ਬਟਾਲਾ (ਸਾਹਿਲ)-ਅਣਪਛਾਤੇ ਵਿਅਕਤੀ ਵੱਲੋਂ ਘਰ ’ਚੋਂ ਗਹਿਣੇ, ਰਿਵਾਲਵਰ ਅਤੇ ਮੋਬਾਈਲ ਫੋਨ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਸ ਥਾਣਾ ਕਾਦੀਆਂ ਵਿਖੇ ਦਰਜ ਕਰਵਾਏ ਬਿਆਨ ਵਿਚ ਸੁਖਰਾਜ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਚੀਮਾਂ ਨੇ ਦੱਸਿਆ ਕਿ ਉਹ ਮਹਿਕਮਾ ਆਰਮੀ ’ਚੋਂ ਰਿਟਾਇਰ ਹੈ।
ਇਹ ਵੀ ਪੜ੍ਹੋ- ਭਣੇਵੀਂ ਨਾਲ ਮਾਮੇ ਨੇ ਕਈ ਵਾਰ ਟੱਪੀਆਂ ਬੇਸ਼ਰਮੀ ਦੀਆਂ ਹੱਦਾ, ਜਦੋਂ ਹੋਈ ਗਰਭਵਤੀ ਤਾਂ ਕਰ 'ਤਾ ਵੱਡਾ ਕਾਂਡ
ਬੀਤੀ 10 ਅਗਸਤ ਨੂੰ ਸ਼ਾਮ ਸਵਾ 6 ਵਜੇ ਦੇ ਕਰੀਬ ਉਹ ਤੇ ਉਸਦੀ ਪਤਨੀ ਆਪਣੇ ਘਰ ਨੂੰ ਤਾਲੇ ਲਗਾ ਕੇ ਆਪਣੀ ਭੇਣ ਕਸ਼ਮੀਰ ਕੌਰ ਪਤਨੀ ਗੁਰਮੀਤ ਸਿੰਘ ਵਾਸੀ ਪਿੰਡ ਮਸਾਣੀਆਂ ਨੂੰ ਮਿਲਣ ਲਈ ਚਲੇ ਗਏ ਅਤੇ ਰਾਤ ਭੈਣ ਕੋਲ ਠਹਿਰਣ ਉਪਰੰਤ ਅਗਲੇ ਦਿਨ ਦੁਪਹਿਰ ਡੇਢ ਵਜੇ ਆਪਣੇ ਘਰ ਪਿੰਡ ਚੀਮਾਂ ਵਿਖੇ ਵਾਪਸ ਆਏ ਅਤੇ ਘਰ ਦਾ ਮੇਨ ਗੇਟ ਖੋਲ੍ਹ ਕੇ ਅੰਦਰ ਦਾਖਲ ਹੋਏ ਤਾਂ ਦੇਖਿਆ ਕਿ ਅੰਦਰ ਸਾਮਾਨ ਖਿਲਰਿਆ ਪਿਆ ਹੈ ਅਤੇ ਕੋਈ ਅਣਪਛਾਤਾ ਵਿਅਕਤੀ ਘਰ ਦੀ ਮਾਉਂਟੀ ਦੀ ਖਿੜਕੀ ਖੋਲ੍ਹ ਕੇ ਅੰਦਰ ਆਇਆ ਅਤੇ ਵੱਖ-ਵੱਖ ਕਮਰਿਆਂ ਵਿਚ ਰੱਖੀਆਂ ਲੋਹੇ ਦੀਆਂ ਅਲਮਾਰੀਆਂ ਖੋਲ੍ਹ ਕੇ ਉਨ੍ਹਾਂ ’ਚੋਂ 3 ਸੋਨੇ ਦੀਆਂ ਮਰਦਾਨਾ ਮੁੰਦਰੀਆਂ, 2 ਸੋਨੇ ਦੀਆਂ ਲੇਡੀਜ਼ ਮੁੰਦਰੀਆਂ, ਇਕ ਜੋੜਾ ਲੇਡੀਜ਼ ਸੋਨਾ ਟਾਪਸ, ਇਕ ਮੋਬਾਈਲ ਫੋਨ ਓਪੋ-53 ਐੱਸ ਬਿਨਾਂ ਸਿਮ ਅਤੇ ਇਕ ਲਾਇਸੈਂਸੀ ਰਿਵਾਲਵਰ 32 ਬੋਰ ਜਿਸ 6 ਰੌਂਦ ਲੋਡ ਕੀਤੇ ਹੋਏ ਸਨ, ਬੀਤੀ 10/11 ਅਗਸਤ ਦੀ ਦਰਮਿਆਨੀ ਰਾਤ ਨੂੰ ਚੋਰੀ ਕਰ ਕੇ ਲੈ ਜਾ ਚੁੱਕਾ ਸੀ। ਇਸ ਮਾਮਲੇ ਸਬੰਧੀ ਏ. ਐੱਸ. ਆਈ. ਮੰਗਲ ਸਿੰਘ ਨੇ ਕਾਰਵਾਈ ਕਰਦਿਆਂ ਅਣਪਛਾਤੇ ਵਿਅਕਤੀ ਖ਼ਿਲਾਫ਼ ਬਣਦੀਆਂ ਧਾਰਾਵਾਂ ਹੇਠ ਥਾਣਾ ਕਾਦੀਆਂ ਵਿਖੇ ਕੇਸ ਦਰਜ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਹੋਟਲ ਵਿਚ ਪੁਲਸ ਨੇ ਮਾਰਿਆ ਛਾਪਾ, ਇਤਰਾਜ਼ਯੋਗ ਹਾਲਤ 'ਚ ਫੜੇ ਮੁੰਡੇ-ਕੁੜੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਾਰਦਾਤ ਨੂੰ ਅੰਜਾਮ ਦੇਣ ਦੀ ਨੀਅਤ ਨਾਲ ਘੁੰਮ ਰਹੇ 4 ਨੌਜਵਾਨ ਗ੍ਰਿਫ਼ਤਾਰ
NEXT STORY