ਪਠਾਨਕੋਟ- ਪਠਾਨਕੋਟ ਦਾ ਸਿਵਲ ਹਸਪਤਾਲ ਸੁਰਖੀਆਂ 'ਚ ਹੈ। ਹਸਪਤਾਲ 'ਚ ਇਕ ਗਰੀਬ ਪਰਿਵਾਰ ਦੀ ਔਰਤ ਨੂੰ ਜਣੇਪੇ ਦੀ ਬਜਾਏ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਡਾਕਟਰਾਂ ਦਾ ਕਹਿਣਾ ਹੈ ਕਿ ਜੱਚਾ-ਬੱਚਾ 'ਚੋਂ ਇੱਕ ਨੂੰ ਹੀ ਬਚਾਇਆ ਜਾ ਸਕਦਾ ਹੈ। ਪੈਸੇ ਨਾ ਹੋਣ ਕਾਰਨ ਜਦੋਂ ਪਰਿਵਾਰ ਵਾਲੇ ਔਰਤ ਨੂੰ ਸਾਈਕਲ ਰਿਕਸ਼ਾ 'ਤੇ ਘਰ ਲੈ ਕੇ ਜਾਣ ਲੱਗੇ ਤਾਂ ਬਾਜ਼ਾਰ ਦੇ ਵਿਚਕਾਰ ਉਸ ਨੇ ਬੱਚੇ ਨੂੰ ਜਨਮ ਦਿੱਤਾ। ਹੁਣ ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਹਨ। ਜਾਣਕਾਰੀ ਮੁਤਾਬਕ ਸਰਨਾ ਦੀ ਰਹਿਣ ਵਾਲੀ ਜੋਤੀ ਕੁਮਾਰੀ 1 ਸਤੰਬਰ ਦੀ ਸ਼ਾਮ ਨੂੰ ਡਿਲੀਵਰੀ ਲਈ ਆਪਣੀ ਸੱਸ ਨਾਲ ਸਿਵਲ ਹਸਪਤਾਲ ਪਹੁੰਚੀ। ਉਥੇ ਮੌਜੂਦ ਸਟਾਫ਼ ਨੇ ਕਿਹਾ ਕਿ ਕੇਸ ਬਹੁਤ ਖ਼ਰਾਬ ਹੈ, ਇਸ ਲਈ ਅਸੀਂ ਡਿਲੀਵਰੀ ਨਹੀਂ ਕਰ ਸਕਦੇ। ਜੋਤੀ ਨੇ ਦੱਸਿਆ ਕਿ ਜਦੋਂ ਉਹ ਹਸਪਤਾਲ ਪਹੁੰਚੀ ਤਾਂ ਉਥੇ ਮੌਜੂਦ ਸਟਾਫ਼ ਨੇ ਪਹਿਲਾਂ ਉਸ ਦਾ ਅਲਟਰਾਸਾਊਂਡ ਕਰਵਾਉਣ ਲਈ ਕਿਹਾ। ਅਲਟਰਾਸਾਊਂਡ ਕਰਵਾਉਣ ਤੋਂ ਬਾਅਦ ਜਦੋਂ ਉਹ ਦੁਬਾਰਾ ਸਟਾਫ਼ ਕੋਲ ਆਈ ਤਾਂ ਰਿਪੋਰਟ ਦੇਖ ਕੇ ਉਸ ਨੂੰ ਅੰਮ੍ਰਿਤਸਰ ਜਾਣ ਲਈ ਕਿਹਾ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਹਸਪਤਾਲ ’ਚ ਹੋਈ ਪਹਿਲੀ ਦਿਲ ਦੀ ਸਰਜਰੀ, ਨਕਲੀ ਦਿਲ ਨਾਲ ਚਲਾ ਦਿੱਤੀ ਮਰੀਜ਼ ਦੀ ਧੜਕਣ
ਕੁਝ ਮਹੀਨੇ ਪਹਿਲਾਂ ਇਕ ਔਰਤ ਨੇ ਫਰਸ਼ 'ਤੇ ਦਿੱਤਾ ਸੀ ਬੱਚੇ ਨੂੰ ਜਨਮ
ਕੁਝ ਮਹੀਨੇ ਪਹਿਲਾਂ ਸਤੰਬਰ 2022 ਨੂੰ ਰਾਤ ਸਮੇਂ ਇਕ ਗਰਭਵਤੀ ਔਰਤ ਨੂੰ ਸਿਵਲ ਹਸਪਤਾਲ ਵਿਚ ਜਣੇਪੇ ਲਈ ਦਾਖ਼ਲ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਔਰਤ ਨੇ ਲੇਬਰ ਰੂਮ ਦੇ ਬਾਹਰ ਬੱਚੇ ਨੂੰ ਜਨਮ ਦਿੱਤਾ। ਡੀਸੀ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਵੀ ਜਾਰੀ ਕੀਤੇ ਸਨ। ਇਸ ਘਟਨਾ ਦੇ ਵਿਰੋਧ ਵਿੱਚ ਕਈ ਸਿਆਸੀ ਪਾਰਟੀਆਂ ਨੇ ਹਸਪਤਾਲ ਵਿੱਚ ਪ੍ਰਦਰਸ਼ਨ ਵੀ ਕੀਤਾ ਪਰ ਇੱਕ ਵਾਰ ਫਿਰ ਅਜਿਹਾ ਮਾਮਲਾ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ- ਗੁਰਦਾਸਪੁਰ ਵਿਖੇ ਤੇਜ਼ ਰਫ਼ਤਾਰ ਐਂਬੂਲੈਂਸ ਨੇ ਵਿਅਕਤੀ ਨੂੰ ਦਰੜਿਆ, ਮੌਕੇ 'ਤੇ ਹੋਈ ਮੌਤ
ਸਿਵਲ ਸਰਜਨ ਅਦਿਤੀ ਸਲਾਰੀਆ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਐੱਸਐੱਮਓ ਨੂੰ ਕੇਸ ਦੀ ਸਹੀ ਰਿਪੋਰਟ ਤਿਆਰ ਕਰਨ ਲਈ ਕਿਹਾ ਜਾਵੇਗਾ। ਜੇਕਰ ਹਸਪਤਾਲ ਦੇ ਸਟਾਫ਼ ਜਾਂ ਕਿਸੇ ਡਾਕਟਰ ਵੱਲੋਂ ਔਰਤ ਦੇ ਇਲਾਜ ਵਿੱਚ ਕੋਈ ਅਣਗਹਿਲੀ ਪਾਈ ਗਈ ਤਾਂ ਉਸ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਇਸ ਹਸਪਤਾਲ ’ਚ ਹੋਈ ਪਹਿਲੀ ਦਿਲ ਦੀ ਸਰਜਰੀ, ਨਕਲੀ ਦਿਲ ਨਾਲ ਚਲਾ ਦਿੱਤੀ ਮਰੀਜ਼ ਦੀ ਧੜਕਣ
NEXT STORY