ਦੀਨਾਨਗਰ (ਹਰਜਿੰਦਰ ਗੋਰਾਇਆ)- ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪੁਲਸ ਸਟੇਸ਼ਨ ਬਹਿਰਾਮਪੁਰ ਦੇ ਇਲਾਕੇ ਅੰਦਰ ਨਿੱਤ ਦਿਨ ਕਿਸਾਨਾਂ ਦੇ ਟਿਊਵੈਬਲਾਂ ਤੋਂ ਮੋਟਰਾਂ ਅਤੇ ਕਿਸਾਨਾਂ ਦੇ ਇੰਜਣਾਂ ਦੇ ਚੈੱਕਵਾਲ ਸਮੇਤ ਹੋਰ ਸਮਾਨ ਚੋਰੀ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸ ਕਾਰਨ ਕਿਸਾਨਾਂ ਨੂੰ ਭਾਰੀ ਪਰੇਸ਼ਾਨੀ ਦੇ ਸਾਹਮਣਾ ਕਰਨਾ ਪੈ ਰਿਹਾ ਹੈ।

ਬੀਤੀ ਰਾਤ ਹੀ ਪਿੰਡ ਮੁੰਨਣਾਵਾਲੀ ਵਿਖੇ ਵੱਖ-ਵੱਖ ਕਿਸਾਨਾਂ ਦੇ ਟਿਊਵੈਬਲਾਂ ਤੋਂ ਇੱਕ ਮੋਟਰ ਸਮੇਤ ਸੱਤ ਚੈੱਕਵਾਲ ਚੋਰਾਂ ਵੱਲੋਂ ਚੋਰੀ ਕਰ ਲਏ ਗਏ ਹਨ। ਇਸ ਮੌਕੇ ਗੱਲਬਾਤ ਮੌਜੂਦਾ ਸਰਪੰਚ ਲਖਵਿੰਦਰ ਸਿੰਘ, ਕਿਸਾਨ ਦਵਿੰਦਰ ਸਿੰਘ, ਸੁਲੱਖਣ ਸਿੰਘ, ਦਰਸਨ ਸਿੰਘ ਸਮੇਤ ਹੋਰ ਕਿਸਾਨਾ ਨੇ ਦੱਸਿਆ ਕਿ ਚੋਰਾਂ ਵੱਲੋਂ ਭਾਵੇਂ ਇਨ੍ਹਾਂ ਚੈੱਕਵਾਲਾਂ ਨੂੰ 1000- 1500 ਵਿੱਚ ਵੇਚ ਦਿੱਤਾ ਜਾਂਦਾ ਹੈ ਪਰ ਕਿਸਾਨ ਦਾ ਨੁਕਸਾਨ ਕਰੀਬ 7000 ਤੋਂ 8000 ਰੁਪਏ ਦਾ ਹੋ ਜਾਂਦਾ ਹੈ, ਜਿਸ ਕਾਰਨ ਕਿਸਾਨ ਨੂੰ ਦੋਹਰੀ ਮਾਰ ਝੱਲਣੀ ਪੈਂਦੀ ਹੈ।

ਇਹ ਵੀ ਪੜ੍ਹੋ- '40 ਲੱਖ ਲਾ ਕੇ ਪੁੱਤ ਨੂੰ ਭੇਜਿਆ ਸੀ ਅਮਰੀਕਾ, ਕਿਵੇਂ ਲਾਹਾਂਗੇ ਕਰਜ਼ਾ....', ਕੈਮਰੇ ਅੱਗੇ ਫੁੱਟ-ਫੁੱਟ ਰੋਇਆ ਪਿਓ
ਉਨ੍ਹਾਂ ਕਿਹਾ ਕਿ ਪੁਲਸ ਪ੍ਰਸ਼ਾਸਨ ਇਹਨਾਂ ਚੋਰਾਂ ਨੂੰ ਨੱਥ ਪਾਉਣ ਵਿੱਚ ਬਿਲਕੁਲ ਅਸਫਲ ਦਿਖਾਈ ਦੇ ਰਿਹਾ ਹੈ, ਜਿਸ ਕਾਰਨ ਮਹੀਨੇ ਦੋ ਮਹੀਨੇ ਬਾਅਦ ਸਾਡੇ ਮੋਟਰਾਂ ਤੇ ਚੈੱਕਵਾਲ ਚੋਰੀ ਹੋ ਰਹੇ ਹਨ। ਉਨ੍ਹਾਂ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਇਨ੍ਹਾਂ ਚੋਰਾਂ ਵਿਰੁੱਧ ਪੂਰੀ ਸਖਤੀ ਨਾਲ ਸ਼ਿਕੰਜਾ ਕੱਸਿਆ ਜਾਵੇ ਤਾਂ ਕਿ ਕਿਸਾਨਾਂ ਨੂੰ ਹੋ ਰਹੀ ਪਰੇਸ਼ਾਨੀ ਤੋਂ ਰਾਹਤ ਮਿਲ ਸਕੇ।

ਇਹ ਵੀ ਪੜ੍ਹੋ- ਚਾਈਂ-ਚਾਈਂ ਵਿਆਹ ਕਰਾਉਣ ਗਿਆ ਸੀ ਮੁੰਡਾ, ਉੱਤੋਂ ਆ ਗਈ ਮਸ਼ੂਕ, ਸਹੇਲੀਆਂ ਨਾਲ ਮਿਲ ਰੱਜ ਕੇ ਕੱਢਿਆ ਜਲੂਸ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਸਰਕਾਰ ਦਾ ਪੇਂਡੂ ਚੌਂਕੀਦਾਰਾਂ ਲਈ ਵੱਡਾ ਐਲਾਨ ; ਮਾਣ ਭੱਤੇ 'ਚ 8 ਸਾਲਾਂ ਬਾਅਦ ਕੀਤਾ ਵਾਧਾ
NEXT STORY