲਾਂ ਦਾ ਸਹੀ ਮੁੱਲ ਨਾ ਮਿਲਣ ਕਰਕੇ ਕਿਸਾਨ ਕਦੇ ਆਪਣੀ ਫਸਲ ਸੜਕਾਂ 'ਤੇ ਸੁੱਟਣ ਲਈ ਮਜ਼ਬੂਰ ਹੋ ਜਾਂਦਾ ਹੈ ਤੇ ਕਦੇ ਪੱਕ ਕੇ ਤਿਆਰ ਹੋਈ ਫ਼ਸਲ ਨੂੰ ਵਾਹੁਣ ਲਈ ਅੱਕ ਚੱਬਦਾ ਹੈ, ਜਿਸ ਕਰਕੇ ਕਿਸਾਨ ਖੁਦਕੁਸ਼ੀਆਂ ਦੇ ਰਾਹ ਚੱਲਣ ਲਈ ਬੇਵੱਸ ਹੋ ਜਾਂਦਾ ਹੈ। ਅਜਿਹੀ ਹੀ ਮਾਰ ਹੁਣ ਕੜਕੇ ਦੀ ਠੰਡ ਪੈਣ ਕਾਰਨ ਤੇ ਬੀਤੇ ਦਿਨੀਂ ਹੋਈ ਬਾਰੀਸ਼ ਕਾਰਨ ਗੋਭੀ ਦੀ ਫਸਲ ਨੂੰ ਘੱਟ ਭਾਅ ਹੋਣ ਦੀ ਮਾਰ ਪੈ ਰਹੀ ਹੈ। ਦੇਖਿਆ ਜਾਵੇ ਤਾਂ ਸਰਦੀ ਸ਼ੁਰੂ ਹੁੰਦੇ ਹੀ ਗੋਭੀ ਦੇ ਭਾਅ ਆਸਮਾਨ ਨੂੰ ਛੋਹ ਰਹੇ ਸੀ ਪਰ ਹੁਣ ਬਾਰੀਸ਼ ਨੇ ਗੋਭੀ ਦਾ ਭਾਅ ਘੱਟਾ ਦਿੱਤਾ ਹੈ ਜਿਸ ਕਾਰਨ ਗੋਭੀ ਦੀ ਬੇਕਦਰੀ ਹੋ ਗਈ ਹੈ ਅਤੇ ਭਾਅ ਘੱਟ ਹੋਣ ਕਰਕੇ ਕਿਸਾਨ ਗੋਭੀ ਦੀ ਫ਼ਸਲ ਵਾਹੁਣ ਲਈ ਮਜ਼ਬੂਰ ਹੋ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਐਨਕਾਊਂਟਰ, ਪੁਲਸ ਤੇ ਗੈਂਗਸਟਰ ਵਿਚਾਲੇ ਚੱਲੀਆਂ ਤਾਬੜਤੋੜ ਗੋਲੀਆਂ
ਪਿਛਲੇ ਦਿਨਾਂ ਦੌਰਾਨ ਜਿੱਥੇ ਬੇਮੌਸਮੀ ਗੋਭੀ ਦਾ ਭਾਅ ਅਸਮਾਨੀ ਹੋਣ ਕਾਰਨ ਗੋਭੀ ਦੇ ਕਾਸ਼ਤਕਾਰਾਂ ਵੱਲੋਂ ਗੋਭੀ ਵੇਚ ਕੇ ਕਮਾਈਆਂ ਕੀਤੀਆਂ ਸਨ, ਉੱਥੇ ਹੁਣ ਮੌਸਮੀ ਗੋਭੀ ਦੇ ਭਾਅ 'ਚ ਆਈ ਗਿਰਾਵਟ ਕਾਰਨ ਗੋਭੀ ਦੀ ਮੰਡੀਆਂ ਵਿੱਚ ਬੇਕਦਰੀ ਹੋ ਰਹੀ ਹੈ, ਜਿਸ ਕਾਰਨ ਸਰਹੱਦੀ ਇਲਾਕੇ ਦੌਰਾਂਗਲਾ ਦੇ ਕਈ ਪਿੰਡਾਂ ਦੇ ਗੋਭੀ ਦੇ ਕਾਸ਼ਤਕਾਰ ਖੁਦ ਬਾਜ਼ਾਰਾਂ ਵਿੱਚ ਸਿੱਧੇ ਤੌਰ 'ਤੇ ਗੋਭੀ ਵੇਚਣ ਨੂੰ ਮਜ਼ਬੂਰ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਹੋਇਆ ਬਲਾਕ ਦੌਰਾਂਗਲਾ ਦੇ ਖੇਤਰ ਨੌਜਵਾਨ ਕਿਸਾਨ ਆਪਣੇ ਟਰੈਕਟਰ ਰਾਹੀਂ ਗੋਭੀ ਡੇਢ ਕਿਲੋ 20 ਰੁਪਏ ਦਾ ਹੋਕਾ ਦੇ ਕੇ ਵੇਚ ਰਹੇ ਹਨ। ਗੋਭੀ ਕਾਸ਼ਤਕਾਰ ਪਾਲੀ ਵਾਸੀ ਹੇਮਰਾਜ ਪੁਰ ਨੇ ਦੱਸਿਆ ਕਿ ਪਿਛਲੇ ਸਮੇਂ ਵਿੱਚ ਗੋਭੀ 35 ਤੋਂ 40 ਰੁਪਏ ਵੇਚੀ ਗਈ ਸੀ ਪਰ ਅੱਜ ਇਸ ਦੇ ਭਾਅ ਡਿੱਗਣ ਨਾਲ ਬੇਕਦਰੀ ਹੋ ਰਹੀ ਹੈ। ਜੇਕਰ ਗੋਭੀ ਦੀ ਫਸਲ ਨਾਲ ਅਜਿਹਾ ਹੋ ਰਿਹਾ ਹੈ ਤਾਂ ਇਸ ਤੋਂ ਜਾਪਦਾ ਹੈ ਕਿ ਬਾਕੀ ਦੀਆਂ ਫਸਲਾਂ ਵੀ ਖ਼ਤਰੇ 'ਚ ਹਨ।
ਇਹ ਵੀ ਪੜ੍ਹੋ- ਵਿਆਹ ਦਾ ਝਾਂਸਾ ਦੇ ਵਿਦਿਆਰਥਣ ਨਾਲ ਟੱਪੀਆਂ ਹੱਦਾਂ, ਹੋਟਲ ਆਉਣ ਤੋਂ ਇਨਕਾਰ ਕੀਤਾ ਤਾਂ ਵੀਡੀਓ...
ਉਹਨਾਂ ਦੱਸਿਆ ਕਿ ਜਿੱਥੇ ਮੰਡੀਆਂ 'ਚ ਤਿੰਨ ਚਾਰ ਰੁਪਏ ਕਿੱਲੋ ਖਰੀਦੀ ਗੋਭੀ ਦੁਕਾਨਦਾਰਾਂ ਵੱਲੋਂ 20 ਰੁਪਏ ਕਿੱਲੋ ਵੇਚੀ ਜਾ ਰਹੀ ਹੈ, ਉੱਥੇ ਉਨ੍ਹਾਂ ਵੱਲੋਂ ਤਾਜ਼ੀ ਗੋਭੀ ਵੀ ਰੁਪਏ ਦੀ ਡੇਢ ਤੋਂ ਪੌਣੇ ਦੋ ਕਿੱਲੋ ਵੇਚੀ ਜਾ ਰਹੀ ਹੈ, ਜਿਸ ਨੂੰ ਲੋਕ ਹੱਥੋਂ-ਹੱਥੀਂ ਖਰੀਦ ਰਹੇ ਹਨ। ਕਿਸਾਨ ਅਮਨਦੀਪ ਨੇ ਦੱਸਿਆ ਕਿ ਗੋਭੀ ਦੀ ਬਿਜਾਈ ਦੌਰਾਨ 80 ਪੈਸੇ ਪ੍ਰਤੀ ਬੂਟਾ ਖਰੀਦਣਾ ਉਪਰੰਤ 18000 ਦੀ ਪ੍ਰਤੀ ਕਿੱਲੇ ਵਿੱਚ ਗੋਭੀ ਦੀ ਪਨੀਰੀ, 6000 ਰੁਪਏ ਦੀ ਯੂਰੀਆ ਅਤੇ ਡਾਇਆ ਖਾਦ, 4000 ਰੁਪਏ ਵਹਾਈ ਅਤੇ ਮਜ਼ਦੂਰਾਂ ਤੋਂ ਵੱਖ-ਵੱਖ ਸਮਿਆਂ 'ਤੇ ਗੋਡਾਈ ਤੇ 6000 ਰੁਪਏ ਮਿਹਨਤ ਸਮੇਤ ਪ੍ਰਤੀ ਏਕੜ ਵਿੱਚ 34000 ਖਰਚਾ ਆਇਆ ਸੀ।
ਇਹ ਵੀ ਪੜ੍ਹੋ- ਪੰਜਾਬੀਆਂ ਦੀਆਂ ਲੱਗੀਆਂ ਮੌਜਾਂ, ਭਲਕੇ ਇਸ ਜ਼ਿਲ੍ਹੇ ਦੇ ਸਾਰੇ ਰੂਟਾਂ 'ਤੇ ਸ਼ੁਰੂ ਹੋ ਜਾਣਗੀਆਂ ਸਰਕਾਰੀ ਬੱਸਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਮੁੰਡੇ ਨੂੰ ਮਿੰਟਾਂ-ਸਕਿੰਟਾਂ 'ਚ ਆਈ ਮੌਤ, ਕੰਬ ਗਏ ਦੇਖਣ ਵਾਲੇ, ਨਹੀਂ ਦੇਖੀ ਜਾਂਦੀ CCTV (ਵੀਡੀਓ)
NEXT STORY