ਬਟਾਲਾ(ਸਾਹਿਲ): ਬੀਤੀ ਰਾਤ ਚੋਰਾਂ ਵੱਲੋਂ ਪੁਲਸ ਥਾਣਾ ਕਾਦੀਆਂ ਦੇ ਨਜ਼ਦੀਕ ਸਥਿਤ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਨਕਦੀ ਅਤੇ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੇਵ ਸਿੰਘ ਘੁੰਮਣ ਪੁੱਤਰ ਉਜਾਗਰ ਸਿੰਘ ਵਾਸੀ ਮੁਹੱਲਾ ਪ੍ਰਤਾਪ ਨਗਰ ਕਾਦੀਆਂ ਨੇ ਦੱਸਿਆ ਕਿ ਉਸ ਦੀ ਬੁਟਰ ਰੋਡ ਚੌਂਕ ਵਿੱਚ ਭਠੂਰੇ ਛੋਲੇ ਅਤੇ ਨਾਨ ਦੀ ਦੁਕਾਨ ਹੈ। ਜੋ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਨੂੰ ਬੰਦ ਕਰਕੇ ਵੀਰਵਾਰ ਸ਼ਾਮ 7 ਵਜੇ ਘਰ ਚਲਾ ਗਿਆ ਤੇ ਜਦੋਂ ਉਸਨੇ ਸ਼ੁਕਰਵਾਰ ਸਵੇਰੇ 6 ਵਜੇ ਦੁਕਾਨ ਖੋਲੀ ਤਾਂ ਉਸਦੀ ਦੁਕਾਨ ਵਿੱਚ ਇੱਕ ਐੱਲ. ਸੀ. ਡੀ ਲੱਗੀ ਹੋਈ ਸੀ, ਜਿਸ ਨੂੰ ਚੋਰਾਂ ਵੱਲੋਂ ਚੋਰੀ ਕਰ ਲਿਆ ਗਿਆ ਅਤੇ ਨਾਲ ਹੀ ਇੱਕ ਜੂਸਰ ਗ੍ਰਰੈਂਡਰ ਚੋਰੀ ਕੀਤਾ ਗਿਆ । ਇਸ ਸਬੰਧੀ ਉਹਨਾਂ ਨੇ ਥਾਣਾ ਕਾਦੀਆਂ ਨੂੰ ਸੂਚਿਤ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਿਲੀ 21 ਦਿਨਾਂ ਦੀ ਪਰੋਲ 'ਤੇ SGPC ਨੇ ਚੁੱਕੇ ਸਵਾਲ
ਉਧਰ ਦੂਜੇ ਪਾਸੇ ਜਾਣਕਾਰੀ ਦਿੰਦੇ ਹੋਏ ਗੁਰਮੀਤ ਸਿੰਘ ਪੁੱਤਰ ਭਗਵਿੰਦਰ ਸਿੰਘ ਨੇ ਦੱਸਿਆ ਕਿ ਉਹ ਰਾਤ ਸਮੇਂ ਘਰ ਵਿੱਚ ਸੁੱਤੇ ਹੋਏ ਸਨ ਤੇ ਚੋਰਾਂ ਵੱਲੋਂ ਉਹਨਾਂ ਦੀ ਕੰਧ ਟੱਪ ਕੇ ਉਸ ਦਾ ਅਤੇ ਉਸਦੀ ਪਤਨੀ ਦੇ ਐੱਮ.ਆਈ ਕੰਪਨੀ ਦੇ ਦੋ ਮੋਬਾਇਲ ਫੋਨ ਅਤੇ ਬਿਜਲੀ ਦੇ ਬਿੱਲ ਵਾਸਤੇ ਗੱਲੇ ਵਿੱਚ ਰੱਖੇ 5500 ਰੁਪਏ ਚੋਰਾਂ ਵੱਲੋਂ ਚੋਰੀ ਕਰ ਲਏ ਗਏ। ਇਸ ਚੋਰੀ ਦੀ ਘਟਨਾ ਦੇ ਵਿੱਚ ਦੁਕਾਨਦਾਰਾਂ ਦਾ ਕੁੱਲ ਮਿਲਾ ਕੇ ਕਰੀਬ 50 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਹੋਟਲ ਵਿਚ ਪੁਲਸ ਨੇ ਮਾਰਿਆ ਛਾਪਾ, ਇਤਰਾਜ਼ਯੋਗ ਹਾਲਤ 'ਚ ਫੜੇ ਮੁੰਡੇ-ਕੁੜੀਆਂ
ਦੂਜੇ ਪਾਸੇ ਦੁਕਾਨਦਾਰਾਂ ਨੇ ਦੱਸਿਆ ਕਿ ਸ਼ਹਿਰ ਦੇ ਅੰਦਰ ਹੋ ਰਹੀਆਂ ਅਜਿਹੀਆਂ ਚੋਰੀ ਦੀਆਂ ਘਟਨਾਵਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ। ਅਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਰਾਤ ਸਮੇਂ ਪੁਲਸ ਦੀ ਗਸ਼ਤ ਘੱਟ ਹੋਣ ਕਾਰਨ ਅਜਿਹੇ ਚੋਰ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। ਉਹਨਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਇਸੇ ਚੌਂਕ ਦੇ ਵਿੱਚੋਂ ਸਬਜ਼ੀ ਵੇਚਣ ਵਾਲਿਆਂ ਨੂੰ ਚੋਰ ਲੁਟੇਰਿਆਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਅਤੇ ਉਹਨਾਂ ਨੂੰ ਦਾਤਰ ਦੀ ਨੋਕ ਤੇ ਉਹਨਾਂ ਦੇ ਕੋਲੋਂ ਨਕਦੀ ਅਤੇ ਉਹਨਾਂ ਦੇ ਬੂਟ ਤੱਕ ਚੋਰੀ ਕੀਤੇ ਗਏ ਸਨ। ਅਤੇ ਚੋਰ ਅਜੇ ਤੱਕ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ। ਉਹਨਾਂ ਨੇ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਅਤੇ ਬਟਾਲਾ ਪੁਲਸ ਜ਼ਿਲ੍ਹਾ ਵਿਖੇ ਨਵੇਂ ਆਏ ਐਸਐਸਪੀ ਦੇ ਕੋਲੋਂ ਪੂਰਜੋਰ ਮੰਗ ਕੀਤੀ ਹੈ ਕਿ ਸ਼ਹਿਰ ਕਾਦੀਆਂ ਦੇ ਵਿੱਚ ਪੁਲਸ ਦੀ ਗਸ਼ਤ ਨੂੰ ਤੇਜ਼ ਕਰਵਾਇਆ ਜਾਵੇ ਤਾਂ ਜੋ ਅਜਿਹੀਆਂ ਘਟਨਾਵਾਂ ਤੋਂ ਲੋਕਾਂ ਨੂੰ ਰਾਹਤ ਮਿਲ ਸਕੇ ।
ਇਹ ਵੀ ਪੜ੍ਹੋ- ਭਣੇਵੀਂ ਨਾਲ ਮਾਮੇ ਨੇ ਕਈ ਵਾਰ ਟੱਪੀਆਂ ਬੇਸ਼ਰਮੀ ਦੀਆਂ ਹੱਦਾ, ਜਦੋਂ ਹੋਈ ਗਰਭਵਤੀ ਤਾਂ ਕਰ 'ਤਾ ਵੱਡਾ ਕਾਂਡ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਸਰਕਾਰ ਵਲੋਂ ਦੋ ਸਾਲਾਂ 'ਚ ਖਿਡਾਰੀਆਂ ਨੂੰ 75 ਕਰੋੜ ਦੀ ਨਗਦ ਇਨਾਮ ਰਾਸ਼ੀ ਵੰਡੀ ਗਈ: ਵਿਧਾਇਕ ਸ਼ੈਰੀ ਕਲਸੀ
NEXT STORY