ਖਾਲੜਾ (ਭਾਟੀਆ)- ਜ਼ਿਲ੍ਹਾ ਤਰਨਤਾਰਨ ਅਧੀਨ ਪੈਂਦੇ ਪਿੰਡ ਵਾਂ ਤਾਰਾ ਸਿੰਘ ਤੋਂ ਆਂਚਲਪ੍ਰੀਤ ਪੁੱਤਰੀ ਸੁਰਿੰਦਰ ਸਿੰਘ ਵਾਸੀ ਵਾਂ ਨਾਮਕ ਕੁੜੀ ਜੋ ਕਿ ਦੀਪਕ ਕੁਮਾਰ ਪੁੱਤਰ ਰੌਸ਼ਨ ਲਾਲ ਮਨਚੰਦਾ ਵਾਸੀ ਮੱਲਾਂ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਨਾਲ ਵਿਆਹੀ ਹੋਈ ਹੈ। ਕੁੜੀ ਦੇ ਸਹੁਰੇ ਪਰਿਵਾਰ ਵਲੋਂ ਦਹੇਜ ’ਚ ਬਰੀਜ਼ਾ ਕਾਰ ਦੀ ਮੰਗ ਨੂੰ ਲੈ ਕੇ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਖਾਲੜਾ ਦੀ ਪੁਲਸ ਵਲੋਂ ਪੀੜਤ ਕੁੜੀ ਆਂਚਲਪ੍ਰੀਤ ਦੀ ਮੈਡੀਕਲ ਜਾਂਚ ਕਰਵਾਉਣ ਮਗਰੋਂ ਉਸ ਦੇ ਪਤੀ ਦੀਪਕ ਕੁਮਾਰ, ਸਹੁਰੇ ਰੌਸ਼ਨ ਲਾਲ ਮਨਚੰਦਾ ਅਤੇ ਸੱਸ ਸੀਮਾ ਰਾਣੀ ਖ਼ਿਲਾਫ਼ ਪਰਚਾ ਦਰਜ ਕਰ ਦਿੱਤਾ ਗਿਆ ਹੈ ।
ਇਹ ਵੀ ਪੜ੍ਹੋ- ਸਕਾਲਰਸ਼ਿਪ ਲੈਣ ਵਾਲੇ ਵਿਦਿਆਰਥੀ ਹੋਏ ਮਾਲਾਮਾਲ, ਗ਼ਲਤੀ ਪਤਾ ਚੱਲਦਿਆਂ ਵਿਭਾਗ ਨੇ ਦਿੱਤੇ ਸਖ਼ਤ ਹੁਕਮ
ਪੁਲਸ ਨੂੰ ਦਿੱਤੀ ਦਰਖਾਸਤ ’ਚ ਪੀੜਤ ਕੁੜੀ ਆਂਚਲਪ੍ਰੀਤ ਪੁੱਤਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ 4 ਸਾਲ ਪਹਿਲਾਂ ਉਸ ਦਾ ਵਿਆਹ ਦੀਪਕ ਕੁਮਾਰ ਪੁੱਤਰ ਰੌਸ਼ਨ ਲਾਲ ਮਨਚੰਦਾ ਵਾਸੀ ਮੱਲਾਂ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਨਾਲ ਹੋਇਆ ਸੀ। ਆਂਚਲਪ੍ਰੀਤ ਨੇ ਦੱਸਿਆ ਕਿ ਵਿਆਹ ਤੋਂ ਕੁਝ ਦਿਨ ਬਾਅਦ ਹੀ ਉਸਦੇ ਪਤੀ, ਸਹੁਰੇ ਤੇ ਸੱਸ ਨੇ ਦਾਜ ਖਾਤਰ ਉਸਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪੀੜਤ ਕੁੜੀ ਨੇ ਦੱਸਿਆ ਕਿ ਉਸਦੇ ਪਿਤਾ ਨੇ 8-10 ਵਾਰ ਪੰਚਾਇਤ ਦੀ ਹਾਜ਼ਰੀ ’ਚ ਉਸ ਦੇ ਸਹੁਰੇ ਪਰਿਵਾਰ ਨੂੰ ਸਮਝਾਇਆ ਸੀ, ਪਰ ਉਹ ਨਹੀਂ ਸਮਝੇ।
ਇਹ ਵੀ ਪੜ੍ਹੋ- ਗੁਰਦਾਸਪੁਰ ਦੀ ਵਾਇਰਲ ਵੀਡੀਓ ਦੀ ਸੱਚਾਈ ਆਈ ਸਾਹਮਣੇ, ਪਤੀ ਦੀ ਕਰਤੂਤ ਜਾਣ ਕੰਬ ਜਾਵੇਗੀ ਰੂਹ
ਆਂਚਲਪ੍ਰੀਤ ਨੇ ਦੱਸਿਆ ਕਿ ਮਿਤੀ 24 ਸਤੰਬਰ ਵਕਤ ਕਰੀਬ 3.30 ਵਜੇ ਨੂੰ ਜਦੋਂ ਉਹ ਰਸੋਈ ਵਿਚ ਕੰਮ ਕਰ ਰਹੀ ਸੀ ਤਾਂ ਉਸਦੇ ਸਹੁਰੇ ਪਰਿਵਾਰ ਨੇ ਦਾਜ ਵਿਚ ਕਾਰ ਨੂੰ ਲੈ ਕੇ ਆਉਣ ਲਈ ਉਸ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਝਗੜੇ ਦੌਰਾਨ ਉਸਦੇ ਪਤੀ, ਸੱਸ ਅਤੇ ਸਹੁਰੇ ਨੇ ਰਲ ਕੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਉਸਨੇ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਸਾਰੀ ਕਹਾਣੀ ਦੱਸੀ। ਇਸ ਤੋਂ ਬਾਅਦ ਪੇਕਾ ਪਰਿਵਾਰ ਨੇ ਥਾਣਾ ਮੱਲਾਂਵਾਲਾ ਨਾਲ ਸਪੰਰਕ ਕਰ ਕੇ ਥਾਣਾ ਮੱਲਾਂਵਾਲਾ ਦੀ ਹਾਜ਼ਰੀ ਵਿਚ ਕੁੜੀ ਨੂੰ ਸਹੁਰੇ ਪਰਿਵਾਰ ਤੋਂ ਲੈ ਆਏ। ਦੱਸਣਯੋਗ ਹੈ ਕਿ ਖਾਲੜਾ ਪੁਲਸ ਨੇ ਪੀੜਤ ਕੁੜੀ ਦੀ ਮੈਡੀਕਲ ਜਾਂਚ ਕਰਵਾਉਣ ਮਗਰੋਂ ਉਸਦੇ ਪਤੀ, ਸਹੁਰੇ ਅਤੇ ਸੱਸ ਖ਼ਿਲਾਫ਼ ਕੇਸ ਦਰਜ ਕੀਤਾ ਹੈ ।
ਇਹ ਵੀ ਪੜ੍ਹੋ- CM ਭਗਵੰਤ ਮਾਨ ਨੇ ਅਮਿਤ ਸ਼ਾਹ ਸਾਹਮਣੇ SYL ਸਣੇ ਚੁੱਕੇ ਪੰਜਾਬ ਦੇ ਵੱਡੇ ਮੁੱਦੇ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਕਾਲਰਸ਼ਿਪ ਲੈਣ ਵਾਲੇ ਵਿਦਿਆਰਥੀ ਹੋਏ ਮਾਲਾਮਾਲ, ਗ਼ਲਤੀ ਪਤਾ ਚੱਲਦਿਆਂ ਵਿਭਾਗ ਨੇ ਦਿੱਤੇ ਸਖ਼ਤ ਹੁਕਮ
NEXT STORY