ਕਲਾਨੌਰ (ਮਨਮੋਹਨ)- ਬੀਤੀ ਰਾਤ ਕਲਾਨੌਰ ਦੇ ਤਖਤ ਰੋਡ ’ਤੇ ਸਥਿਤ ਬਾਬਾ ਤੋਤਾ ਪੀਰ ਜੀ ਦੇ ਧਾਰਮਿਕ ਅਸਥਾਨ ’ਚੋਂ ਕੁਝ ਅਣਪਛਾਤੇ ਚੋਰਾਂ ਨੇ ਗੋਲਕ ਤੋੜ ਕੇ ਪੈਸੇ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਧਾਰਮਿਕ ਅਸਥਾਨ ਦੇ ਸੇਵਾਦਾਰ ਸੁਭਾਸ਼ ਕੁਮਾਰ, ਬਾਬਾ ਪੱਪੂ ਅਤੇ ਕਾਕਾ ਮਹਿਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਨੇ ਸੂਚਨਾ ਦਿੱਤੀ ਸੀ ਕਿ ਬਾਬਾ ਤੋਤਾ ਪੀਰ ਦੇ ਧਾਰਮਿਕ ਸਥਾਨ ’ਤੇ ਗੋਲਕ ਟੁੱਟੀ ਪਈ ਹੈ।
ਇਹ ਵੀ ਪੜ੍ਹੋ- ਵਿਦੇਸ਼ ਗਏ ਨੌਜਵਾਨ ਨਾਲ ਵਾਪਰੀ ਅਣਹੋਣੀ, ਪਰਿਵਾਰ ਦਾ ਬੁੱਝਿਆ ਇਕਲੌਤਾ ਚਿਰਾਗ
ਜਦੋਂ ਅਸੀਂ ਉਥੇ ਪਹੁੰਚ ਕੇ ਦੇਖਿਆ ਤਾਂ ਗੋਲਕ ਦੇ ਤਾਲੇ ਟੁੱਟੇ ਹੋਏ ਸਨ ਅਤੇ ਉਸ ਵਿਚ ਪਿਆ ਪੈਸਾ ਚੋਰਾਂ ਨੇ ਚੋਰੀ ਕਰ ਲਿਆ ਸੀ। ਉਨ੍ਹਾਂ ਪੁਲਸ ਥਾਣਾ ਕਲਾਨੌਰ ਨੂੰ ਸੂਚਿਤ ਕਰ ਕੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ’ਤੇ ਨਕੇਲ ਕੱਸਣ ਲਈ ਰਾਤ ਦੀ ਗਸਤ ਵਧਾਈ ਜਾਵੇ।
ਇਹ ਵੀ ਪੜ੍ਹੋ- ਪੁਲਸ ਭਰਤੀ ਦਾ ਨਿਯੁਕਤੀ ਪੱਤਰ ਵੇਖ ਨੌਜਵਾਨ ਨੂੰ ਚੜ੍ਹਿਆ ਚਾਅ, ਸੱਚਾਈ ਸਾਹਮਣੇ ਆਉਣ 'ਤੇ ਉੱਡੇ ਹੋਸ਼
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੁਰਦਾਸਪੁਰ ਵਾਸੀਆਂ ਨੂੰ ਮੰਨੋਰੰਜਨ ਲਈ ਮਿਲਿਆ ਇਕਲੌਤਾ ਸਿਨੇਮਾ, ਦੁਕਾਨਦਾਰਾਂ ਨੇ ਲਿਆ ਸੁੱਖ ਦਾ ਸਾਹ
NEXT STORY