ਗੁਰਦਾਸਪੁਰ (ਜੀਤ ਮਠਾਰੂ,ਵਿਨੋਦ)- ਥਾਣਾ ਸਦਰ ਦੀ ਪੁਲਸ ਨੇ ਦਸਤੀ ਹਥਿਆਰਾਂ ਨਾਲ ਸੱਟਾਂ ਮਾਰ ਕੇ ਦੋ ਔਰਤਾਂ ਜ਼ਖ਼ਮੀ ਕਰਨ ਦੇ ਦੋਸ਼ਾਂ ਹੇਠ ਛੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਨੀਲਮ ਕੌਰ ਨੇ ਦੱਸਿਆ ਹੈ ਕਿ ਉਸਦੀ 3 ਕਨਾਲ 7 ਮਰਲੇ ਜ਼ਮੀਨ ਬਾ-ਹੱਦ ਰਕਬਾ ਪਿੰਡ ਆਲੇਚੱਕ ਵਿਚ ਹੈ ਅਤੇ ਸੜਕ ਦੇ ਕਿਨਾਰੇ ਨਾਲ ਲੱਗਦੀ ਹੈ। ਇਸ ਜ਼ਮੀਨ ਦਾ ਕੁਝ ਹਿੱਸਾ ਹਰਪਾਲ ਸਿੰਘ ਵੱਲੋਂ ਕਬਜ਼ਾ ਕੀਤਾ ਹੋਇਆ ਹੈ, ਜਿਸਦਾ ਨੀਲਮ ਕੌਰ ਵੱਲੋਂ ਤਕਸੀਮ ਦਾ ਦਾਅਵਾ ਕੀਤਾ ਹੋਇਆ ਹੈ।
ਇਹ ਵੀ ਪੜ੍ਹੋ- ਵਿਦਿਆਰਥੀਆਂ ਦੇ ਬਸਤੇ 'ਚ ਪੁੱਜੀ ਸ਼ਰਾਬ, DEO ਦਾ ਹੁਕਮ- ਬੈਗ ਤੇ ਬੋਤਲਾਂ ਕਰੋ ਚੈੱਕ
ਨੀਲਮ ਕੌਰ ਇਸ ਜ਼ਮੀਨ ਵਿਚ ਸਬਜ਼ੀ ਦੀ ਖ਼ੇਤੀ ਕਰਦੇ ਹਨ ਅਤੇ ਸੜਕ ਦੇ ਕਿਨਾਰੇ ਫੜੀ ਲਗਾ ਕੇ ਸਬਜ਼ੀ ਵੇਚਦੇ ਹਨ ਕਿ 28 ਜਨਵਰੀ ਨੂੰ ਉਹ ਫੜੀ (ਦੁਕਾਨ) ਲਗਾਉਣ ਲਈ ਜਗ੍ਹਾ ਦੀ ਸਫ਼ਾਈ ਕਰ ਰਹੇ ਸੀ ਕਿ ਦੁਪਹਿਰ ਕਰੀਬ 12.30 ਵਜੇ ਟਿੰਕੂ, ਕੁਲਦੀਪ ਸਿੰਘ, ਗੁਰਪਾਲ ਸਿੰਘ, ਹਰਪਾਲ ਸਿੰਘ, ਨਿੱਕਾ ਅਤੇ ਅੰਗਰੇਜ ਸਿੰਘ ਨੇ ਦਸਤੀ ਕਹੀ ਅਤੇ ਡੰਡੇ ਨਾਲ ਸੱਟਾਂ ਮਾਰ ਕੇ ਨੀਲਮ ਕੌਰ ਨੂੰ ਜ਼ਖ਼ਮੀ ਕਰ ਦਿੱਤਾ ਜਦੋਂ ਉਸਦੀ ਸੱਸ ਗੁਰਮੀਤ ਕੌਰ ਉਸ ਨੂੰ ਛੁਡਾਉਣ ਲਈ ਅੱਗੇ ਹੋਈ ਤਾਂ ਉਕਤ ਵਿਅਕਤੀਆਂ ਨੇ ਉਸਨੂੰ ਵੀ ਸੱਟਾਂ ਮਾਰ ਕੇ ਜ਼ਖ਼ਮੀ ਕਰ ਦਿੱਤਾ। ਨੀਲਮ ਕੌਰ ਅਤੇ ਉਸਦੀ ਸੱਸ ਸਿਵਲ ਹਸਪਾਲ ਵਿਖੇ ਜ਼ੇਰੇ ਇਲਾਜ ਹਨ। ਪੁਲਸ ਨੇ ਨੀਲਮ ਕੌਰ ਦੀ ਸ਼ਿਕਾਇਤ ਦੇ ਆਧਾਰ ’ਤੇ ਉਕਤ ਛੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ- ਗੱਡੀ ਨਾਲ ਬੰਦ ਕੀਤਾ ਸੀ ਨਵੀਂ ਬਣ ਰਹੀ ਗਲੀ ਦਾ ਰਸਤਾ, ਤੈਸ਼ 'ਚ ਆਏ ਨੌਜਵਾਨਾਂ ਨੇ ਦਾਗੇ ਫ਼ਾਇਰ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਰੋਡਵੇਜ਼ ਸਟਾਫ਼ ਦੀ ਭਾਰੀ ਕਮੀ ਨਾਲ ਜੂਝ ਰਿਹੈ ਤਰਨਤਾਰਨ ਜ਼ਿਲ੍ਹੇ ਦੇ ਟਰਾਂਸਪੋਰਟ ਮੰਤਰੀ ਭੁੱਲਰ ਦਾ ਡਿਪੂ
NEXT STORY