ਗੁਰਦਾਸਪੁਰ (ਵਿਨੋਦ)- ਨਾਬਾਲਿਗ ਕੁੜੀ ਨਾਲ ਜ਼ਬਰਦਸਤੀ ਸਰੀਰਿਕ ਸਬੰਧ ਬਣਾ ਕੇ ਉਸ ਨੂੰ 3 ਮਹੀਨੇ ਦੀ ਗਰਭਵਤੀ ਕਰਨ ਵਾਲੇ ਇਕ ਨੌਜਵਾਨ ਖ਼ਿਲਾਫ਼ ਕਲਾਨੌਰ ਪੁਲਸ ਧਾਰਾ 376,506 ,6 ਪੋਸਕੋ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਪੁਸ਼ਪਾ ਦੇਵੀ ਨੇ ਦੱਸਿਆ ਕਿ ਪੁਲਸ ਸਟੇਸ਼ਨ ਕਲਾਲੌਰ ਦੇ ਅਧੀਨ ਪੈਂਦੇ ਇਕ ਪਿੰਡ ਦੇ ਵਿਅਕਤੀ ਨੇ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੀ ਕੁੜੀ ਦੀ ਜਨਮ ਮਿਤੀ 28-7-2006 ਹੈ, ਜੋ ਕੁਝ ਦਿਨਾਂ ਤੋਂ ਸਹਿਮੀ ਹੋਈ ਤੇ ਘਬਰਾਹਟ ਵਿਚ ਸੀ।
ਇਹ ਵੀ ਪੜ੍ਹੋ- 20 ਸਾਲ ਦਾ ਨੌਜਵਾਨ ਬਣਿਆ ਪ੍ਰੇਰਣਾ ਸਰੋਤ, 20 ਦਿਨਾਂ 'ਚ ਠੇਕੇ ਦੀ ਜ਼ਮੀਨ 'ਚ ਕਮਾਉਂਦੈ ਲੱਖਾਂ ਰੁਪਏ
ਕੁੜੀ ਆਪਣੀ ਮਾਤਾ ਨੂੰ ਦੱਸਿਆ ਕਿ ਸਾਲ 2022 ਨੂੰ ਜਦੋਂ ਉਹ ਸਕੂਲ ਪੜ੍ਹਣ ਜਾਂਦੀ ਸੀ ਤਾਂ ਰਸਤੇ ਵਿਚ ਮੁਲਜ਼ਮ ਸਾਜਨ ਉਰਫ਼ ਗੀਰੀ ਉਸ ਨਾਲ ਜ਼ਬਰਦਸਤੀ ਛੇੜਖਾਨੀ ਕਰਦਾ ਸੀ। ਜਦ ਉਹ ਵਿਰੋਧ ਕਰਦੀ ਸੀ ਤਾਂ ਸਾਜਨ ਮਾਰ ਦੇਣ ਦੀਆਂ ਧਮਕੀਆਂ ਦਿੰਦਾ ਸੀ।
ਇਹ ਵੀ ਪੜ੍ਹੋ- ਹੜ੍ਹ ਪ੍ਰਭਾਵਿਤ ਇਲਾਕੇ 'ਚ 9 ਸਾਲਾ ਮਾਸੂਮ ਬੱਚੇ ਦੀ ਮੌਤ, 22 ਸਾਲ ਦੀ ਭੈਣ ਹਸਪਤਾਲ ਦਾਖ਼ਲ
ਕੁੜੀ ਦੇ ਪਿਤਾ ਨੇ ਦੱਸਿਆ ਕਿ ਜਦੋਂ ਮੈਂ ਤੇ ਮੇਰੇ ਪਰਿਵਾਰ ਦੇ ਮੈਂਬਰ ਘਰ ਤੋਂ ਬਾਹਰ ਮਿਹਨਤ ਮਜ਼ਦੂਰੀ ਕਰਨ ਜਾਂਦੇ ਸੀ ਤਾਂ ਮੇਰੀ ਕੁੜੀ ਨੂੰ ਇਕੱਲੀ ਵੇਖ ਕੇ ਮੁਲਜ਼ਮ ਸਾਜਨ ਕੁੜੀ ਨਾਲ ਘਰ 'ਚ ਜ਼ਬਰਦਸਤੀ ਸਰੀਰਿਕ ਸਬੰਧ ਬਣਾਉਂਦਾ ਰਿਹਾ ਸੀ। ਹੁਣ ਕੁੜੀ ਨੇ ਦੱਸਿਆ ਕਿ ਉੁਸ ਨੂੰ ਕਰੀਬ 3 ਮਹੀਨੇ ਤੋਂ ਮਹਾਂਵਾਰੀ ਨਹੀਂ ਆ ਰਹੀ ਹੈ ਅਤੇ ਉਹ ਗਰਭਵਤੀ ਹੈ। ਮਹਿਲਾ ਪੁਲਸ ਅਧਿਕਾਰੀ ਨੇ ਦੱਸਿਆ ਕਿ ਕੁੜੀ ਦੇ ਪਿਤਾ ਦੇ ਬਿਆਨਾਂ ’ਤੇ ਮੁਲਜ਼ਮ ਸਾਜਨ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ- ਭਾਰਤ ਦੀ ਤਰੱਕੀ ਤੋਂ ਬੌਖਲਾਇਆ ਪਾਕਿ, 14 ਅਗਸਤ ਨੂੰ ਲਹਿਰਾਏਗਾ ‘ਤਿਰੰਗੇ ਝੰਡੇ’ ਤੋਂ 80 ਫੁੱਟ ਉੱਚਾ ਝੰਡਾ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਿਆਸੀ ਬਚਾਅ ਲਈ ਭਾਜਪਾ 'ਚ ਸ਼ਾਮਲ ਹੋਣਾ ਅਸ਼ਵਨੀ ਸੇਖੜੀ ਦੀ ਸਿਆਸੀ ਮਜ਼ਬੂਰੀ!
NEXT STORY