ਗੁਰਦਾਸਪੁਰ (ਹਰਮਨ)- ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਬਹੁਤ ਸਾਰੇ ਯਤਨ ਕੀਤੇ ਜਾ ਰਹੇ ਹਨ ਅਤੇ ਬਹੁਤ ਸਾਰੇ ਕਿਸਾਨ ਵੱਖ-ਵੱਖ ਸਹਾਇਕ ਧੰਦੇ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰਦੇ ਹਨ। ਇਸੇ ਤਹਿਤ ਗੁਰਦਾਸਪੁਰ ਦੇ ਪਿੰਡ ਰਣਜੀਤ ਬਾਗ ਦੇ 20 ਸਾਲਾਂ ਦੇ ਨੌਜਵਾਨ ਕਿਸਾਨ ਰਾਹੁਲ ਜੋ ਆਪਣੀ ਮਿਹਨਤ ਸਦਕਾ ਕਰੀਬ 20 ਤੋਂ 25 ਦਿਨਾਂ ਵਿੱਚ ਹੀ ਲੱਖਾਂ ਰੁਪਏ ਦੀ ਕਮਾਈ ਕਰ ਲੈਂਦਾ ਹੈ। ਉੱਕਤ ਨੌਜਵਾਨ ਕਿਸਾਨ ਠੇਕੇ 'ਤੇ ਜ਼ਮੀਨ ਲੈ ਕੇ ਪਨੀਰੀ ਬੀਜ ਕੇ ਕਰੀਬ 20 ਤੋਂ 25 ਦਿਨਾਂ ਵਿੱਚ ਹੀ ਮੋਟੀ ਕਮਾਈ ਕਰ ਲੈਂਦਾ ਹੈ।
ਇਹ ਵੀ ਪੜ੍ਹੋ- ਹੜ੍ਹ ਪ੍ਰਭਾਵਿਤ ਇਲਾਕੇ 'ਚ 9 ਸਾਲਾ ਮਾਸੂਮ ਬੱਚੇ ਦੀ ਮੌਤ, 22 ਸਾਲ ਦੀ ਭੈਣ ਹਸਪਤਾਲ ਦਾਖ਼ਲ
ਨੌਜਵਾਨ ਕਿਸਾਨ ਰਾਹੁਲ ਨੇ ਦੱਸਿਆ ਕਿ ਉਹ ਹਰ ਕਿਸਮ ਦੀ ਪਨੀਰੀ ਦੀ ਬਿਜਾਈ ਕਰਦਾ ਹੈ। ਉਸਨੇ ਦੱਸਿਆ ਕਿ ਉਹ ਤਿੰਨ ਤੋਂ ਸਾਢੇ ਤਿੰਨ ਕਿੱਲਿਆਂ ਵਿੱਚ ਪਨੀਰੀ ਦੀ ਬਿਜਾਈ ਕਰਦਾ ਹੈ। ਉੱਕਤ ਨੌਜਵਾਨ ਕਿਸਾਨ ਨੇ ਦੱਸਿਆ ਉਸਨੇ 2021 ਵਿੱਚ ਐਗਰੋ ਕੈਮੀਕਲ ਵਿੱਚ ਕੋਰਸ ਕੀਤਾ ਹੋਇਆ ਹੈ ਅਤੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੀ ਉਸਨੇ ਦੇਖਿਆ ਸੀ ਕਿ ਕਿਸਾਨ ਪਨੀਰੀ ਤਿਆਰ ਕਰਕੇ ਵੇਚਦਾ ਹੈ। ਜਿਸ ਤੋਂ ਉਸਨੇ ਪਨੀਰੀ ਤਿਆਰ ਕਰਕੇ ਵੇਚਣ ਦੀ ਸੇਧ ਮਿਲੀ। ਜਿਸ ਬਾਅਦ ਉਸਨੇ ਪਿੰਡ ਵਿੱਚ ਕਰੀਬ ਸਾਢੇ ਤਿੰਨ ਏਕੜ ਜ਼ਮੀਨ ਠੇਕੇ 'ਤੇ ਲੈ ਕੇ ਪਨੀਰੀ ਤਿਆਰ ਕਰਕੇ ਵੇਚਣ ਦਾ ਕੰਮ ਸ਼ੁਰੂ ਕੀਤਾ। ਉਸਨੇ ਦੱਸਿਆ ਕਿ ਇੱਕ ਸੀਜਨ ਵਿੱਚ ਉਹ ਇਸ ਸਾਢੇ ਤਿੰਨ ਏਕੜ ਜ਼ਮੀਨ ਵਿਚੋਂ ਸਿਰਫ਼ 20 ਦਿਨਾਂ ਵਿੱਚ ਹੀ ਕਰੀਬ ਤਿੰਨ-ਚਾਰ ਲੱਖ ਰੁਪਏ ਕਮਾ ਲੈਂਦਾ ਹੈ। ਜਿਸ ਦੇ ਬਾਅਦ ਉਹ ਇਸ ਖ਼ੇਤ 'ਚ ਝੋਨੇ ਦੀ ਲਵਾਈ ਕਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਕੋਈ ਜ਼ਿਆਦਾ ਮੁਸ਼ਕਿਲ ਨਹੀਂ ਆਉਂਦੀ ਅਤੇ ਕਿਸਾਨ ਖੁਦ ਹੀ ਉਸਦੇ ਖੇਤਾਂ ਵਿਚੋਂ ਉਸਦੇ ਫਾਰਮ ਤੋਂ ਪਨੀਰੀ ਲੈ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਿਰਫ ਬਿਜਲੀ ਦੀ ਕਮੀ ਕਾਰਨ ਜਨਰੇਟਰਨ ਚਲਾਉਣਾ ਪੈਂਦਾ ਹੈ ਜਿਸ ਖ਼ਰਚਾ ਬਹੁਤ ਹੋ ਜਾਂਦਾ ਹੈ।
ਇਹ ਵੀ ਪੜ੍ਹੋ- ਭਾਰਤ ਦੀ ਤਰੱਕੀ ਤੋਂ ਬੌਖਲਾਇਆ ਪਾਕਿ, 14 ਅਗਸਤ ਨੂੰ ਲਹਿਰਾਏਗਾ ‘ਤਿਰੰਗੇ ਝੰਡੇ’ ਤੋਂ 80 ਫੁੱਟ ਉੱਚਾ ਝੰਡਾ
ਕੀ ਕਹਿਣਾ ਹੈ ਖੇਤੀ ਅਧਿਕਾਰੀਆਂ ਦਾ
ਇਸ ਮੌਕੇ ਪਹੁੰਚੇ ਜ਼ਿਲ੍ਹਾ ਗੁਰਦਾਸਪੁਰ ਮੁੱਖ ਖੇਤੀਬਾੜੀ ਅਫ਼ਸਰ ਡਾ. ਕ੍ਰਿਪਾਲ ਸਿੰਘ ਢਿਲੋਂ, ਡਾ. ਹੀਰਾ ਸਿੰਘ, ਡਾ. ਹਰਭਿੰਦਰ ਸਿੰਘ, ਡਾ. ਮਨਜੀਤ ਸਿੰਘ ਨੇ ਕਿਹਾ ਕਿ ਉੱਕਤ ਕਿਸਾਨ ਵੱਲ ਵੇਖ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਹੈ ਅਤੇ ਇਸ ਨੌਜਵਾਨ ਤੋਂ ਸਾਰੇ ਨੌਜਵਾਨਾਂ ਅਤੇ ਕਿਸਾਨਾਂ ਨੂੰ ਸੇਧ ਲੈਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਈ ਕਿਸਾਨ ਖੁੱਦ ਦੀਆਂ ਜ਼ਮੀਨਾਂ ਹੋਣ ਦੇ ਬਾਵਜੂਦ ਖੇਤੀ ਦੇ ਧੰਦੇ ਨੂੰ ਘਾਟੇ ਦਾ ਧੰਦਾ ਦੱਸ ਕੇ ਛੱਡ ਰਹੇ ਹਨ। ਪਰ ਦੂਜੇ ਪਾਸੇ ਇਹ ਨੌਜਵਾਨ ਸਿਰਫ਼ 20 ਸਾਲ ਦੀ ਉਮਰ ਵਿੱਚ ਇੰਨੀ ਮਿਹਨਤ ਕਰਕੇ ਮਿਸਾਲ ਪੈਦਾ ਕਰ ਰਿਹਾ ਹੈ।
ਇਹ ਵੀ ਪੜ੍ਹੋ- ਗੁਰਦਾਸਪੁਰ: ਕਿਸਾਨ ਨੇ ਨਵੇਂ ਢੰਗ ਨਾਲ ਕੀਤੀ ਝੋਨੇ ਦੀ ਬਿਜਾਈ, 50 ਫ਼ੀਸਦੀ ਪਾਣੀ ਤੇ ਖਰਚੇ ਘੱਟ ਹੋਣ ਦਾ ਕੀਤਾ ਦਾਅਵਾ
ਕੀ ਕਹਿਣਾ ਹੈ ਕਿਸਾਨਾਂ ਦਾ
ਮੌਕੇ 'ਤੇ ਪਹੁੰਚੇ ਕਿਸਾਨਾਂ ਨੇ ਕਿਹਾ ਕਿ ਇਸ ਤਰ੍ਹਾਂ ਤਿਆਰ ਕੀਤੀ ਪਨੀਰੀ ਮਿਲਣ ਕਾਰਨ ਉਨ੍ਹਾਂ ਦਾ ਖਰਚਾ ਅਤੇ ਸਮਾਂ ਘੱਟ ਹੁੰਦਾ ਹੈ ਅਤੇ ਚੰਗੀ ਕਿਸਮ ਦੀ ਪਨੀਰੀ ਮਿਲਣ ਕਾਰਨ ਉਨ੍ਹਾਂ ਦੀ ਫ਼ਸਲ ਦੀ ਪੈਦਾਵਾਰ ਵੀ ਵਧੀਆ ਨਿਕਲਦੀ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੋਅ 'ਚੋਂ ਮਿਲੇ ਬੰਬ ਨਾਲ ਬੱਚੇ ਲੈ ਰਹੇ ਸੀ ਸੈਲਫ਼ੀ, ਪਾਣੀ ਨਾਲ ਧੋ ਕਰ ਰਹੇ ਸੀ ਖੇਡਣ ਦੀ ਤਿਆਰੀ ਕਿ...
NEXT STORY