ਗੁਰਦਾਸਪੁਰ (ਵਿਨੋਦ) : ਥਾਣਾ ਸਦਰ ਗੁਰਦਾਸਪੁਰ ਅਤੇ ਸੀ. ਆਈ. ਏ. ਸਟਾਫ ਗੁਰਦਾਸਪੁਰ ਨੇ ਸਾਂਝੇ ਨਾਕੇ ਦੌਰਾਨ ਜੰਮੂ ਕਸ਼ਮੀਰ ਤੋਂ ਭੁੱਕੀ ਲਿਆ ਕੇ ਟਰੱਕ ਮਾਲਿਕ ਨੂੰ ਦੇਣ ਵਾਲੇ ਦੋ ਵਿਅਕਤੀ 52 ਕਿੱਲੋ ਭੁੱਕੀ ਸਮੇਤ ਗ੍ਰਿਫ਼ਤਾਰ ਕਰਕੇ ਪੁਲਸ ਥਾਣਾ ਸਦਰ ਗੁਰਦਾਸਪੁਰ ਵਿਖੇ ਐੱਨ. ਡੀ. ਪੀ. ਐੱਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਇਸ ਸਬੰਧੀ ਸਹਾਇਕ ਸਬ ਇੰਸਪੈਕਟਰ ਹਰਮਿੰਦਰ ਸਿੰਘ ਨੇ ਦੱਸਿਆ ਕਿ ਐੱਸ. ਐੱਸ. ਪੀ. ਗੁਰਦਾਸਪੁਰ ਦੀਪਕ ਹਿਲੋਰੀ ਦੇ ਦਿਸ਼ਾ ਨਿਰਦੇਸ਼ਾਂ ’ਤੇ ਨਸ਼ਿਆਂ ਦੇ ਖਿਲਾਫ ਛੇੜੀ ਗਈ ਮੁਹਿੰਮ ਤਹਿਤ ਉਨ੍ਹਾਂ ਨੇ ਸੀ. ਆਈ. ਏ. ਸਟਾਫ ਦੇ ਇੰਚਾਰਜ ਕਪਿਲ ਕੌਂਸਲ ਦੇ ਨਾਲ ਬੱਬਰੀ ਬਾਈਪਾਸ ’ਤੇ ਸਾਂਝਾ ਨਾਕਾ ਲਗਾਇਆ ਹੋਇਆ ਸੀ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਪਠਾਨਕੋਟ ਸਾਇਡ ਤੋਂ ਇਕ ਟਰੱਕ ਨੰਬਰ ਪੀ. ਬੀ. 02 ਬੀ. ਕਿਊ. 9269 ਦੱਸ ਟਾਇਰੀ ਨੂੰ ਚੈੱਕ ਕੀਤਾ ਗਿਆ ਤਾਂ ਉਸ 'ਚੋਂ 52 ਕਿੱਲੋ ਭੁੱਕੀ ਚੂਰਾ ਪੋਸਟ ਬਰਾਮਦ ਹੋਈ। ਮੁਲਜ਼ਮਾਂ ਦੀ ਪਛਾਣ ਜੰਗ ਬਹਾਦਰ ਪੁੱਤਰ ਕੁੰਨਣ ਸਿੰਘ ਵਾਸੀ ਮੱਧੂਸਾਗਾ ਥਾਣਾ ਰਾਮਦਾਸ ਅਤੇ ਗੁਰਜੀਤ ਸਿੰਘ ਪੁੱਤਰ ਕੁੰਨਣ ਸਿੰਘ ਵਾਸੀ ਜਗਦੇਵ ਕਲਾ ਥਾਣਾ ਰਾਜਾਝਾਂਸੀ ਵਜੋਂ ਹੋਈ ਹੈ। ਉਨ੍ਹਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਗੁਰਦਾਸਪੁਰ 'ਚ ਸੂਰਜ ਚੜ੍ਹਦਿਆਂ ਹੀ ਸ਼ੁਰੂ ਹੋ ਜਾਂਦਾ ਹੈ ਨਾਜਾਇਜ਼ ਸ਼ਰਾਬ ਦਾ ਕਾਰੋਬਾਰ...
ਪੁਲਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਪੁੱਛਗਿਛ ਵਿਚ ਮੰਨਿਆ ਕਿ ਉਹ ਭੁੱਕੀ ਚੋਰਾ ਪੋਸਟ ਟਰੱਕ ਦੇ ਮਾਲਕ ਸਰਬਜੀਤ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਹਰਚੋਵਾਲ ਦੇ ਕਹਿਣ ਤੇ ਕਸ਼ਮੀਰ ਤੋਂ ਲੈ ਕੇ ਆਉਂਦੇ ਹਨ ਤੇ ਭੁੱਕੀ ਟਰੱਕ ਮਾਲਕ ਸਰਬਜੀਤ ਸਿੰਘ ਨੂੰ ਦੇ ਦਿੰਦੇ ਹਨ ਤੇ ਉਹ ਇਹ ਭੁੱਕੀ ਅੱਗੇ ਵੇਚ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸਰਬਜੀਤ ਸਿੰਘ ਹੀ ਜੰਮੂ ਕਸ਼ਮੀਰ ਕਿਸੇ ਵਿਅਕਤੀ ਨੂੰ ਫੋਨ ਕਰਦਾ ਹੈ ਤੇ ਉਹ ਉਨ੍ਹਾਂ ਦੀ ਲੋਕੇਸ਼ਨ 'ਤੇ ਭੁੱਕੀ ਦੇ ਜਾਂਦਾ ਹੈ।
ਅੰਮ੍ਰਿਤਸਰ 'ਚ ਕਈ ਥਾਵਾਂ ’ਤੇ ਚੱਲਣਗੇ ‘ਬੰਬ ਅਤੇ ਗੋਲੀਆਂ’, ਪੁਲਸ ਕਮਿਸ਼ਨਰ ਨੇ ਲੋਕਾਂ ਨੂੰ ਕੀਤਾ Alert
NEXT STORY