ਗੁਰਦਾਸਪੁਰ(ਹਰਮਨ)- ਗੁਰਦਾਸਪੁਰ ਨੇੜੇ ਬਰਿਆਰ ਪੁਲਸ ਚੌਂਕੀ ਅਧੀਨ ਪਿੰਡ ਅੱਬਲਖੈਰ ਵਿਖੇ ਸੇਵਾ ਮੁਕਤ ਪੁਲਸ ਅਧਿਕਾਰੀ ਘਰ ਹੋਈ ਇਕ ਚੋਰੀ ਦਾ ਮਾਮਲਾ ਪੁਲਸ ਨੇ 24 ਘੰਟਿਆਂ ਦੇ ਅੰਦਰ ਹੀ ਸੁਲਝਾ ਕੇ 2 ਚੋਰਾਂ ਨੂੰ ਵੀ ਕਾਬੂ ਕਰ ਲਿਆ ਹੈ। ਚੌਂਕੀ ਇੰਚਾਰਜ ਸਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਪਿੰਡ ਅੱਬਲਖੈਰ ਸੈਨਪੁਰ ਵਿਖੇ ਸੇਵਾ ਮੁਕਤ ਏ. ਐੱਸ. ਆਈ. ਹਰਪਾਲ ਸਿੰਘ ਦੇ ਘਰ ਵਿੱਚ ਚੋਰੀ ਹੋਈ ਹੈ। ਉਕਤ ਘਰ ਦੇ ਮੈਂਬਰ ਕਿਸੇ ਕੰਮ ਲਈ ਬਾਹਰ ਗਏ ਸਨ ਅਤੇ ਚੋਰਾਂ ਨੇ ਦਿਨੇ ਦੁਪਹਿਰੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਚੋਰ ਸੀ. ਸੀ. ਟੀ. ਵੀ. ਕੈਮਰੇ ਵੀ ਤੋੜ ਕੇ ਨਾਲ ਹੀ ਲੈ ਗਏ ਸਨ।
ਇਹ ਵੀ ਪੜ੍ਹੋ- ਪਹਿਲੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿ ਜਾਣ ਵਾਲੀ ਸੰਗਤ ਲਈ ਖ਼ਾਸ ਖ਼ਬਰ, SGPC ਵੱਲੋਂ ਵੀਜ਼ਾ ਪ੍ਰਕਿਰਿਆ ਸ਼ੁਰੂ
ਚੋਰਾਂ ਨੇ ਘਰ ਵਿੱਚੋਂ ਇਕ ਮਹਿੰਗੀ ਘੜੀ ਸੋਨੇ ਦੇ ਗਹਿਣੇ ਅਤੇ ਕੀਮਤੀ ਸਮਾਨ ਅਤੇ ਮਹਿੰਗਾ ਪੱਗ ਨਸਲ ਦਾ ਕੁੱਤਾ ਵੀ ਚੋਰੀ ਕਰ ਲਿਆ ਸੀ। ਪੁਲਸ ਨੇ ਤਕਨੀਕੀ ਸੈਲ ਦੀ ਮਦਦ ਨਾਲ ਉਕਤ ਚੋਰੀ ਦੇ ਮਾਮਲੇ ਦੀ ਜਾਂਚ ਕੀਤੀ ਅਤੇ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀਆਂ ਦੀ ਪਹਿਚਾਣ ਸੰਨੀ ਪੁੱਤਰ ਸੁਰਿੰਦਰ ਅਤੇ ਸਾਬੀ ਪੁੱਤਰ ਨਰਿੰਦਰ ਵਜੋਂ ਹੋਈ ਹੈ। ਇਨਾਂ ਵਿਚੋਂ ਸੰਨੀ ਦਾ ਕੋਈ ਪੱਕਾ ਠਿਕਾਣਾ ਨਹੀਂ ਹੈ ਅਤੇ ਵੱਖ-ਵੱਖ ਜਗ੍ਹਾ ਉੱਪਰ ਕਿਰਾਏ ਦੇ ਮਕਾਨ ਲੈਂਦਾ ਰਹਿੰਦਾ ਹੈ। ਦੋਸ਼ੀਆਂ 'ਤੇ ਪਹਿਲਾਂ ਵੀ ਕਾਫੀ ਕ੍ਰਿਮੀਨਲ ਕੇਸ ਦਰਜ ਹਨ ਅਤੇ ਸੰਨੀ 24 ਜੂਨ ਨੂੰ ਹੀ ਜੇਲ੍ਹ ਵਿੱਚੋਂ ਬਾਹਰ ਆਇਆ ਸੀ ਜਿਸ ਨੇ ਬਾਹਰ ਆਉਂਦਿਆਂ ਹੀ ਨਵੀਂ ਚੋਰੀ ਨੂੰ ਅੰਜਾਮ ਦੇ ਦਿੱਤਾ। ਇਸ ਦਾ ਸਾਥੀ ਸਾਬੀ ਵੀ ਜਮਾਨਤ 'ਤੇ ਚੱਲ ਰਿਹਾ ਹੈ ਤੇ ਕਈ ਕੇਸਾਂ ਵਿੱਚ ਸ਼ਾਮਲ ਹੈ। ਇਨ੍ਹਾਂ ਦਾ ਰਿਮਾਂਡ ਲੈ ਕੇ ਇਹਨਾਂ ਦੇ ਹੋਰ ਸਾਥੀਆਂ ਅਤੇ ਚੋਰੀਆਂ ਬਾਰੇ ਖੁਲਾਸੇ ਹੋ ਸਕਦੇ ਹਨ। ਸਾਬਕਾ ਏ. ਐੱਸ. ਆਈ. ਹਰਪਾਲ ਸਿੰਘ ਨੇ ਕਿਹਾ ਕਿ ਪੁਲਸ ਨੇ ਤੇਜ਼ੀ ਅਤੇ ਮੁਸਤੈਦੀ ਦਿਖਾ ਕੇ ਉਹਨਾਂ ਦਾ ਵੱਡਾ ਨੁਕਸਾਨ ਹੋਣ ਤੋਂ ਬਚਾ ਲਿਆ ਹੈ।
ਇਹ ਵੀ ਪੜ੍ਹੋ-SGPC ਵੱਲੋਂ ਯੋਗਾ ਵਾਲੀ ਕੁੜੀ ਦੇ ਝੂਠ ਦਾ ਪਰਦਾਫਾਸ਼, ਪਿਛਲੇ 6 ਦਿਨਾਂ ਦਾ ਬਲੂਪ੍ਰਿੰਟ ਪੇਸ਼ ਕਰ ਕੀਤਾ ਵੱਡਾ ਖੁਲਾਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡੀ.ਸੀ ਦਫ਼ਤਰ ਵਿੱਚ ਨੌਕਰੀ ਦਿਵਾਉਣ ਦੇ ਨਾਂ ’ਤੇ ਠੱਗੀ ਮਾਰਨ ਵਾਲੇ ਮੁਲਜ਼ਮ ਖ਼ਿਲਾਫ਼ ਕੇਸ ਦਰਜ
NEXT STORY