ਅੰਮ੍ਰਿਤਸਰ (ਬਿਊਰੋ)- ਭਾਰਤ ਅਤੇ ਪਾਕਿਸਤਾਨ ਵਿਚਾਲੇ ਰਿਸ਼ਤੇ ਠੀਕ ਹੋਣ, ਇਸ ਲਈ ਹਰੇਕ ਵਿਅਕਤੀ ਆਪਣੇ-ਆਪਣੇ ਢੰਗ ਨਾਲ ਕੋਸ਼ਿਸ਼ ਕਰ ਰਿਹਾ ਹੈ। ਉੱਥੇ ਹੀ ਪਾਕਿਸਤਾਨ ਤੋਂ 14 ਦੇ ਕਰੀਬ ਲੋਕ ਭਾਰਤ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਪਹੁੰਚੇ। ਇਨ੍ਹਾਂ ਵਿਚੋਂ ਇਕ ਔਰਤ ਜੋ ਕਿ ਗਰਭਵਤੀ ਸੀ। ਉਸ ਨੇ ਪਾਕਿਸਤਾਨ ਵਾਪਸ ਜਾਂਦੇ ਸਮੇਂ ਭਾਰਤ ਵਿਚ ਹੀ ਪੁੱਤਰ ਨੂੰ ਜਨਮ ਦਿੱਤਾ, ਪਰ ਬੱਚੇ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਦਾ ਇਲਾਜ ਹੋ ਰਿਹਾ ਸੀ। ਪਰਿਵਾਰਕ ਮੈਂਬਰਾਂ ਵੱਲੋਂ ਬੱਚੇ ਦਾ ਨਾਮ ਬਾਰਡਰ-2 ਰੱਖਿਆ ਗਿਆ ਸੀ। ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ।
ਇਹ ਵੀ ਪੜ੍ਹੋ- ਸਰਹੱਦ ਪਾਰ: ਡਾਂਸ ਕਰਦੀ ਕੁੜੀ ਦੀ ਵਾਇਰਲ ਵੀਡੀਓ ਵੇਖ ਭੜਕਿਆ ਪਿਓ, ਮਾਰ ਦਿੱਤੀ ਗੋਲ਼ੀ
ਡਾਕਟਰਾਂ ਦਾ ਕਹਿਣਾ ਸੀ ਕਿ ਔਰਤ ਦੇ ਪਹਿਲਾਂ ਵੀ ਆਪਰੇਸ਼ਨ ਹੋ ਚੁੱਕੇ ਸਨ। ਇਸ ਕਰਕੇ ਉਸ ਦਾ ਬੱਚਾ ਕਾਫ਼ੀ ਨਾਜ਼ੁਕ ਸੀ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। 'ਬਾਰਡਰ-2' ਦੇ ਪਰਿਵਾਰ ਵਾਲੇ ਭਾਰਤ ਦੇ ਡਾਕਟਰਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਨ, ਜਿਨ੍ਹਾਂ ਵੱਲੋਂ ਉਨ੍ਹਾਂ ਦੀ ਪਤਨੀ ਅਤੇ ਬੱਚੇ ਨੂੰ ਬਚਾਉਣ ਵਾਸਤੇ ਕਾਫ਼ੀ ਮੁਸ਼ੱਕਤ ਕਰਨੀ ਪਈ। ਪਰ ਅਫ਼ਸੋਸ ਹੈ ਕਿ ਉਨ੍ਹਾਂ ਦਾ ਬੱਚਾ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਜੋ ਪਰਮਾਤਮਾ ਨੂੰ ਮਨਜ਼ੂਰ ਹੈ, ਉਸ 'ਚ ਰਹਿਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ: ਮੁੰਡੇ ਦੇ ਵਿਆਹ 'ਤੇ ਲੱਗਾ ਸੀ ਡੀ. ਜੇ., ਭੰਗੜਾ ਪਾਉਂਦਿਆਂ ਹੋਇਆ ਤਕਰਾਰ, ਚੱਲੀ ਗੋਲ਼ੀ
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਪਾਕਿਸਤਾਨ ਤੋਂ 50 ਹਿੰਦੂਆਂ ਦਾ ਜੱਥਾ ਅਟਾਰੀ-ਵਾਹਗਾ ਸਰਹੱਦ ਰਾਹੀਂ ਜੈਪੁਰ ਲਈ ਭਾਰਤ ਆਇਆ ਸੀ।ਉਸ 'ਚ ਹੀ ਕੈਲਾਸ਼ ਦਾ ਪਰਿਵਾਰ ਸ਼ਾਮਲ ਸੀ। ਕੈਲਾਸ਼ ਦੀ ਨਾਲ ਉਸ ਦੀ ਪਤਨੀ ਡੇਲਾ ਬਾਈ ਅਤੇ ਮਾਂ ਸਰਮਿਤੀ ਮੀਰਾ ਸ਼ਾਮਲ ਸੀ। ਸਰਹੱਦ ਪਾਰ ਕਰਨ ਤੋਂ ਬਾਅਦ ਗਰਭਵਤੀ ਡੇਲਾ ਨੂੰ ਦਰਦ ਹੋਣ ਲੱਗਾ, ਜਿਸ 'ਤੇ ਉਥੇ ਮੌਜੂਦ ਸਟਾਫ਼ ਨੇ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ। ਇਸ ਤੋਂ ਬਾਅਦ ਉਸ ਦੀ ਨਾਰਮਲ ਡਿਲੀਵਰੀ ਹੋਈ ਸੀ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਈਮਾਨਦਾਰੀ ਦੀ ਮਿਸਾਲ: ਆਟੋ ਚਾਲਕ ਨੇ ਨਕਦੀ ਤੇ ਗਹਿਣੇ ਦਾ ਭਰਿਆ ਬੈਗ ਮਾਲਕ ਨੂੰ ਮੋੜਿਆ, ਕੀਤਾ ਸਨਮਾਨਤ
NEXT STORY